ਸਾਊਥੈਮਪਟਨ (ਸਮਾਜ ਵੀਕਲੀ): ਇਥੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਪਲੇਠੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਚੌਥੇ ਦਿਨ ਦੀ ਖੇਡ ਮੀਂਹ ਦੀ ਭੇਟ ਚੜ੍ਹ ਗਈ। ਮੀਂਹ ਦੇ ਖੇਡ ਵਿੱਚ ਅੜਿੱਕਾ ਬਣਨ ਕਰਕੇ ਇਹ ਖਿਤਾਬੀ ਮੁਕਾਬਲਾ ਹੌਲੀ ਹੌਲੀ ਡਰਾਅ ਵੱਲ ਵਧਣ ਲੱਗਾ ਹੈ। ਇਸ ਤੋਂ ਪਹਿਲਾਂ ਖਿਤਾਬੀ ਮੁਕਾਬਲੇ ਦਾ ਪਹਿਲਾ ਦਿਨ ਵੀ ਮੀਂਹ ਦੇ ਨਾਂ ਰਿਹਾ ਸੀ।
ਫਾਈਨਲ ਲਈ ਹਾਲਾਂਕਿ ਇਕ ਦਿਨ ਰਾਖਵਾਂ ਰੱਖਿਆ ਗਿਆ ਹੈ, ਪਰ ਜਿਸ ਤਰ੍ਹਾਂ ਮੀਂਹ ਤੇ ਖਰਾਬ ਰੌਸ਼ਨੀ ਕਰਕੇ ਨਿੱਤ ਖੇਡ ਵਿੱਚ ਵਿਘਨ ਪੈ ਰਿਹਾ ਹੈ, ਉਸ ਨਾਲ ਇਸ ਖਿਤਾਬੀ ਮੁਕਾਬਲੇ ਦੇ ਡਰਾਅ ਰਹਿਣ ਦੀਆਂ ਸੰਭਾਵਨਾਵਾਂ ਵਧਣ ਲੱਗੀਆਂ ਹਨ। ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਨੇ ਦੋ ਵਿਕਟਾਂ ਦੇ ਨੁਕਸਾਨ ਨਾਲ 101 ਦੌੜਾਂ ਬਣਾ ਲਈਆਂ ਸਨ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 217 ਦੌੜਾਂ ਦਾ ਸਕੋਰ ਬਣਾਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly