ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸੰਜੀਵ ਧਰਮਾਣੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੀ ਬਾਸੋਵਾਲ ਕਲੋਨੀ ਦੀ ਸ੍ਰੀ ਰਾਧਾ ਕ੍ਰਿਸ਼ਨ ਠਾਕੁਰਦੁਆਰਾ ਮੰਦਿਰ ਕਮੇਟੀ ਨੇ ਗੰਗੂਵਾਲ ਦੇ ਮੁੱਖ ਬਾਜ਼ਾਰ ਵਿੱਚ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਤਿਉਹਾਰ ਮਨਾਉਣ ਲਈ ਝੰਡਾ ਝੜ੍ਹਾਇਆ। ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਰਪੰਚ ਸ਼੍ਰੀ ਲੱਕੀ ਕਪਿਲਾ ਨੇ ਦੱਸਿਆ ਕਿ ਪਿਛਲੇ 76 ਸਾਲਾਂ ਤੋਂ ਬਾਸੋਵਾਲ ਕਲੋਨੀ ਗੰਗੂਵਾਲ ਵਿਖੇ ਸ੍ਰੀ ਰਾਮਲੀਲਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜੋ ਕਿ ਇਸ ਵਾਰ 22 ਸਤੰਬਰ ਤੋਂ ਮਨਾਇਆ ਜਾਵੇਗਾ, ਜਦੋਂ ਕਿ ਵਿਜੇ ਦਸ਼ਮੀ (ਦੁਸ਼ਹਿਰੇ) ਦਾ ਤਿਉਹਾਰ 3 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦੌਰਾਨ ਤ੍ਰਿਓਦਸ਼ੀ ਵਾਲੇ ਦਿਨ ਸਵੇਰੇ 8 ਵਜੇ ਪੂਜਾ ਅਰਚਨਾ ਕੀਤੀ ਗਈ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤੋਂ ਬਾਅਦ ਝੰਡੇ ਦੀ ਪੂਜਾ ਅਤੇ ਮਹਾਂਵੀਰ ਦੀ ਆਰਤੀ ਕਰਨ ਤੋਂ ਬਾਅਦ, ਝੰਡਾ ਝੜਾਇਆ ਗਿਆ। ਇਸ ਮੌਕੇ ਰਘੂਕੁਲ ਭੂਸ਼ਨ ਲੰਬੜਦਾਰ ਬਾਸੋਵਾਲ ਕਲੋਨੀ, ਡਾਇਰੈਕਟਰ ਅਜੇ ਕੁਮਾਰ ਸ਼ਰਮਾ, ਰਾਧੇ ਸ਼ਿਆਮ, ਸਕੱਤਰ ਪਵਨ ਕੁਮਾਰ ਫੋਰਮੈਨ, ਮੀਤ ਪ੍ਰਧਾਨ ਪਵਨ ਕੁਮਾਰ ਚੀਟੂ, ਖਜ਼ਾਨਚੀ ਮੇਘਰਾਜ ਕੌਸ਼ਲ, ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ, ਯਸ਼ਪਾਲ ਕਪਿਲਾ, ਮਾਸਟਰ ਸੰਜੀਵ ਧਰਮਾਣੀ , ਗਗਨ ਗੱਗੂ, ਹੇਮੰਤ ਕੁਮਾਰ ਬੱਬੂ, ਕਮਲਜੀਤ ਲੱਕੀ, ਸੁਦਾਮਾ ਰਾਮ ਸ਼ਰਮਾ ਅਤੇ ਪੰਡਿਤ ਰਾਜੇਸ਼ ਨਟਿਆਲ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



