HOME ਵਾਹ ਭਾਰਤ ਸਰਕਾਰੇ ….. ਅਫਗਾਨਿਸਤਾਨ ਨਾਲ ਹਮਦਰਦੀ ਡੁੱਬੇ ਪੰਜਾਬ ਨੂੰ...

ਵਾਹ ਭਾਰਤ ਸਰਕਾਰੇ ….. ਅਫਗਾਨਿਸਤਾਨ ਨਾਲ ਹਮਦਰਦੀ ਡੁੱਬੇ ਪੰਜਾਬ ਨੂੰ ਦੁਰਕਾਰੇਂ

4

Oplus_16908288

ਬਲਬੀਰ ਸਿੰਘ ਬੱਬੀ  (ਸਮਾਜ ਵੀਕਲੀ)  ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪਿਆ ਬੱਦਲ ਫਟੇ ਭਾਰੀ ਮੀਹ ਨੇ ਡੈਮਾਂ ਵਿੱਚ ਪ੍ਰੈਸ਼ਰ ਬਣਾਇਆ ਇਧਰ ਪੰਜਾਬ ਵਿੱਚ ਵੀ ਪਿਛਲੇ ਅੱਠ ਦਸ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਹਿਮਾਚਲ ਦੇ ਡੈਮਾਂ ਤੋਂ ਛੱਡੇ ਹੋਏ ਪਾਣੀ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਉਧਰ ਲਗਾਤਾਰ ਪੈ ਰਹੇ ਮੀਂਹ ਨੇ ਸਮੁੱਚੇ ਪੰਜਾਬ ਨੂੰ ਜਲ ਥਲ ਕਰ ਦਿੱਤਾ। ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਦਰਿਆਵਾਂ ਨਹਿਰਾਂ ਚੋਆਂ ਸੂਇਆ ਕੱਸੀਆਂ ਦੀ ਬਿਲਕੁਲ ਵੀ ਸਫਾਈ ਨਹੀਂ ਹੋਈ ਤੇ ਅਖੀਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਨੇ ਰੰਗ ਦਿਖਾਏ ਹੱਸਦੇ ਵਸਦੇ ਲੋਕ ਹੜ੍ਹ ਦੀ ਮਾਰ ਵਿੱਚ ਆ ਕੇ ਪਾਣੀ ਵਿੱਚ ਘਿਰ ਗਏ। ਲੋਕ ਆਪਣੇ ਘਰ ਘਾਟ ਮਕਾਨ ਡੰਗਰ ਮਾਲ ਘਰੇਲੂ ਸਮਾਨ ਤੱਕ ਛੱਡ ਕੇ ਬਚਾਅ ਦੇ ਲਈ ਹੜ੍ਹਾਂ ਤੋਂ ਬਾਹਰ ਆ ਕੇ ਗੁਜ਼ਾਰਾ ਕਰਨ ਲਈ ਥਾਂ ਦੀ ਭਾਲ ਵਿੱਚ ਆਏ। ਜੋਬਨ ਉੱਤੇ ਆਈਆਂ ਹੋਈਆਂ ਫਸਲਾਂ ਰੁੜ੍ਹ ਗਈਆਂ ਫਸਲਾਂ ਤਾਂ ਕੀ ਜਮੀਨਾਂ ਹੀ ਰੁੜ ਗਈਆਂ। ਜਿਹੜੇ ਲੋਕ ਕਿਸੇ ਤਰੀਕੇ ਨਹੀਂ ਬਾਹਰ ਨਿਕਲ ਸਕਦੇ ਸਨ ਉਹ ਹਾਲੇ ਤੱਕ ਪਾਣੀ ਵਿੱਚ ਘਿਰੇ ਹੋਏ ਹਨ ਬੁਰੇ ਹਾਲਾਤਾਂ ਦੇ ਵਿੱਚ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਦਿਨ ਕੱਟੀ ਕਰ ਰਹੇ ਹਨ। ਡੰਗਰਾਂ ਦੇ ਹਾਲਾਤ ਅਜਿਹੇ ਬਣੇ ਕਿ ਇੱਕ ਦਮ ਆਏ ਪਾਣੀ ਨੇ ਕਿਲਿਆਂ ਤੋਂ ਰੱਸੇ ਸੰਗਲ ਵੀ ਖੁੱਲਣ ਦਾ ਸਮਾਂ ਨਹੀਂ ਦਿੱਤਾ ਤੇ ਖੁਰਲੀਆਂ ਦੇ ਉੱਪਰ ਹੀ ਡੰਗਰ ਪਾਣੀ ਵਿੱਚ ਤੜਫ਼ ਤੜਫ਼ ਕੇ ਜਾਨ ਦੇ ਗਏ। ਗੁਰਾਂ ਦੇ ਨਾਂ ਹੇਠ ਵਸਦੇ ਪੰਜਾਬ ਦੇ ਲੋਕਾਂ ਨੇ ਆਪਣੇ ਲੋਕਾਂ ਦਾ ਬਚਾਅ ਕੀਤਾ ਤੇ ਹੁਣ ਤੱਕ ਕਰਦੇ ਆ ਰਹੇ ਹਨ। ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਲੋਕ ਖਾਣ ਪੀਣ ਦਾ ਰਾਸ਼ਨ ਘਰੇਲੂ ਸਮਾਨ ਪਾਣੀ ਦੁੱਧ ਤੇ ਪਸ਼ੂਆਂ ਦਾ ਚਾਰਾ ਤੂੜੀ ਆਦ ਲੈ ਕੇ ਪੁੱਜੇ ਤਾਂ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਇਆ। ਪੰਜਾਬ ਭਾਰਤ ਦੇਸ਼ ਦਾ ਹੀ ਹਿੱਸਾ ਹੈ ਪਰ ਦੇਸ਼ ਦੀ ਹੁਕਮਰਾਨ ਧਿਰ ਭਾਜਪਾ ਦੇ ਕਿਸੇ ਵੀ ਵੱਡੇ ਛੋਟੇ ਦਿੱਲੀ ਵਾਲੇ ਪੰਜਾਬ ਵਾਲੇ ਲੀਡਰਾਂ ਤੋਂ ਪੰਜਾਬ ਦੇ ਹੜ੍ਹਾਂ ਸਬੰਧੀ ਹਮਦਰਦੀ ਦੇ ਬੋਲ ਵੀ ਨਾ ਸਰੇ ਕੁਝ ਦੇਣਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਸ਼ਾਇਦ ਅਜੇ ਪੰਜਾਬੀਆਂ ਨੂੰ ਹੋਰ ਡੁੱਬਣਾ ਦੇਖਦੇ ਹਨ ਫਿਰ ਕੌਮੀ ਆਫ਼ਤ ਦਾ ਐਲਾਨ ਕਰਨਗੇ। ਪਰ ਦੂਜੇ ਪਾਸੇ ਅਫਗਾਨਿਸਤਾਨ ਦੇ ਵਿੱਚ ਭੁਚਾਲ ਆਇਆ ਉੱਥੇ ਵੀ ਨੁਕਸਾਨ ਹੋਇਆ ਮਨੁੱਖਤਾ ਮਰੀ ਜਿਸ ਦਾ ਦੁੱਖ ਹੈ ਪਰ ਸਾਡੇ ਦੇਸ਼ ਦੇ ਹਾਕਮਾਂ ਨੇ  ਅਫਗਾਨਿਸਤਾਨ ਦੇ ਲਈ ਤਾਂ ਹਮਦਰਦੀ ਦਿਖਾ ਦਿੱਤੀ ਕਿ ਅਸੀਂ ਭੁਚਾਲ ਦੇ ਵਿੱਚ ਅਫਗਾਨਿਸਤਾਨ ਦੇ ਨਾਲ ਹਾਂ ਹਰ ਸੰਭਵ ਮਦਦ ਕਰਾਂਗੇ ਭਾਰਤ ਦਾ ਇੱਕ ਪ੍ਰਮੁੱਖ ਰਾਜ ਜਿਸ ਨੇ ਸਮੁੱਚੇ ਭਾਰਤ ਦੇ ਅੰਨ ਭੰਡਾਰ ਭਰੇ ਉਹਨਾਂ ਲਈ ਹਮਦਰਦੀ ਭਰੇ ਸ਼ਬਦ ਵੀ ਕਿਸੇ ਕੋਲੋਂ ਨਹੀਂ ਸਰੇ ਇਸ ਤੋਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਦਿੱਲੀ ਦਰਬਾਰ ਦੇ ਉੱਪਰ ਕੋਈ ਵੀ ਹਕੂਮਤ ਕਾਬਜ਼ ਹੋਵੇ ਪੰਜਾਬ ਦੇ ਨਾਲ ਅੱਖ ਮੈਲੀ ਹੀ ਰਹੇਗੀ ਇਹ ਸਭ ਕੁਝ ਮੌਜੂਦਾ ਹੜ੍ਹਾਂ ਦੇ ਹਾਲਾਤਾਂ ਵਿੱਚੋਂ ਦੇਖਿਆ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰੀ ਭਾਜਪਾ ਸਰਕਾਰ ਦੀ ਪੰਜਾਬ ਵੱਲ ਪਿੱਠ ਅਤਿ ਨਿੰਦਣਯੋਗ- ਝੱਜ, ਬਰਮੀ
Next articleਜਿਮ‌ ਵਿੱਚ ਕਸਰਤ ਦੌਰਾਨ ਹਾਰਟ ਅਟੈਕ ਨਾਲ ਮੌਤ ਕਿਉਂ ?