ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) :- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ 20 ਮਾਰਚ ਵਿਸ਼ਵ ਚਿੜੀ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਚਿੜੀਆਂ ਪੰਛੀ – ਪਰਿੰਦਿਆਂ ਦੀ ਮਹੱਤਤਾ , ਸੰਭਾਲ ਤੇ ਵਾਤਾਵਰਨ – ਰੁੱਖਾਂ ਦੀ ਦੇਖਭਾਲ਼ ਬਾਰੇ ਸਵੇਰ ਦੀ ਸਭਾ ਦੌਰਾਨ ਸਟੇਟ ਐਵਾਰਡੀ ਵਾਤਾਵਰਨ ਤੇ ਪੰਛੀ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੇ ਵਿਸ਼ੇਸ਼ ਤੌਰ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤੇ ਇਸ ਸੰਬੰਧੀ ਪ੍ਰਣ ਕਰਵਾਇਆ ਗਿਆ ਤਾਂ ਜੋ ਨਵੀਂ ਪੀੜੀ ” ਪੰਛੀ – ਪਰਿੰਦਿਆਂ ਤੇ ਵਾਤਾਵਰਨ ਦੀ ਭਲਾਈ ਵਿੱਚ ਮਾਨਵਤਾ ਦੀ ਭਲਾਈ ” ਦੇ ਭੇਦ ਨੂੰ ਸਮਝ ਸਕੇ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ , ਲਗਾਏ ਰੁੱਖਾਂ ਦੀ ਸੰਭਾਲ ਕਰਨ , ਪੰਛੀ – ਪਰਿੰਦਿਆਂ ਦੀ ਸੇਵਾ ਤੇ ਉਹਨਾਂ ਨੂੰ ਦਾਣਾ – ਪਾਣੀ ਤੇ ਮਿੱਟੀ ਦੇ ਸਕੋਰੇ ਲਗਾਉਣ ਬਾਰੇ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਪੰਛੀ – ਪਰਿੰਦੇ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ , ਜੋ ਕਿ ਪੰਛੀਆਂ ਅਤੇ ਮਾਨਵਤਾ ਲਈ ਨੁਕਸਾਨਦਾਇਕ ਹੁੰਦੀ ਹੈ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ ਤੇ ਮਾਸਟਰ ਸਾਮ ਲਾਲ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj