ਡਾ.ਨਿਸ਼ੀ ਗਰਗ ਪ੍ਰਧਾਨ ਅਤੇ ਪੂਜਾ ਚਾਵਲਾ ਬਣੇ ਸਰਬਸੰਮਤੀ ਨਾਲ ਸਕੱਤਰ
ਫ਼ਰੀਦਕੋਟ/ਭਲੂਰ 24 ਅਗਸਤ (ਬੇਅੰਤ ਗਿੱਲ ਭਲੂਰ)-ਫ਼ਰੀਦਕੋਟ ਸ਼ਹਿਰ ਅੰਦਰ ਮਾਨਵਤਾ ਦੀ ਭਲਾਈ ਲਈ ਨਿਰੰਤਰ ਕਾਰਜ ਕਰਨ ਵਾਲੀ ਔਰਤਾਂ ਦੀ ਪਹਿਲੀ ਸੰਸਥਾ ਵੱਲੋਂ ਸਾਲ 2023 ਦੀ ਸਰਬਸੰਮਤੀ ਨਾਲ ਚੋਣ ਕਰਨ ਵਾਸਤੇ ਅਹਿਮ ਮੀਟਿੰਗ ਸਾਲਟ ਐਂਡ ਪਾਈਪਰ ਹੋਟਲ ਫ਼ਰੀਦਕੋਟ ਵਿਖੇ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਔਰਤ ਰੋਗਾਂ ਦੇ ਮਾਹਿਰ ਡਾ.ਨਿਸ਼ੀ ਗਰਗ ਨੂੰ ਪ੍ਰਧਾਨ ਅਤੇ ਪੂਜਾ ਚਾਵਲਾ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਾਕੀ ਮੈਂਬਰਾਂ ’ਚ ਮੀਤ ਪ੍ਰਧਾਨ ਡਾ.ਅਲਕਾ ਗੋਇਲ ਨੂੰ, ਜੁਆਇੰਟ ਸਕੱਤਰ ਸੁਨੀਤਾ ਜੈਨ ਨੂੰ, ਆਈ.ਐਸ.ਓ ਨੀਨਾ ਗੋਇਲ ਨੂੰ, ਮਿਸਿਜ਼ ਮੀਨਾਕਸ਼ੀ ਨੂੰ, ਮਿਸਿਜ਼ ਕਵਿਤਾ ਨੂੰ,ਖਜ਼ਾਨਚੀ ਮਿਸਿਜ਼ ਸ਼ੋਭਾ, ਮਿਸਿਜ਼ ਰੇਣੂ, ਮਿਸ ਸੁਖੀਜਾ, ਐਡੀਟਰ ਨੀਰੂ ਗਾਂਧੀ, ਮੰਜੂ ਸੁਖੀਜਾ ਨੂੰ,ਕੋ-ਐਡੀਟਰ ਮਿਸਿਜ਼ ਨਿਤਾਸ਼ਾ, ਨਿਸ਼ਾ ਅਗਰਵਾਲ, ਸਲਾਹਕਾਰ ਡਾ.ਮਧੂ ਗੋਇਲ, ਕੁਲਦੀਪ ਕੌਰ, ਨੀਲਮ ਸੱਚਰ, ਪ੍ਰੋਜੈਕਟ ਇੰਚਾਰਜ਼ ਅਮਰ ਸ਼ਰਮਾ, ਗੀਤਾ ਗੱਖੜ,ਡਾ.ਗੁਰਲੀਨ, ਈਵੈਂਟ ਮੈਨੇਜਰ ਮਿਸਿਜ਼ ਕੰਚਨ, ਨੀਤੂ ਕਪੂਰ, ਮੀਡੀਆ ਸਲਾਹਕਾਰ ਰਵਿੰਦਰ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਡਾ.ਨਿਸ਼ੀ ਗਰਗ ਨੇ ਦੱਸਿਆ ਕਿ ਸਾਡੀ ਸੰਸਥਾ ਜਿੱਥੇ ਮਾਨਵਤਾ ਭਲਾਈ ਕਾਰਜ ਕਰਦੀ ਹੈ, ਉੱਥੇ ਔਰਤਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਔਰਤਾਂ ਵਾਸਤੇ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕਰਦੀ ਹੈ। ਉਨ੍ਹਾਂ ਕਿਹਾ ਇਨਰਵੀਲ ਕਲੱਬ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਵੀ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਔਰਤਾਂ ਨੂੰ ਸਮਾਜ ’ਚ ਆਪਣੀ ਗੱਲ ਸਵੈ ਵਿਸ਼ਵਾਸ਼ ਨਾਲ ਰੱਖਣ ਵਾਸਤੇ ਵੀ ਨਿੰਰਤਰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਮੈਂਬਰਾਂ ਦਾ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਤੇ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਪੂਰੀ ਸੁਹਿਰਦਤਾ ਨਾਲ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰਨਗੇ। ਇਸ ਮੌਕੇ ਜਿਨ੍ਹਾਂ ਲੇਡੀਜ਼ ਮੈਂਬਰਾਂ ਦਾ ਅਗਸਤ ਮਹੀਨੇ ’ਚ ਜਨਮ ਸੀ ਦਾ ਸਾਂਝੇ ਰੂਪ ’ਚ ਕੇਕ ਕੱਟਿਆ ਗਿਆ। ਇਸ ਮੌਕੇ ਸਾਉਣ ਦੇ ਮੱਦੇਨਜ਼ਰ ਸਾਰੀਆਂ ਮੈਂਬਰਾਂ ਨੇ ਨੱਚ ਕੇ ਤੀਜ ਦਾ ਤਿਉਹਾਰ ਵੀ ਮਨਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਵਿੰਦਰ ਕੌਰ ਨੇ ਬਾਖੂਬੀ ਨਿਭਾਈ। ਅੰਤ ’ਚ ਸਕੱਤਰ ਪੂਜਾ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly