HOME ਲੇਖਕਾਂ ਵੱਲੋਂ ਪਹਿਲਗਾਮ ਕਤਲੇਆਮ ਦੀ ਨਿੰਦਾ

ਲੇਖਕਾਂ ਵੱਲੋਂ ਪਹਿਲਗਾਮ ਕਤਲੇਆਮ ਦੀ ਨਿੰਦਾ

1

ਪੰਜਾਬੀ ਸਾਹਿਤ ਸਭਾ ( ਰਜਿ: )  (ਸਮਾਜ ਵੀਕਲੀ)    ਧੂਰੀ ਦਾ ਮਹੀਨਾਵਾਰ ਸਾਹਿਤਕ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ਼ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਕਸ਼ਮੀਰ ਘਾਟੀ ਦੇ ਪਹਿਲਗਾਮ ਵਿਖੇ ਕੀਤੇ ਸਮੂਹਿਕ ਕਤਲੇਆਮ ਅਤੇ ਪੰਜਾਬ ਦੇ ਦਰਿਆਈ ਪਾਣੀ ‘ਤੇ ਹੋ ਰਹੀ ਸਿਆਸਤ ਦੀ ਨਿੰਦਿਆ ਕਰਦਿਆਂ ਵਿੱਛੜੀਆਂ ਰੂਹਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ । ਸਾਹਿਤਕ ਵਿਚਾਰ ਚਰਚਾ ਕਰਨ ਉਪਰੰਤ ਹਰ ਵਾਰੀ ਦੀ ਤਰ੍ਹਾਂ ਮਈ ਮਹੀਨੇ ਵਿੱਚ ਜਨਮੇਂ ਮੈਂਬਰਾਂ ਸੰਜੇ ਲਹਿਰੀ , ਜਗਦੀਸ਼ ਸਿੰਘ ਖੀਪਲ਼ ਅਤੇ ਰਣਜੀਤ ਆਜ਼ਾਦ ਕਾਂਝਲਾ ਦੇ ਜਨਮ ਦਿਹਾੜਿਆਂ ਦੀ ਖ਼ੁਸ਼ੀ ਸਾਦੇ ਢੰਗ ਨਾਲ਼ ਮਨਾਈ ਗਈ ਅਤੇ ਗੁਰਤੇਜ ਸਿੰਘ ਮੱਲੂਮਾਜਰਾ ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਐੱਨ.ਸੀ.ਸੀ ਯੂਨਿਟ ਦਾ ਕਮਾਂਡਰ ਪਦ-ਉੱਨਤ ਹੋਣ ‘ਤੇ ਮੁਬਾਰਕਬਾਦ ਵੀ ਦਿੱਤੀ ਗਈ । ਦੂਸਰੇ ਦੌਰ ਵਿੱਚ ਸੁਖਵਿੰਦਰ ਸਿੰਘ ਲੋਟੇ ਵੱਲੋਂ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਇਤਿਹਾਸ , ਅਮਰ ਗਰਗ ਕਲਮਦਾਨ ਦੀ ਕਹਾਣੀ ਅਤੇ ਜਗਦੇਵ ਸ਼ਰਮਾ ਬੁਗਰਾ ਦੀਆਂ ਮਿੰਨ੍ਹੀ ਕਹਾਣੀਆਂ ਤੋਂ ਇਲਾਵਾ ਗੁਰਮੀਤ ਸਿੰਘ ਸੋਹੀ ਦੇ ਸਟੇਜ ਸੰਚਾਲਨ ਅਧੀਨ ਵਿਸ਼ਾਲ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਸਰਵ ਸ਼੍ਰੀ ਅਜਾਇਬ ਸਿੰਘ ਕੋਮਲ , ਪੇਂਟਰ ਸੁਖਦੇਵ ਸਿੰਘ , ਜਸਵੀਰ ਸਿੰਘ , ਜਗਸੀਰ ਸਿੰਘ ਮੂਲੋਵਾਲ , ਪ੍ਰੋ. ਗੁਰਤੇਜ ਸਿੰਘ ਮੱਲੂਮਾਜਰਾ , ਜਗਦੀਸ਼ ਸਿੰਘ ਖੀਪਲ਼ , ਸੁਖਵਿੰਦਰ ਸੁੱਖੀ ਮੂਲੋਵਾਲ , ਗੁਰਦਿਆਲ ਨਿਰਮਾਣ ਧੂਰੀ , ਮਨਜੀਤ ਕੌਰ ਨੰਗਲ , ਰੇਣੂ ਬਾਲਾ ਹਥਨ , ਬਲਵੰਤ ਕੌਰ ਘਨੌਰੀ , ਮੂਲ ਚੰਦ ਸ਼ਰਮਾ , ਸੰਜੇ ਲਹਿਰੀ , ਮਨਵੀਰ ਸਿੰਘ ਘਨੌਰੀ , ਕੁਲਜੀਤ ਧਵਨ , ਅਸ਼ੋਕ ਭੰਡਾਰੀ , ਗੁਰਮੀਤ ਸਿੰਘ ਸੋਹੀ ਅਤੇ ਪੰਕਜ ਸ਼ਰਮਾ ਬੁਗਰਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਕਿੰਗਜ਼ ਨੇ ਗਲੇਨ ਮੈਕਸਵੈੱਲ ਦੇ ਬਦਲ ਦਾ ਐਲਾਨ ਕੀਤਾ, ਇਹ ਖਿਡਾਰੀ ਸਿੱਧਾ ਪਾਕਿਸਤਾਨ ਤੋਂ IPL ਖੇਡਣ ਆ ਰਿਹਾ ਹੈ
Next articleਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਕੌਰ ਪ੍ਰੀਤ ਗਾਇਕਾ ਪਧਾਰੇ