( ਸਮਾਜ ਵੀਕਲੀ )
ਤੂੰ ਹੀ ਤੂੰ , ਤੂੰ ਹੀ ਤੂੰ ।
ਜਿੱਧਰ ਦੇਖਾਂ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੀ ਰੂਹ ਵਿੱਚ ਤੂੰ
ਮੇਰੀ ਧੜਕਣ ਵਿੱਚ ਤੂੰ
ਮੇਰੇ ਗੀਤਾਂ ਵਿੱਚ ਤੂੰ
ਮੇਰੀਆਂ ਨਜ਼ਮਾਂ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੇ ਸਾਹਾਂ ਵਿੱਚ ਤੂੰ
ਮੇਰੇ ਪ੍ਰਾਣਾਂ ਵਿੱਚ ਤੂੰ
ਮੇਰੀ ਖ਼ੁਸ਼ੀ ਵਿੱਚ ਤੂੰ
ਮੇਰੀ ਗ਼ਮੀ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੀ ਕਲਪਨਾ ਵਿੱਚ ਤੂੰ
ਮੇਰੇ ਖ਼ੁਆਬਾਂ ਵਿੱਚ ਤੂੰ
ਮੇਰੀ ਉਦਾਸੀ ਵਿੱਚ ਤੂੰ
ਮੇਰੀ ਮੁਸਕਰਾਹਟ ਵਿਚ ਤੂੰ
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੀਆਂ ਸੋਚਾਂ ਵਿੱਚ ਤੂੰ
ਮੇਰੀਆਂ ਯਾਦਾਂ ਵਿੱਚ ਤੂੰ ।
ਮੇਰੇ ਸਾਜ਼ ਵਿੱਚ ਤੂੰ
ਮੇਰੀ ਅਵਾਜ਼ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੀ ਜ਼ਿਕਰ ਵਿੱਚ ਤੂੰ
ਮੇਰੀ ਫ਼ਿਕਰ ਵਿੱਚ ਤੂੰ
ਮੇਰੀ ਆਣ ਵਿੱਚ ਤੂੰ
ਮੇਰੀ ਸ਼ਾਨ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੀ ਚੁੱਪ ਵਿੱਚ ਤੂੰ
ਮੇਰੀ ਫ਼ਿਕਰ ਵਿੱਚ ਤੂੰ
ਮੇਰੀ ਜ਼ਿੰਦਗੀ ਵਿੱਚ ਤੂੰ
ਮੇਰੀ ਬੰਦਗੀ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਮੇਰੇ ਹਨੇਰਿਆਂ ਵਿੱਚ ਤੂੰ
ਮੇਰੇ ਚਾਨਣਿਆਂ ਵਿੱਚ ਤੂੰ
ਮੇਰੀਆਂ ਮਹਿਕਾਂ ਵਿੱਚ ਤੂੰ
ਹਰ ਸ਼ੈਅ ਵਿੱਚ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਜਿੱਧਰ ਦੇਖਾਂ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਰਮਿੰਦਰ ਰੰਮੀ