(ਸਮਾਜ ਵੀਕਲੀ)
ਹੁਣ ਜ਼ਮਾਨਾ ਬਦਲ ਰਿਹਾ
ਅੱਜ ਔਰਤਾਂ ਨੂੰ ਸਨਮਾਨਿਤ
ਕੀਤਾ ਜਾ ਰਿਹਾ . . . !
ਕੀ ਇਹ ਸਭ ਮੰਚਾਂ ਤੇ ਹੀ
ਤਾਂ ਨੀ ਕਿਤੇ ਲੋਕ ਦਿਖਾਵਾ
ਕੀਤਾ ਜਾ ਰਿਹਾ . . . ?
ਮਰਦ ਦੀ ਔਰਤ ਪ੍ਰਤੀ
“ਮਰਦ-ਹਉਮੈ “ਨੂੰ ਤਾਂ ਦੇਖੋ
ਕਿੰਨੀਆਂ ਔਰਤਾਂ ਦੇ ਹੁਨਰਾਂ
ਨੂੰ ਇਸ ਅੱਗ ਵਿੱਚ ਤਾਂ ਨੀ
ਕਿਤੇ ਝੋਖਿਆ ਜਾ ਰਿਹਾ . . . ?
ਮਰਦ ਪ੍ਰਧਾਨ ਸਮਾਜ ਵਿੱਚ
ਔਰਤਾਂ ਦੇ ਜਜ਼ਬਾਤਾਂ ਨੂੰ ਤਾਂ ਨੀ
ਕਿਤੇ ਕੁਚਲਿਆ ਜਾ ਰਿਹਾ. . . ?
ਇੱਕ ਮਰ ਚੁੱਕੀ ਔਰਤ ਨੂੰ
ਇਨਸਾਫ਼ ਦਿਵਾਉਣ ਲਈ
ਕਈ-ਕਈ ਵਰ੍ਹਿਆਂ ਦਾ ਸਮਾਂ
ਕਿਉਂ ਲੱਗ ਰਿਹਾ…?
ਅੱਠ ਮਾਰਚ ਦੇ ਦਿਨ ਨੂੰ
ਥਾਂ-ਥਾਂ ਵਿਸ਼ਵ ਔਰਤ ਦਿਵਸ
ਮਨਾਇਆ ਜਾ ਰਿਹਾ … !
ਏਸ ਦਿਨ ਨੂੰ ਮਨਾਉਣ ਲਈ
ਹਰ ਸ਼ਹਿਰ ਵੱਡੇ ਤੋਂ ਵੱਡਾ ਮੰਚ
ਸਜਾਇਆ ਜਾ ਰਿਹਾ … !
ਕੁੱਝ ਚੁਣਿੰਦਾ ਔਰਤਾਂ ਨੂੰ
ਵਿਸ਼ੇਸ਼ ਸਨਮਾਨਾਂ ਨਾਲ
ਸਜਾਇਆ ਜਾ ਰਿਹਾ …!
ਕੁੱਝ ਕੁ ਖੂਬਸੂਰਤ ਔਰਤਾਂ
ਦੇ ਹਿੱਸੇ ਇਹ ਦਿਵਸ ਦਾ ਤਾਜ
ਪਹਿਨਾਇਆ ਜਾ ਰਿਹਾ … !
ਵਿਸ਼ਵ ਔਰਤ-ਦਿਵਸ ਦੇ ਮੌਕੇ
ਪੂੰਜੀਵਾਦੀਆਂ ਦਾ ਵਿਜੈ ਪਤਾਕਾ
ਫਿਰ ਲਹਿਰਾਇਆ ਜਾ ਰਿਹਾ…
ਬਰਜਿੰਦਰ ਕੌਰ ਬਿਸਰਾਓ…
9988901324
ਅੱਠ ਮਾਰਚ
ਅੱਠ ਮਾਰਚ ਨੂੰ ਧੂਮਧਾਮ ਨਾਲ ਭੈਣੋਂ
ਔਰਤ ਦਿਵਸ ਮਨਾਓ
ਔਰਤ ਦੀ ਸ਼ਾਨ ਵਿੱਚ ਥਾਂ ਥਾਂ ਤੇ ਸੋਹਣੇ
ਰੰਗ ਮੰਚ ਸਜਾਓ
ਔਰਤਾਂ ਦੇ ਗਲ਼ ਗਹਿਣਿਆਂ ਦੀ ਥਾਂ ਤੇ
ਮੈਡਲ ਜਾ ਪਹਿਨਾਓ
ਮੰਚ ਉੱਤੇ ਕਦੇ ਸਮਾਜ ਵਿੱਚ ਰੁਲਦੀਆਂ
ਔਰਤਾਂ ਨੂੰ ਵੀ ਬੁਲਾਓ
ਉਂਗਲਾਂ ਦੇ ਪੋਟਿਆਂ ਤੇ ਉਂਗਲ ਘੁਮਾ ਕੇ
ਉਸ ਦੀਆਂ ਮਜ਼ਬੂਰੀਆਂ ਗਿਣਾਓ
ਸੁੰਦਰ ਚਿਹਰਿਆਂ ਨੂੰ ਦੇਖ ਦੇਖ ਕੇ ਨਾ
ਹਰ ਵਾਰ ਤਾਜ ਸਜਾਓ
ਸਨਮਾਨਿਤ ਕਰਦੇ ਹੋਏ ਕਦੇ ਮੁੜ੍ਹਕਿਆਂ
ਵਾਲਾ ਵੀ ਮਾਪਦੰਡ ਅਪਣਾਓ
ਤੋੜੀਆਂ ਜਾਂ ਟੁੱਟ ਚੁੱਕੀਆਂ ਧੀਆਂ ਭੈਣਾਂ
ਨੂੰ ਵੀ ਕਦੇ ਓਥੇ ਬੁਲਾਓ
ਧੀ ਤੇ ਤਸ਼ੱਦਦ ਦਾ ਨੰਗਾ ਨਾਚ ਕਰਨ ਜੋ
ਉਹਨਾਂ ਨੂੰ ਅੱਜ ਹੀ ਸਜ਼ਾ ਦਿਵਾਓ
ਅੱਠ ਮਾਰਚ ਨੂੰ ਧੂਮਧਾਮ ਨਾਲ ਭੈਣੋਂ
ਔਰਤ ਦਿਵਸ ਮਨਾਓ…
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly