ਤੂੰ ਹੀ ਤੂੰ, ਤੂੰ ਹੀ ਤੂੰ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਇਸ਼ਕ ਮਜਾਜ਼ੀ ਬਦਲਣ ਯਾਰ ਵਾਂਗ ਵਸਤਰ
ਲੰਘਣੀ ਔਖੀ ਗਲੀ ਇਸ਼ਕ ਹਕੀਕੀ
ਇਸ਼ਕ ਇਬਾਦਤ ਵਾਂਗ ਸ਼ਸਤਰ
ਮੈਂ ਨੂੰ ਮਾਰ ਮੁਕਾਵੇ,ਮੁਰਸ਼ਦ ਮਨਾਉਂਦਿਆਂ
, ਫ਼ਕੀਰੀ ਧਿਆਵੇਂ,ਨਚਾਵੈ,ਗਵਾਵੇ, ਕਹਾਵੇਂ
ਤੂੰ ਹੀ ਤੂੰ, ਤੂੰ ਹੀ ਤੂੰ

ਪਾ ਘੁੰਗਰੂ ਬਿਰਹੋਂ ਦੇ
ਮਸਤਾਂ ਦੀ ਚਾਲ ਚੱਲਣਾ
ਰਹੇ ਨਾ ਆਪਾ ਖੁਦ ਚ
ਓਸ ਮਸਤੀ ਦਾ ਘੁੱਟ ਭਰਨਾ
ਕੁਦਰਤ ਦੇ ਆਂਗਣ
ਬਿਰਹੋਂ ਦਾ ਨਾਚ ਨਚਣਾ
ਆਪਣੀ ਧੁਨੇ ਗਾਉਂਦੇ ਜਾਣਾ
ਤੂੰ ਹੀ ਤੂੰ, ਤੂੰ ਹੀ ਤੂੰ

ਮੁਰਸ਼ਦ ਮਨਾਉਣੇ ਨੂੰ
ਮਨ ਕਈ ਹੀਲੇ ਕਰਦਾ
ਅੱਗ ਵਿਛੋੜੇ ਦੀ,ਰਹੇ ਜਰਦਾ
ਦਰਸ ਤੇਰੇ ਨੂੰ ਤਰਸਦਾ
ਬੋਲੇ ਅੰਦਰ ਬਾਹਰ ਵੜਦਾ
ਤੂੰ ਹੀ ਤੂੰ, ਤੂੰ ਹੀ ਤੂੰ

ਅੱਖੀਆਂ ਚ ਖਾਰਾ ਪਾਣੀ ਤਰਦਾ
ਬੁੰਦ, ਬੁੰਦ ਵਹਿ
ਹਵਾਵਾਂ ਸਿੱਲੀਆਂ ਕਰਦਾ
ਖੇਹ ਉੱਡੀ ਜਦ ਇਲਜ਼ਾਮਾਂ ਦੀ
ਨਾਮ ਖੁਮਾਰੀ ਦੀ ਤਾਲ ਤੇ
ਪੈਰ ਦੀ ਥਪਥਪੀ ਵਜਾਉਂਦਾ
ਮਿੱਟੀ ਨਿਮਾਣੀ ਕਹਿ ਬਿਠਾ
ਰੂਹ ਦੀ ਤੜਪਣਾ ਚ,ਨੀਰ ਵਹਾਉਂਦਾ
ਆਪਣੀ ਲੋਰ ਚ ਗਾਉਂਦਾ ਜਾਂਦਾ
ਤੂੰ ਹੀ ਤੂੰ, ਤੂੰ ਹੀ ਤੂੰ।

ਨਵਜੋਤ ਕੌਰ ਨਿਮਾਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਝੋਨਾਂ