ਯੰਗ ਖਾਲਸਾ ਗਰੁੱਪ ਰਜਿ: ਵਲੋਂ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਯੰਗ ਖਾਲਸਾ ਗਰੁੱਪ ਰਜਿ. ਵਲੋਂ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਲੋੜਵੰਦ ਬੇਸਹਾਰਾ ਪੰਜਾਬੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੋਕੇ ਬੋਲਦੇ ਹੋਏ ਪ੍ਰਧਾਨ ਇੰਜ ਜਗਜੀਤ ਸਿੰਘ ਬੱਤਰਾ ਨੇ ਦਸਿਆ ਕਿ ਯੰਗ ਖਾਲਸਾ ਗਰੁੱਪ ਰਜਿ. ਵਲੋ 2 ਸਾਲ ਤੋ ਵੱਦ ਸਮੇਂ ਤੋ ਲਗਾਤਾਰ ਲੋੜਵੰਦ ਪੰਜਾਬੀ ਪਰਿਵਾਰਾਂ ਨੂੰ ਰਾਸ਼ਨ ਦਿਤਾ ਜਾਂਦਾ ਹੈ। ਸਾਡੀ ਸੰਸਥਾ ਹਮੇਸ਼ਾ ਲੋੜਵੰਦ ਗਰੀਬ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ। ਲੋੜਵੰਦ ਲੜਕੀਆਂ ਦੇ ਵਿਆਹ ਵਿੱਚ ਰਾਸ਼ਨ ਦੀ ਮਦਦ ਕੀਤੀ ਜਾਂਦੀ ਹੈ। ਲੋੜਵੰਦ ਮਰੀਜਾਂ ਦੀ ਦਵਾਈਆ ਦੀ ਮੱਦਦ ਕੀਤੀ ਜਾਂਦੀ ਹੈ ਅਤੇ ਰੋਜਗਾਰ ਵਾਸਤੇ ਲੋੜਵੰਦਾ ਨੂੰ ਕੰਮ ਕਰਵਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਸਾਡੀ ਸੰਸਥਾਂ ਵਲੋਂ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਸੰਸਥਾ ਦੇ ਮੈਬਰ ਹਮੇਸ਼ਾ ਹੀ ਲੋੜਵੰਦ ਮਰੀਜ਼ਾਂ ਨੂੰ ਖੂਨ ਦੇਣ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਡਾ ਹਰਜਿੰਦਰ ਸਿੰਘ ਓਬਰਾਏ , ਅਮਰਜੀਤ ਸਿੰਘ , ਦਲਜੀਤ ਸਿੰਘ, ਗਗਨਦੀਪ ਸਿੰਘ , ਬਲਜਿੰਦਰ ਸਿੰਘ , ਗਰੁਵੰਤ ਸਿੰਘ, ਕਰਨੈਲ ਸਿੰਘ ਲਵਲੀ, ਹਰਦੀਪ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਮਿੰਟੂ ਆਦਿ ਸਮੇਤ ਲੋੜਵੰਦ ਪਰਿਵਾਰ ਵੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪ੍ਰਸ਼ਾਸਨ ਵੱਲੋਂ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਨੇਚਰ ਫੈਸਟ ਸਬੰਧੀ ਪ੍ਰੋਗਰਾਮ ਜਾਰੀ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ – ਡਿਪਟੀ ਕਮਿਸ਼ਨਰ
Next articleਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਐਸ.ਡੀ.ਐਮ ਨੇ ਕੀਤਾ ਉਦਘਾਟਨ