ਗਾਇਕ ਸਨੀ ਮਸੀਹ ਦਾ ਧਾਰਮਿਕ ਗੀਤ ‘ਯਿਸੂ ਯਿਸੂ ਕਹਿ ਕੇ ਤਰ ਗਈ ਹਾਂ’ ਵਰਲਡ ਵਾਈਡ ਰੀਲੀਜ਼

ਅੱਪਰਾ-ਸਮਾਜ ਵੀਕਲੀ -ਅੱਪਰਾ ਦੇ ਨੌਜਵਾਨ ਗਾਇਕ ਸਨੀ ਮਸੀਹ ਦਾ ਧਾਰਮਿਕ ਗੀਤ ‘ਯਿਸੂ ਯਿਸੂ ਕਹਿ ਕੇ ਤਰ ਗਈ ਹਾਂ’ ਵਰਲਡ ਵਾਈਡ ਰੀਲੀਜ਼ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੇਸ਼ਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਕਮਲ ਮਿਊਜ਼ਿਕ ਰਿਕਾਰਡਸ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ, ਜਦਕਿ ਗੀਤ ਦੇ ਪੇਸ਼ਕਾਰ ਉਹ ਖੁਦ ਹਨ। ਇਸ ਗੀਤ ਨੂੰ ਸੰਗੀਤਕ ਧੁਨਾਂ ’ਚ ਪ੍ਰਸਿੱਧ ਸੰਗੀਤਕਾਰ ਲੱਕੀ ਅੱਪਰਾ ਨੇ ਪਿਰੋਇਆ ਹੈ। ਜਦਕਿ ਇਸ ਗੀਤ ਨੂੰ ਗੀਤਕਾਰ ਸੁਲੱਖਣ ਖਾਨਪੁਰੀ ਨੇ ਕਲਮਬੱਧ ਕੀਤਾ ਹੈ। ਗਾਇਕ ਸਨੀ ਮਸੀਹ ਨੇ ਦੱਸਿਆ ਕਿ ਇਸ ਗੀਤ ਨੂੰ ਿਸਮਿਸ ਦੇ ਤਿਉਹਾਰ ’ਤੇ ਰੀਲੀਜ਼ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਗੀਤ ਨੂੰ ਦੇਸ਼ ਵਿਦੇਸ਼ ’ਚ ਵਸਦੇ ਸਮੂਹ ਸਰੋਤੇ ਰੱਜਵਾਂ ਪਿਆਰ ਦੇਣਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355 ਸਾਲਾ ਆਗਮਨ ਪੁਰਬ ’ਤੇ ਚਚਰਾੜੀ ਵਿਖੇ ਲੰਗਰ 1 ਜਨਵਰੀ
Next articleਤੋਮਰ ਨੇ ਖੇਤੀ ਬਿੱਲ ਮੁੜ ਲਿਆਉਣ ਦੇ ਦਿੱਤੇ ਸੰਕੇਤ