ਮਾਪਿਆਂ ਨਾਲ ਨਜ਼ਾਰੇ ਲੋਕੋ..

ਸਤਵੰਤ ਕੌਰ ਸੁੱਖੀ

(ਸਮਾਜ ਵੀਕਲੀ)

ਉੱਚੇ ਮਹਿਲ ਚੁਬਾਰੇ ਲੋਕੋ, ਪਲ ਦੇ ਵਿੱਚ ਹੀ ਢਹਿ ਜਾਂਦੇ।
ਮਾਪਿਆਂ ਨਾਲ ਨਜ਼ਾਰੇ ਲੋਕੋ, ਸਾਰੇ ਇਹ ਗੱਲ ਕਹਿ ਜਾਂਦੇ।

ਰਿਸ਼ਤੇ ਨਾਤੇ ਮੋਹ ਦੀਆਂ ਤੰਦਾਂ ਹੁੰਦੇ ਨਾਲ ਭਰੋਸੇ ਦੇ,
ਟੁੱਟ ਜਾਵਣ ਜੇ ਧਾਗੇ ਮੋਹ ਦੇ, ਨਾਂ ਦੇ ਰਿਸ਼ਤੇ ਰਹਿ ਜਾਂਦੇ।

ਦਿਲ ਵਿੱਚ ਰੱਖਦੇ ਖਾਰ ਨੇ ਜਿਹੜੇ ਕਰਨੇ ਕੀ ਦਿਲਦਾਰ ਅਸੀਂ,
ਵਿੱਚ ਢਾਣੀ ਦੇ ਦੁਸ਼ਮਣ ਬਣਕੇ ਇੱਕ ਦਿਨ ਓਹੀਓ ਖਹਿ ਜਾਂਦੇ।

ਨਾਲ ਮੁਸਾਫ਼ਿਰ ਗੱਡੀ ਸੋਹੰਦੀ ਖਾਲੀ ਜਾਪੇ ਵੀਰਾਨ ਜਿਹੀ,
ਬਿਨ ਪੱਟੜੀ ਤੋਂ ਅਕਸਰ ਡੱਬੇ ਲੀਹਾਂ ਉੱਤੋਂ ਲਹਿ ਜਾਂਦੇ।

ਜਾਪੇ ਓਹ ਘਰ ਸੁਰਗਾਂ ਵਰਗਾ ਜਿੱਥੇ ਸਭਨਾਂ ਦਾ ਇਤਫ਼ਾਕ ਹੋਵੇ,
ਇੱਕ ਦੂਜੇ ਦੇ ਕੌੜੇ ਬੋਲ ਵੀ ਹੱਸ ਕੇ ਸਾਰੇ ਸਹਿ ਜਾਂਦੇ।

ਮਾੜਾ ਬੋਲ ਨਾ ਕਹੀਏ ਉਸਨੂੰ ਦਿਲ ਤੋਂ ਜਿਹੜਾ ਕਰਦਾ ਹੈ,
ਸੁੱਖੀ”ਐਸੇ ਤਾਹਨੇ ਸੁਣ ਕੇ ਹਰ ਅੱਖ ‘ਚੋਂ ਅੱਥਰੂ ਵਹਿ ਜਾਂਦੇ।

ਸਤਵੰਤ ਕੌਰ ਸੁੱਖੀ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਂ
Next articleਮੁਹੱਬਤ ਬਨਾਮ ਨਫਰਤ