HOME ਜੰਮੂ ਕਸ਼ਮੀਰ ਦੇ ਸਾਹਿਤਕਾਰ ਕੰਵਲ ਕਸ਼ਮੀਰੀ ਦਾ ਹੋਇਆ ਦਿਹਾਂਤ

ਜੰਮੂ ਕਸ਼ਮੀਰ ਦੇ ਸਾਹਿਤਕਾਰ ਕੰਵਲ ਕਸ਼ਮੀਰੀ ਦਾ ਹੋਇਆ ਦਿਹਾਂਤ

5
ਬਰਨਲਾ   (ਸਮਾਜ ਵੀਕਲੀ)  (ਚੰਡਿਹੋਕ ) ਬੀਤੇ ਦਿਨੀਂ ਜੰਮੂ–ਕਸ਼ਮੀਰ ਦੇ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਸ੍ਰੀ ਕੰਵਲ ਕਸ਼ਮੀਰੀ ਜੀ ਦਾ ਇਸ ਫਾਨੀ ਸੰਸਾਰ ਤੋਂ ਵਿਛੋੜਾ ਬੇਹੱਦ ਦੁਖਦਾਈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਕੇਵਲ ਇਕ ਮਹਾਨ ਰਚਨਾਕਾਰ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਦੇ ਮਜ਼ਬੂਤ ਥੰਮ ਸਨ, ਜਿਨ੍ਹਾਂ ਨੇ ਆਪਣੀ ਲੇਖਨੀ ਰਾਹੀਂ ਸਾਹਿਤ ਨੂੰ ਨਵੀਂ ਦਿਸ਼ਾ ਅਤੇ ਚੇਤਨਾ ਬਖ਼ਸ਼ੀ। ਪੰਜਾਬੀ ਸਾਹਿਤ ਦੇ ਵਿਕਾਸ ਲਈ ਉਹ ਹਮੇਸ਼ਾ ਸਮਰਪਿਤ ਅਤੇ ਤਤਪਰ ਰਹੇ। ਰੱਬ ਅੱਗੇ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਸ ਅਪੂਰਣੀ ਘਾਟੇ ਨੂੰ ਸਹਿਣ ਦਾ ਬਲ ਅਤੇ ਭਾਣਾ ਮੰਨਣ ਦੀ ਸ਼ਕਤੀ ਪ੍ਰਦਾਨ ਕਰੇ। ਇਸ ਗਹਿਰੀ ਦੁਖ ਦੀ ਘੜੀ ਵਿੱਚ ਜੰਮੂ–ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਦੀ ਸਕੱਤਰ ਸ਼੍ਰੀਮਤੀ ਸ੍ਰੀਮਤੀ ਹਰਵਿੰਦਰ ਕੌਰ ਅਤੇ ਸ਼ੀਰਾਜ਼ਾ ਦੇ ਸੰਪਾਦਕ ਸ਼੍ਰੀ ਪੋਪਿੰਦਰ ਸਿੰਘ ਪਾਰਸ ਵੱਲੋਂ ਸ਼ੋਕ-ਸੰਤਪਤ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ। ਸ਼੍ਰੀ ਕੰਵਲ ਕਸ਼ਮੀਰੀ ਜੀ ਦਾ ਬੇਵਕਤ ਵਿਛੋੜਾ ਪੰਜਾਬੀ ਸਾਹਿਤ ਲਈ ਇੱਕ ਅਪੂਰਣੀ ਖ਼ਲਾ ਛੱਡ ਗਿਆ ਹੈ। ਸ਼੍ਰੀ ਕੰਵਲ ਕਸ਼ਮੀਰੀ ਜੀ ਨੂੰ ਸਾਲ 2003 ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਸਨਮਾਨ ਨਾਲ ਨਵਾਜ਼ਿਆ ਗਿਆ ਸੀ। ਇਸ ਤੋਂ ਇਲਾਵਾ, ਉਹ ਜੰਮੂ–ਕਸ਼ਮੀਰ ਅਕੈਡਮੀ ਵੱਲੋਂ ਚਾਰ ਵਾਰ ਸਰਬੋਤਮ ਪੁਸਤਕ ਪੁਰਸਕਾਰ ਵੀ ਪ੍ਰਾਪਤ ਕਰ ਚੁੱਕੇ ਸਨ। ਉਹ ਜੰਮੂ–ਕਸ਼ਮੀਰ ਦੇ ਪਹਿਲੇ ਸਿੱਖ ਕਮਿਊਨਿਟੀ ਵਿਚੋਂ ਸਨ, ਜਿਨ੍ਹਾਂ ਨੇ JKAS ਦੀ ਪਰੀਖਿਆ ਉੱਤੀਰਨ ਕੀਤੀ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਮਿਸਾਲ ਸਿਦਕ  ਦੀ ਰੋਸ਼ਨ ਮਸ਼ਾਲ ਬਾਬਾ ਦੀਪ ਸਿੰਘ ਜੀ
Next articleTHE BLOOD PRESSURE (A Global Medical Challenge)