ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਦਰਬਾਰ ਬਾਬਾ ਸ਼ਾਹਦੀਨ ਸ਼ਾਹ ਜੀ ਦਾ ਸਲਾਨਾ ਮੇਲਾ 5 ਜੂਨ ਦਿਨ ਵੀਰਵਾਰ ਨੂੰ ਪਿੰਡ ਆਦਰਮਾਨ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੇਲੇ ਵਿੱਚ ਜਿਥੇ ਪ੍ਰਸਿੱਧ ਪੰਜਾਬੀ ਗਾਇਕ ਬੱਲੀ ਬੈਂਸ ਟਿਬੇ ਵਾਲੇ ਦਾ ਅਖਾੜਾ ਖਿੱਚ ਦਾ ਕੇਂਦਰ ਹੋਵੇਗਾ ਉਥੇ ਦੇਸ਼ ਦੇ ਨਾਮੀ ਪਹਿਲਵਾਨ ਤੀਰਥ ਮਾਹਲਾ ਅਤੇ ਹਰਮਨ ਆਲਮਗੀਰ ਦੂਜੀ ਕੁਸ਼ਤੀ ਸ਼ੇਰਾਂ ਲੱਲੀਆ ਅਤੇ ਸੁਰਿੰਦਰ ਜੁੰਮਾ ਅਤੇ ਤੀਜੀ ਕੁਸ਼ਤੀ ਹੈਪੀ ਉਚਾ ਪਿੰਡ ਅਤੇ ਅਲੀ ਮਹਿਤਪੁਰ ਵਿਚਕਾਰ ਝੰਡੀ ਦੀਆਂ ਕਰਵਾਈਆਂ ਜਾਣਗੀਆਂ। ਪਟਕੇ ਦੀ ਪਹਿਲੀ ਕੁਸ਼ਤੀ ਦੀ ਇਨਾਮੀ ਰਾਸ਼ੀ 125000/ ਦੂਜੀ ਕੁਸ਼ਤੀ ਦੀ ਰਾਸ਼ੀ 51000/ ਤੀਜੇ ਪਟਕੇ ਦੀ ਰਾਸ਼ੀ 21000, ਦੀ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਬੀਕੇਯੂ ਪੰਜਾਬ ਨੇ ਦੱਸਿਆ ਕਿ ਪਟਕੇ ਦੀ ਪਹਿਲੀ ਤੇ ਦੂਜੀ ਕੁਸ਼ਤੀ ਦੀ ਇਨਾਮੀ ਰਾਸ਼ੀ ਯਕੂਬ ਮਸੀਹ ਯੂਕੇ, ਤੇ ਗੋਪੀ ਇਟਲੀ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਦੇ ਵਿਸ਼ੇਸ਼ ਸਹਿਯੋਗੀ ਸੱਜਣਾ ਵਿਚ ਸ਼ਾਮਿਲ ਚਰਨਜੀਤ ਸਿੰਘ ਚੰਨੀ ਯੂ ਐਸ ਏ, ਗੁਰਪ੍ਰੀਤ ਸਿੰਘ ਇਟਲੀ, ਯਕੂਬ ਮਸੀਹ ਯੂਕੇ, ਰਣਜੀਤ ਸਿੰਘ ਥਿੰਦ ਯੂਐਸਏ, ਜਗਦੀਪ ਸਿੰਘ ਥਿੰਦ ਯੂਐਸਏ, ਪਰਮਜੀਤ ਸਿੰਘ ਜੱਜ ਜਰਮਨ, ਧਰਮਿੰਦਰ ਸਿੰਘ ਕਨੇਡਾ,ਵਿਜੇ ਕੁਮਾਰ ਘਾਰੂ ਯੂਕੇ, ਹਰਪ੍ਰੀਤ ਸਿੰਘ ਹੁੰਦਲ ਯੂਕੇ, ਹਰਦੀਪ ਸਿੰਘ ਸਿੰਘ ਕਲਿਆਣ ਯੂ ਕੇ , ਤਲਵੀਰ ਸਿੰਘ ਹੁੰਦਲ ਯੂਐਸਏ, ਰਣਜੋਧ ਸਿੰਘ ਹੁੰਦਲ ਯੂਐਸਏ, ਕੈਪਟਨ ਦਵਿੰਦਰਪਾਲ ਸਿੰਘ ਫੋਜੀ, ਬਲਬੀਰ ਸਿੰਘ ਮਰੋਕ ਯੂਐਸਏ, ਕਮਲਜੀਤ ਸਿੰਘ ਮਰੋਕ ਯੂਕੇ, ਪਰਮਜੀਤ ਸਿੰਘ ਮੋਮੀ ਸਾਬਕਾ ਸਰਪੰਚ, ਲਖਵੀਰ ਸਿੰਘ ਲੋਹਗੜ੍ਹ, ਇੰਦਰਜੀਤ ਸਿੰਘ ਲੁਹਾਰ ਤੇ ਸਰਪੰਚ ਬਖਸ਼ੀਸ਼ ਸਿੰਘ ਆਦਰਾਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਆਈਆਂ ਸੰਗਤਾਂ ਲਈ ਮੇਲੇ ਦੌਰਾਨ ਅਤੁਟ ਲੰਗਰ ਵਰਤਾਇਆ ਜਾਵੇਗਾ ।
ਪਿੰਡ ਆਦਰਮਾਨ ਵਿਖੇ ਸ਼ਾਹਦੀਨ ਸ਼ਾਹ ਜੀ ਦਾ ਸਲਾਨਾ ਮੇਲਾ 5 ਜੂਨ ਨੂੰ ਅਖਾੜਾ, ਤੇ ਛਿੰਝ ਰਹੇਗੀ ਖਿੱਚ ਦਾ ਕੇਂਦਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



