(ਸਮਾਜ ਵੀਕਲੀ)
ਜਖ਼ਮ ਜਿਹੜੇ ਹੋਏ ਅੰਦਰ,
ਉਹ ਹੌਲ਼ੀ ਹੌਲ਼ੀ ਰਿੱਸਦੇ ਨੇ।
ਫੋੜਿਆਂ ਵਾਂਗੂੰ ਧੁੱਖਦੇ ਰਹਿੰਦੇ,
ਹੱਥ ਲਾਇਆਂ ਵੀ ਫਿੱਸਦੇ ਨੇ।
ਆਪੋ-ਆਪਣੇ ਹਰ ਕੋਈ ਜਾਣੇ,
ਗਮ ਕਿੰਨੇ ਹਿੱਸੇ ਕਿੱਸਦੇ ਨੇ।
ਹਾਸਿਆਂ ਉੱਤੇ ਕਬਜ਼ਾ ਕਾਹਦਾ,
ਸਾਂਭੇ ਜਿਹੜਾ ਬੱਸ ਤਿੱਸਦੇ ਨੇ।
ਸੂਲਾਂ ਉੱਤੇ ਜਨਮ ਜਿਨ੍ਹਾਂ ਦਾ,
ਕੰਡਿਆਂ ਉੱਪਰ ਘਿੱਸਦੇ ਨੇ।
ਕੌਣ ਜਾਣੇ ਇਹ ਭੇਤ ਵੇ ਸੱਜਣਾਂ,
ਕਿੰਝ ਫੁੱਲ ਖਿੜੇ ਹੋਏ ਦਿੱਸਦੇ ਨੇ?
ਕਣਕ ਨਾਲ਼ ਘੁਣ ਵਾਂਗਰਾਂ,
ਕਈ ਨਿੱਤ ਦਿਹਾੜੀ ਪਿੱਸਦੇ ਨੇ।
ਪੁੱਛੇ ਕੌਣ ਭਲਾ ਦੱਸੋ ਬਈ,
ਹੱਕ ਕਿੱਥੇ ਗੁਆਚੇ ਇਸਦੇ ਨੇ?
ਹੱਕ ਕਿੱਥੇ ਗੁਆਚੇ ਇਸਦੇ ਨੇ?
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly