HOME ਵੀਰ-ਭੈਣ

ਵੀਰ-ਭੈਣ

    (ਸਮਾਜ ਵੀਕਲੀ) 
 (ਮਨਜੀਤ ਸਿੰਘ ਬੱਧਣ) 
ਇਹ ਵੀਰੇ ਦੀ ਭੈਣ, ਉਹ ਭੈਣ ਦਾ ਵੀਰਾ।
ਇਹ ਬਾਪੂ ਦੀ ਪੱਗੜੀ, ਉਹ ਮਾਂ ਦਾ ਹੀਰਾ।
ਖੇਡ-ਖੇਡ ਵਿੱਚ ਰੁੱਸਣ ਤੇ ਮੰਨ ਵੀ ਜਾਵਣ,
ਇਹ ਸਾਡੀ ਗੁੱਡੋ, ਉਹ ਗੁੱਡੋ ਦਾ ਵੀਰਾ।
ਇਹ ਮੇਰੀ ਨਿੱਕੋ, ਚਾਹੇ ਹਜੇ ਨਿਆਣੀ ਹੈ,
ਵੀਰੇ ਦਾ ਖਿਆਲ ਰੱਖੇ, ਬੜੀ ਸਿਆਣੀ ਹੈ।
ਮਿੱਠੇ ਤੋਤਲੇ ਬੋਲ, ਜਿਵੇਂ ਗਾਵੇ ਕੋਈ ਫਕੀਰਾ,
ਇਹ ਹੈ ਲਾਡੋ, ਉਹ ਖੇਡੇ ਲਾਡੋ ਦਾ ਵੀਰਾ।
ਪੁੱਛਦੇ ਸੀ “ਚਿੜੋ! ਕੋਠੇ ਉੱਤੇ ਚਿੜੀ ਕਿ ਕਾਂ?”
ਜਦ ਆਖੇ ਕਾਂ, ਖ਼ੁਸ਼ ਹੋ ਜਾਂਦੀ ਸੀ ਦਾਦੀ ਮਾਂ।
ਜਿਵੇਂ ਖੁਸ਼ੀਆਂ ਦਾ ਪਾ ਲਿਆ ਹੋਵੇ ਜ਼ਖ਼ੀਰਾ,
ਇਹ ਬੈਠੀ ਸਾਡੀ ਬੋਬੋ, ਉਹ ਬੋਬੋ ਦਾ ਵੀਰਾ।
“ਸੁਣ ਲਵੋ ਬੀਜੀ, ਸੁਣੋ ਤੁਸੀਂ ਸਾਰੇ ਇੱਕ ਗੱਲ,
‘ਸੋ ਕਿਉਂ ਮੰਦਾ ਆਖੀਏ……. ‘ ਗੱਲ ਅਟੱਲ।
ਵੀਰ-ਭੈਣ ਹੈਣ ਲਾਡਲੇ, ਕਰੀਏ ਨਾ ਵਤੀਰਾ!”
ਇਹ ਵੀਰੇ ਦੀ ਭੈਣ, ਉਹ ਭੈਣ ਦਾ ਵੀਰਾ।
Previous articleਜਖ਼ਮ ਰਿਸਦੇ ਨੇ
Next articleਦਾਤੀ ਨੂੰ ਲਵਾਦੇ ਘੁੰਗਰੂ,ਹਾੜੀ ਵੱਢੂਗੀ ਬਰੋਬਰ ਤੇਰੇ