ਹਾਂ

ਪਰਮਜੀਤ ਕੌਰ

(ਸਮਾਜ ਵੀਕਲੀ)

ਮੈਂ ਬਦਲ ਗਈ ਹਾਂ
ਸੱਚੀ
ਮੈ ਬਦਲ ਗਈ ਹਾਂ
ਪਰ ਕਿਉੰ ???
ਪਲਟੇ ਸੀ ਮੈਂ ਪੰਨੇ ਜਿੰਦਗੀ ਦੇ ਇਕ ਦਿਨ
ਦੇਖਿਆ ਸੀ ਕਿ !!
ਕੌਣ ਕਿੱਥੇ ਤੇ ਕਦੋ ਮੇਰੇ ਨਾਲ ਸੀ
ਨਹੀਂ !! ਉਸ ਰੱਬ ਤੋ ਬਿਨਾ ਕੋਈ ਨਹੀਂ
ਜਿੰਨਾ ਲਈ ਡੋਲ੍ਹਿਆ ਸੀ
ਮੈਂ ਖੂਨ ਕਦੇ
ਉਹਨਾਂ ਤਾ ਕਦੀ ਪਾਣੀ ਵੀ ਨੀ ਪੁੱਛਿਆ
ਤਾਂ ਹੀ !!
ਮੈ ਬਦਲ ਗਈ ਹਾਂ
ਹੁਣ ਫਰਕ ਨੀ ਪੈਂਦਾ ਮੈਨੂੰ
ਕਿਸੇ ਦੇ ਅਲਫ਼ਾਜ਼ ਨਾਲ
ਕਿਸੇ ਦੀ ਸੋਚ ਨਾਲ
ਸੱਚੀ !! ਫਰਕ ਨੀ ਪੈਂਦਾ ਮੈਨੂੰ
ਕਿਸੇ ਦੇ ਛੱਡ ਜਾਣ ਨਾਲ
ਹੁਣ ਮੈ ਖੁਸ਼ ਹਾਂ !!
ਇਹਨਾਂ ਹਰਫਾ ਨਾਲ
ਕੁਦਰਤ ਦੇ ਰੰਗਾਂ ਨਾਲ
ਸੱਚੀ !! ਬਹੁਤ ਖੁਸ਼ ਹਾਂ
ਰੱਬ ਦੀ ਰਜ਼ਾ ਨਾਲ
ਹਾਂ ..
ਯਕੀਨ ਹੈ ਮੈਨੂੰ ਹੁਣ
ਆਪਣੇ ਆਪ ਤੇ
ਤੇ ਉਸ ਰੱਬ ਤੇ
ਤਾਂ ਹੀ …
ਮੈਂ ਬਦਲ ਗਈ ਹਾਂ
ਸੱਚੀ !!
ਮੈਂ ਬਦਲ ਗਈ ਹਾਂ

ਪਰਮਜੀਤ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਜ਼ਰੀ ਬਖਸ਼ (ਗਹੌਰ ਦੀ ਖੂਹੀ) ’ਤੇ ਸਾਲਾਨਾ ਜੋੜ ਮੇਲਾ 24 ਨੂੰ
Next articleਮਾਪਿਆਂ ਨਾਲ ਨਜ਼ਾਰੇ ਲੋਕੋ..