HOME ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਕੌਰ ਪ੍ਰੀਤ ਗਾਇਕਾ ਪਧਾਰੇ

ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਕੌਰ ਪ੍ਰੀਤ ਗਾਇਕਾ ਪਧਾਰੇ

1

 ਜਲੰਧਰ,   (ਸਮਾਜ ਵੀਕਲੀ)   (ਪਰਮਜੀਤ ਜੱਸਲ) -ਅੱਜ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਕੌਰ ਪ੍ਰੀਤ ਗਾਇਕ ਚੰਡੀਗੜ੍ਹ ਆਪਣੇ ਸਹਿਯੋਗੀ ਸ੍ਰੀ ਖੁਸ਼ਵਿੰਦਰ ਕੁਮਾਰ ,ਧੰਮਾਂ ਵੇਵਸ ਦੁਆਰਾ ਲਿਖਿਆ ਗੀਤ ਰਿਕਾਰਡਿੰਗ ਕਰਨ ਹਿੱਤ ਆਏ । ਗੀਤ ਦੇ ਬੋਲ ਹਨ, “ਬੁੱਧ ਵੀ ਮੇਰਾ ਏ, ਰਵਿਦਾਸ ਵੀ ਮੇਰਾ ਏ…..।” ਯਾਦ ਰਹੇ ਕਿ ਖੁਸ਼ਵਿੰਦਰ ਕੁਮਾਰ ਜੀ ਬੂਟਾਂ ਮੰਡੀ, ਜਲੰਧਰ ਤੋਂ ਹਨ ,ਜੋ ਇੰਗਲੈਂਡ ਵਿੱਚ ਵੁਲਵਰਹੈਂਪਟਨ ਵਿੱਚ ਰਹਿੰਦੇ ਹਨ। ਡਰਾਈਵਿੰਗ ਸਿਖਾਉਂਦੇ ਹਨ ਅਤੇ ਗੀਤਕਾਰ ਵੀ ਹੈ। ਮਹਿਮਾਨਾਂ ਦਾ ਬੁੱਧ ਵਿਹਾਰ, ਸਿਧਾਰਥ ਨਗਰ ਜਲੰਧਰ ਵਿੱਚ ਪਹੁੰਚਣ ‘ਤੇ ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ , ਚੰਚਲ ਬੌਧ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੇ ਇਸ ਮੌਕੇ ‘ਤੇ ਕਿਹਾ ਕਿ ਭਾਰਤ ਬੋਧੀਆਂ ਦੀ ਧਰਤੀ ਹੈ, ਜਿੱਥੇ ਤਥਾਗਤ ਬੁੱਧ ਨੇ ਸਾਰਨਾਥ ਵਿੱਚ ਪਹਿਲਾ ਉਪਦੇਸ਼ ਭਿਕਸ਼ੂਆਂ ਨੂੰ ਦਿੱਤਾ ਸੀ। ਬੌਧ ਗਯਾ ਅਸਥਾਨ ‘ਤੇ ਪਿੱਪਲ ਦੇ ਹੇਠਾਂ ਉਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਤੇ ਉਹ ਬੁੱਧ ਬਣੇ ਸਨ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਵੀ ਬੁੱਧ ਧਰਮ 14 ਅਕਤੂਬਰ 1956 ਨੂੰ ਲੱਖਾਂ ਪੈਰੋਕਾਰਾਂ ਦੀ ਮੌਜੂਦਗੀ ਵਿੱਚ ਗ੍ਰਹਿਣ ਕੀਤਾ ਸੀ । ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਅਤੇ ਚੰਚਲ ਬੌਧ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੇਖਕਾਂ ਵੱਲੋਂ ਪਹਿਲਗਾਮ ਕਤਲੇਆਮ ਦੀ ਨਿੰਦਾ
Next articleਕਿਰਤੀ ਕਿਸਾਨ ਯੂਨੀਅਨ ਨੇ ਪਾਣੀ ਦੇ ਮਸਲੇ ਤੇ ਸਰਕਾਰ ਨੂੰ ਸਖਤ ਸਟੈਂਡ ਲੈਣ ਲਈ ਡਿਪਟੀ ਸਪੀਕਰ ਨੂੰ ਮੰਗ ਪੱਤਰ ਦਿੱਤਾ