ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)-ਇਲਾਕੇ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੂੰ ਸਤਰੰਗੀ ਪੀਂਘ ਇੱਕ ਸਾਹਿਤਕ ਗਰੁੱਪ ਫੇਸ ਬੁੱਕ ਮੰਚ ਵੱਲੋਂ “ਤਸਵੀਰਾਂ ਬੋਲਦੀਆਂ ” ਸਿਰਲੇਖ ਤਹਿਤ ਕਰਵਾਏ ਗਏ ਕੈਪਸ਼ਨ ਮੁਕਾਬਲਾ ਨੰਬਰ 54 ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਸਤਰੰਗੀ ਪੀਂਘ ਫੇਸ ਬੁੱਕ ਮੰਚ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਹਿੰਦਰ ਸੂਦ ਵਿਰਕ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ “ਸਤਰੰਗੀ ਪੀਂਘ ਇੱਕ ਸਾਹਿਤਕ ਗਰੁੱਪ ਫੇਸ ਬੁੱਕ ਮੰਚ” ਆਸਮਾਨ ਦੀਆਂ ਬੁਲੰਦੀਆਂ ਨੂੰ ਛੋਵੇ । ਉਨਾਂ ਅੱਗੇ ਕਿਹਾ ਕਿ ਮੈਂ ਸਤਰੰਗੀ ਪੀਂਘ ਇੱਕ ਸਾਹਿਤਕ ਗਰੁੱਪ ਫੇਸ ਬੁੱਕ ਮੰਚ ਦੇ ਸੰਚਾਲਕ ਅਤੇ ਉੱਪ ਸੰਚਾਲਕ ਦਾ ਦਿਲ ਦੀਆਂ ਗਹਿਰਾਈ ਤੋਂ ਧੰਨਵਾਦੀ ਹਾਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly