HOME ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕੱਢਣ ਲਈ ਖੇਡਾਂ ਪੱਕਾ ਹੱਲ – ਕਰਨੈਲ ਸਿੰਘ

ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕੱਢਣ ਲਈ ਖੇਡਾਂ ਪੱਕਾ ਹੱਲ – ਕਰਨੈਲ ਸਿੰਘ

ਦੂਜਾ 20-20 ਕ੍ਰਿਕਟ ਟੂਰਨਾਮੈਂਟ 8 ਮਾਰਚ ਨੂੰ ਗਲਾਡਾ ਗਰਾਊਂਡ, ਵਰਧਮਾਨ ਮਿੱਲ, ਚੰਡੀਗੜ੍ਹ ਰੋਡ ਤੇ ।

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਦਾ ਨੌਜਵਾਨ ਜੋ ਕਿ ਨਿਰਾਸ਼ਾ ਦੇ ਆਲਮ ਤੋਂ ਹੁੰਦਾ ਹੋਇਆ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜੁਆਨੀ ਤਬਾਹ ਕਰ ਰਿਹਾ ਹੈ । ਉਸ ਨੂੰ ਕੱਢਣ ਦਾ ਇੱਕ ਮਾਤਰ ਹੱਲ ਖੇਡਾਂ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਉੱਘੇ ਸਮਾਜ ਸੇਵੀ ਕਰਨੈਲ ਸਿੰਘ ਨੇ ਕੀਤਾ। ਉਹਨਾਂ ਆਖਿਆ ਕਿ ਸ਼ਹਿਰਾਂ ਦਾ ਨੌਜਵਾਨ ਵੀ ਖੇਡਣਾ ਚਾਹੁੰਦਾ ਹੈ ਪਰ ਹੁਣ ਗਲੀਆਂ, ਸੜਕਾਂ ਕਾਰਾਂ ਨੇ ਘੇਰ ਲਈਆਂ ਹਨ, ਜਿਸ ਕਾਰਨ ਖੇਡ ਖਤਮ ਹੋ ਗਈ ਹੈ ਅਤੇ ਨੌਜਵਾਨ ਮੋਬਾਇਲਾਂ ਜੋਗੇ ਰਹਿ ਗਏ ਹਨ । ਉਹਨਾਂ ਆਖਿਆ ਕਿ ਉਹਨਾਂ ਦੀ ਟੀਮ ਪਾਰਸ ਅਨੇਜਾ ਦੀ ਅਗਵਾਈ ਵਿੱਚ 12 ਟੀਮਾਂ ਦੇ ਪੂਲ ਦਾ ਇੱਕ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਕਰ ਰਹੀ ਹੈ ਅਤੇ ਹੌਲੀ- ਹੌਲੀ ਸਰਕਾਰ ਤੋਂ ਗਰਾਊਂਡਾਂ ਦੀ ਮੰਗ ਵੀ ਕਰਾਂਗੇ । ਪਾਰਸ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਕੁੱਲ 12 ਟੀਮਾਂ ਹਨ ਅਤੇ ਟੈਨਿਸ ਦੀ ਗੇਂਦ ਨਾਲ ਪੂਰੇ ਮੈਚ ਇੱਕੋ ਦਿਨ ਵਿੱਚ ਕਰਵਾਏ ਜਾਣਗੇ ਅਤੇ ਅੰਪਾਇਰ ਦਾ ਨਿਰਣਾ ਹੀ ਸੌ ਫੀਸਦੀ ਸਹੀ ਮੰਨਿਆ ਜਾਵੇਗਾ । ਟੂਰਨਾਮੈਂਟ ਦੀ ਐਂਟਰੀ ਫੀਸ 3100 ਹੈ ਤੇ ਪਹਿਲੀ ਜੇਤੂ ਟੀਮ ਨੂੰ 41,000 ਰੁਪਏ ਅਤੇ ਦੂਜੀ ਟੀਮ ਨੂੰ 21,000 ਰੁਪਏ ਇਨਾਮ ਵਜੋਂ ਅਤੇ ਟਰਾਫੀ ਦਿੱਤੀ ਜਾਵੇਗੀ। ਇਹ ਟੂਰਨਾਮੈਂਟ 8 ਮਾਰਚ ਨੂੰ ਵਰਧਮਾਨ ਸਾਹਮਣੇ ਗਲਾਡਾ ਮੈਦਾਨ, ਚੰਡੀਗੜ੍ਹ ਰੋਡ ਵਿਖੇ ਹੋਵੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ : ਡੀਸੀ ਗੁਲਪ੍ਰੀਤ ਸਿੰਘ ਔਲਖ
Next articleਪਿੰਡ ਭੈਣੀ ਬੜਿੰਗਾ ਵਿਖੇ ਸਮੂਹਿਕ ਵਿਆਹ ਸਮਾਗਮ ਹੋਵੇਗਾ 07 ਮਾਰਚ ਨੂੰ