HOME ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਿਰ ਕੱਢਣ ਲਈ ਮਾਪੇ ਤੇ ਆਮ...

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਿਰ ਕੱਢਣ ਲਈ ਮਾਪੇ ਤੇ ਆਮ ਲੋਕ ਸਹਿਯੋਗ ਦੇਣ- ਡਾਕਟਰ ਸੁਖਵਿੰਦਰ ਕੁਮਾਰ ਸੁੱਖੀ

12
ਫੋਟੋ ਕੈਪਸ਼ਨ: ਪਿੰਡ ਸਾਹਲੋਂ ਵਿਖੇ ਨਸ਼ਿਆਂ ਵਿਰੁੱਧ ਪਿੰਡ ਵਾਸੀਆਂ ਨੂੰ ਲਾਮਬੰਦ ਕਰਦੇ ਹੋਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ।

ਬੰਗਾ,   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਹਿੱਤ ਆਰੰਭੀ ਲਹਿਰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਲਕਾ ਬੰਗਾ ਦੇ ਵਿਧਾਇਕ ਤੇ ਕੰਨਵੇਅਰ ਦੇ ਚੇਅਰਮੈਂਨ ਕੈਬਨਿਟ ਰੈਂਕ ਪੰਜਾਬ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਸਾਹਲੋਂ ਵਿਖੇ ਭਰਵੀਂ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸੁਹਿਰਦ ਯਤਨਾ ਸਦਕਾ ਪਿੰਡਾਂ ਦੇ ਪਿੰਡ ਨਸ਼ਾ-ਮੁਕਤ ਹੋ ਰਹੇ। ਹਰ ਪਿੰਡ ਵਿੱਚ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਮ ਲੋਕਾਂ ਵਲੋਂ ਨਸ਼ਿਆਂ ਨੂੰ ਰੋਕਣ ਦਾ ਪ੍ਰਣ ਕਰ ਲਿਆ ਜਾਵੇ। ਨਸ਼ਿਆਂ ਦੇ ਆਦਿ ਹੋਏ ਬੱਚਿਆਂ ਨੂੰ ਪਿਆਰ ਦੀ ਜ਼ਰੂਰਤ ਹੈ ਇਹਨਾ ਨੂੰ ਸਮਝਾ ਬੁਝਾ ਕੇ ਹੀ ਨਸ਼ਾ-ਮੁਕਤ ਕੀਤਾ ਜਾ ਸਕਦਾ ਉਹਨਾ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੌਜਵਾਨਾ ਦਾ ਨਸ਼ਾ ਛੁਡਾਉਂਣ ਲਈ ਇਹਨਾ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਜਿੱਥੇ ਸਖਤੀ ਦੀ ਲੋੜ ਹੈ ਉੱਥੇ ਸਖਤੀ ਵੀ ਕਰ ਰਹੀ ਹੈ। ਇਸ ਮੌਕੇ ਨਸ਼ੇ ਨਾ ਕਰਨ ਲਈ ਪਿੰਡ ਵਾਸੀਆਂ ਨੂੰ ਸਹੁੰ ਚੁਕਾਈ ਗਈ।ਇਸ ਮੌਕੇ ਪਿੰਡ ਦੇ ਸਰਪੰਚ ਹਰਮੇਸ਼ ਭਾਰਤੀ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਪੰਚਾਇਤ ਇਸ ਮੁਹਿਮ ਨੂੰ ਸਫਲ ਕਰਨ ਲਈ ਸਰਕਾਰ ਦਾ ਪੂਰਾ ਸਾਥ ਦੇ ਰਹੀ ਹੈ ਤੇ ਦੇਵੇਗੀ। ਨਸ਼ੇ ਦੇ ਸੰਬੰਧ ਵਿੱਚ ਪਿੰਡ ਦਾ ਕੋਈ ਵਿਅਕਤੀ ਪੁਲਿਸ ਵਲੋਂ ਫੜਿਆ ਜਾਂਦਾ ਹੈ ਤਾਂ ਪੰਚਾਇਤ ਉਸ ਦੀ ਮਦਦ ਨਹੀਂ ਕਰੇਗੀ। ਉਹਨਾ ਆਦਿ ਹੋ ਚੁੱਕੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਨਸ਼ੇ ਛੱਡਣ ਲਈ ਆਪਣਾ ਮਨ ਬਣਾਓ ਪੰਚਾਇਤ ਤੁਹਾਡੀ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਐਸ ਐਮ ਓ ਮੈਡਮ ਗਿਤਾਂਜਲੀ ਜੀ, ਐਸ ਐੱਚ ਓ ਮੈਡਮ ਨਰੇਸ਼ ਕੁਮਾਰੀ ਜੀ, ਆਪ ਆਗੂ ਸੋਹਣ ਲਾਲ ਢੰਡਾ, ਪ੍ਰਧਾਨ ਰੁਲਦਾ ਸਿੰਘ, ਸਰਦਾਰਾ ਸਿੰਘ, ਭਜਨ ਸਿੰਘ, ਕਿਸ਼ਨ ਲਾਲ, ਚੈਂਚਲ ਸਿੰਘ, ਪਰਮਿੰਦਰ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ ਵਿੱਕੀ, ਕਿਸ਼ਨ ਸਿੰਘ ਬਾਬਾ, ਇੰਦਰਪਾਲ ਸਿੰਘ, ਹਰੀ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਵਿੱਕੀ ਪੰਚ, ਪਰਮਜੀਤ ਸਿੰਘ ਨੀਟੂ ਪੰਚ,ਵੰਦਨਾ ਪੰਚ,ਪਰਮਜੀਤ ਪੰਮਾ ਅਮਰੀਕ ਸਿੰਘ ਤੋਂ ਭਾਰੀ ਗਿਣਤੀ ਵਿੱਚ ਯੂਥ ਦੇ ਆਗੂ ਪਿੰਡ ਦੇ ਪਤਵੰਤੇ ਸੱਜਣ ਤੇ ਔਰਤਾਂ ਹਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਟੇਟ ਐਵਾਰਡੀ ਅਧਿਆਪਕ ਸੰਜੀਵ ਧਰਮਾਣੀ ਕਰ ਰਹੇ ਨੇ ਪਸ਼ੂ – ਪੰਛੀਆਂ ਦੀ ਸੇਵਾ
Next articleਪਿੰਡ ਆਦਰਮਾਨ ਵਿਖੇ ਸ਼ਾਹਦੀਨ ਸ਼ਾਹ ਜੀ ਦਾ ਸਲਾਨਾ ਮੇਲਾ 5 ਜੂਨ ਨੂੰ ਅਖਾੜਾ, ਤੇ ਛਿੰਝ ਰਹੇਗੀ ਖਿੱਚ ਦਾ ਕੇਂਦਰ