(ਸਮਾਜ ਵੀਕਲੀ)
ਨਾ ਬੋਲ ਸਕਾਂ ਨਾ ਦੱਸ ਸਕਾਂ,
ਨਾ ਰੋ ਸਕਾਂ ਨਾ ਹੱਸ ਸਕਾਂ।
ਨਾ ਫ਼ੜ ਸਕਾਂ, ਨਾ ਛੱਡ ਸਕਾਂ।
ਇਹ ਰਿਸ਼ਤੇ ਕੁੱਝ ਦੁਖਦਾਈ ਨੇ,
ਜੋ ਆਪਣੇ ਹੱਥੀਂ ਬਣਾਏ ਨੇ।
ਇਹ ਪੰਡਾ ਕੁੱਝ ਅਣਚਾਹੀਆਂ ਨੇ, ਵਰ੍ਹਿਆਂ ਤੋਂ ਸਿਰਾਂ ਧਰਾਈਆਂ ਨੇ।
ਆਪਣਿਆਂ ਨੇ ਕਹਿਰ ਕਮਾਏ ਨੇ, ਪੀੜਾਂ ਨਾ ਕਿਸੇ ਵੰਡਾਂਈਆਂ ਨੇ।
ਦੁੱਖ ਸੱਭ ਦੇ ਮੂਹਰੇ ਖੋਲ੍ਹੇ ਸੀ,
ਜੋ ਨਾ ਕਹਿਣਾ ਉਹ ਵੀ ਬੋਲੇ ਸੀ।
ਚਿੱਟੇ ਖੂਨ ਹੋਏ ਹੁਣ ਦਿਸਦੇ ਨੇ,
ਜਖ਼ਮ ਅੰਦਰੋਂ ਅੰਦਰੀ ਰਿਸਦੇ ਨੇ।
ਅਮ੍ਰਿਤ ਸਰਹੰਦ