ਜ਼ਖਮ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਕੰਡਿਆਂ ਤੇ ਡਰਦੇ ਸੀ
ਫੁੱਲਾਂ ਤੋਂ ਜ਼ਖ਼ਮੀ ਹੋ ਗਏ ਆਂ
ਕੱਚੇ ਤੋਂ ਖ਼ਤਰਾ ਸੀ
ਇੱਥੇ ਪੱਕੇ ਵੀ ਚੋਂ ਗਏ ਆਂ

ਕਿਸੇ ਨੇ ਦਿਲ ਤੋੜਿਆ ਏ
ਕਿਸੇ ਨੇ ਰੂਹ ਤੇ ਸੱਟ ਮਾਰੀ
ਕੋਮਲ ਜਿਹੇ ਦਿਲ ਦੇ
ਅਸੀਂ ਅੱਜ ਪੱਥਰ ਹੋ ਗਏ ਆ

ਕੁੱਲੀ ਸਾੜਤੀ ਸੱਜਣਾਂ ਨੇ
ਦਿਖਾ ਕੇ ਸੁਪਨੇ ਮਹਿਲਾਂ ਦੇ
ਉਨ੍ਹਾਂ ਨੇ ਨੀਂਹ ਵੀ ਨਹੀਂ ਰੱਖੀ
ਖੁਦਾ ਅਸੀਂ ਬੇਘਰ ਹੋ ਗਏ ਆਂ

ਵਾਰ ਪਿੱਠ ਤੇ ਕਰ ਪਹਿਲਾਂ
ਹੰਝੂ ਪੂੰਝਦੇ ਰਹੇ ਸਾਡੇ
ਜਾਵਾਂ ਸਦਕੇ ਸੱਜਣਾਂ ਤੋਂ
ਬੜੇ ਚਲਾਕ ਜੋ ਹੋ ਗਏ ਆ

ਵੀਰਪਾਲ’ ਦੁਆ ਤਾਂ ਉਹ
ਸਾਡੀ ਮੌਤ ਦੀ ਕਰਦੇ ਸੀ
ਉਹਦੀ ਸੁਣ ਲੀ ਅੱਲ੍ਹਾ ਨੇ
ਅਸੀਂ ਅੱਜ ਸੱਚੀ ਮੋਹ ਗਏ ਆਂ

ਵੀਰਪਾਲ ਕੌਰ ਭੱਠਲ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੰਕਾਰ…..
Next articleਸ. ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਕੈਂਡਲ ਮਾਰਚ ਕੱਢਿਆ