HOME ਲਿਖਾਰੀ ਸਭਾ ਜਗਤਪੁਰ ਰਜਿ: ਵਲੋਂ ਇਕਬਾਲ ਸਿੰਘ ਦੇ ਕਹਾਣੀ ਸੰਗ੍ਰਹਿ ” ਤਾ੍ਹ...

ਲਿਖਾਰੀ ਸਭਾ ਜਗਤਪੁਰ ਰਜਿ: ਵਲੋਂ ਇਕਬਾਲ ਸਿੰਘ ਦੇ ਕਹਾਣੀ ਸੰਗ੍ਰਹਿ ” ਤਾ੍ਹ ਤਾ੍ਹ ਜਾਨ ” ‘ਤੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ

2

 (ਸਮਾਜ ਵੀਕਲੀ)  ਪੰਜਾਬ ਦੀ ਸਭ ਤੋਂ ਪੁਰਾਣੀ ਸਾਹਿਤ ਸਭਾ “ਲਿਖਾਰੀ ਸਭਾ ਜਗਤਪੁਰ ਰਜਿ: ” ਵਲੋਂ ਕੱਲ੍ਹ ਮਿਤੀ 02-11-2025 ਨੂੰ ਇੱਕ ਸਾਹਿਤਿਕ ਸਮਾਗ਼ਮ ਕਰਵਾਇਆ ਗਿਆ। ਇਹ ਸਮਾਗ਼ਮ ਵਿਸ਼ਵ ਪ੍ਰਸਿੱਧ ਸਹਿਤਕਾਰ ਸ: ਮਹਿੰਦਰ ਸਿੰਘ ਦੋਸਾਂਝ ਜੋ ਕੇ ਸਭਾ ਦੇ ਸਰਪ੍ਰਸਤ ਵੀ ਹਨ ਜੀ ਦੀ ਅਗਵਾਈ ਵਿਚ ਸਭਾ ਦੀ ਪੁਨਰਗਠਿਤ ਨਵੀਂ ਨੌਜਵਾਨ ਟੀਮ ਵਲੋਂ ਕਰਵਾਇਆ ਗਿਆ। ਸਮਾਗ਼ਮ ਦੇ ਪ੍ਰਧਾਨਗੀ ਮੰਡਲ ਵਿਚ ਸ. ਮਹਿੰਦਰ ਸਿੰਘ ਦੋਸਾਂਝ, ਸ੍ਪਰਸਤ ਲਿਖਾਰੀ ਸਭਾ ਰਜਿ:ਜਗਤਪੁਰ, ਕਹਾਣੀਕਾਰ ਗੁਰਦੀਪ ਸਿੰਘ ਮੁਕੱਦਮ , ਗਜ਼ਲਗੋ ਸ: ਗੁਰਦੀਪ ਸਿੰਘ ਸੈਣੀ, ਅਤੇ ਸਭਾ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਪੁਰੇਵਾਲ ਬਿਰਾਜਮਾਨ ਹੋਏ। ਆਏ ਹੋਏ ਮਹਿਮਾਨਾਂ ਦਾ ਸਵਾਗਤ ਸਭਾ ਦੇ ਉੱਪਪ੍ਰਧਾਨ ਦੀਪ ਜਗਤਪੁਰ ਨੇ ਕੀਤਾ ਅਤੇ ਅਖੀਰ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸ. ਇਕਬਾਲ ਸਿੰਘ ਜੀ ਨੇ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਸਕੱਤਰ Noor Kamal ਨੇ ਬਾਖੂਬੀ ਨਿਭਾਈ। ਇਸ ਸਮਾਗ਼ਮ ਵਿਚ ਸਭਾ ਦੇ ਮੈਂਬਰ ਸ: ਇਕਬਾਲ ਸਿੰਘ ਜੀ ਦੇ ਕਹਾਣੀ ਸੰਗ੍ਰਹਿ “ਤ੍ਰਾਹ ਤ੍ਰਾਹ ਜਾਨ” ‘ਤੇ ਇੱਕ ਵਿਚਾਰ ਚਰਚਾ ਕਰਵਾਈ ਗਈ। ਜਿਸ ਵਿੱਚ ਸ: ਗੁਰਦੀਪ ਸਿੰਘ ਮੁਕੱਦਮ ਜੀ ਅਤੇ ਦੀਪ ਸ਼ੇਰਗਿੱਲ ਵਲੋਂ ਕਿਤਾਬ ‘ਤੇ ਪਰਚੇ ਪੜ੍ਹੇ ਗਏ। ਸਮਾਗ਼ਮ ਵਿਚ ਆਏ ਹੋਏ ਸਾਰੇ ਹੀ ਬੁੱਧੀਜੀਵੀਆਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਹਾਜ਼ਰ ਕਵੀਆਂ ਦਾ ਇੱਕ ਕਵੀ ਦਰਬਾਰ ਵੀ ਕਰਾਇਆ ਗਿਆ ਜਿਸ ਦੀ ਸ਼ੁਰੂਆਤ 7 ਸਾਲ ਦੀ ਇੱਕ ਹੋਣਹਾਰ ਛੋਟੀ ਬੱਚੀ ਗੀਤਾਂਸ਼ੀ ਸਿੰਘ ਵਲੋਂ ਕੀਤੀ ਗਈ। ਇਲਾਕੇ ਦੇ ਬਹੁਤ ਸਾਰੇ ਨੌਜਵਾਨ ਅਤੇ ਪੁਰਾਣੇ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਸਮਾਗ਼ਮ ਦੀ ਰੌਣਕ ਵਧਾਈ। ਸਭਾ ਵਲੋਂ ਆਏ ਹੋਏ ਸਾਰੇ ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਨਾਵਲਕਾਰ ਗੁਰਨਾਮ ਬਾਵਾ, ਜਸਵੰਤ ਖਟਕੜ, ਸ਼ਿੰਗਾਰਾ ਲੰਗੇਰੀ ਅਤੇ ਬਸੰਤ ਕੁਮਾਰ ਸ਼ਾਇਦ  ਜੀ ਵੀ ਆਏ ਹੋਏ ਮਹਿਮਾਨ ਕਵੀਆਂ ਵਿਚ ਸ਼ਾਮਿਲ ਸਨ। ਬੇਸ਼ੱਕ ਇਹ ਸਮਾਗ਼ਮ “ਲਿਖਾਰੀ ਸਭਾ ਜਗਤਪੁਰ” ਦੀ ਨਵੀਂ ਟੀਮ ਦਾ ਪਹਿਲਾ ਸਮਾਗ਼ਮ ਸੀ ਪਰ ਸਭਾ ਦੇ ਨਵੇਂ ਅਹੁਦੇਦਾਰਾਂ ਸ: ਹਰਜਿੰਦਰ ਸਿੰਘ ਪੁਰੇਵਾਲ ਦੀਪ ਜਗਤਪੁਰੀ, ਨੂਰ ਕਮਲ, ਦੀਪ ਸ਼ੇਰਗਿੱਲ, ਜਸਵਿੰਦਰ ਭਟੋਆ , ਮਨਦੀਪ ਮਨਸੂਹਾ, ਗੁਰਪ੍ਰੀਤ ਸਾਧਪੁਰੀ ਅਤੇ ਇਕਬਾਲ ਸਿੰਘ, ਲੇਖ ਰਾਜ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਮਿਹਨਤ, ਲਗਨ ਅਤੇ ਇਕਜੁਟਤਾ ਅਤੇ ਟੀਮ ਵਰਕ ਨੇ ਸਭਾ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਪ੍ਰਸਿੱਧ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਜੀ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਨਵੀਂ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਸਮਾਗ਼ਮ ਲਈ ਪਿੰਡ ਜਗਤਪੁਰ ਦੇ ਸਰਪੰਚ ਗਦਾਵਰ ਸ਼ੌਂਕੀ ਜੀ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਵੀ ਪੂਰਾ ਯੋਗਦਾਨ ਦਿੱਤਾ ਅਤੇ ਨਵੀਂ ਟੀਮ ਦੀ ਭਰਪੂਰ ਹੌਸਲਾ ਅਫ਼ਜ਼ਾਈ ਕੀਤੀ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਸ਼ਹਾਬਪੁਰ ਵਿਖੇ ਸਿਆਸੀ ਕਾਨਫਰੰਸ 20 ਨਵੰਬਰ ਨੂੰ’:ਨਿਰਮਲ ਸਿੰਘ ਜੰਡੀ
Next articleਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਦੀ ਵੱਡੀ ਜਿੱਤ, ਧਾਮੀ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ, ਮਿੱਠੂ ਸਿੰਘ ਨੂੰ 99 ਵੋਟਾਂ ਨਾਲ ਹਰਾਇਆ