ਤਬਾਹ

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਅਸੀਂ ਫਿਰ ਤੋਂ ਜੋਸ਼ ਭਰ ਲਿਆ,
ਅਸੀਂ ਹੁਣ ਤੋਂ ਆਰੰਭ ਕਰ ਲਿਆ।
ਸਾਡੀ ਅੱਖ ਵਿੱਚ ਜੋ ਰੜਕ ਰਿਹਾ,
ਉਸ ਮਰਜ਼ ਦਾ ਇੰਤਜਾਮ ਕਰ ਲਿਆ।
ਤੁਰੇ ਜਾਵਣਾ ਤੇ ਸਾਡੀ ਹੈ ਬੇਪਰਵਾਹੀ,
ਸਮਝੋ ਬਹੁਤ ਕੁਝ ਹਾਸਿਲ ਕਰ ਲਿਆ।
ਅੜਿਆ ਜਿਉਂਦੇ ਹਾਂ ਅਜੇ ਮਰੇ ਨਹੀਂ,
ਤੁਸਾਂ ਸਾਡਾ ਕੀ ਤਬਾਹ ਕਰ ਲਿਆ ?
ਮਨਪ੍ਰੀਤ ਕੌਰ
ਸੰਪਰਕ ਨੰਬਰ 8360531450
Previous articleਪਿੰਡਾਂ ‘ ਚ ਸਿਖਲਾਈ ਕੈਂਪ ਲਗਾ ਕੇ ਸੈਂਕੜੇ ਔਰਤਾਂ ਨੂੰ ਕੀਤਾ ਜਾ ਰਿਹਾ ਕਾਰਜ ਕੁਸ਼ਲ
Next articleਦਾਨਿਸ਼ ਕੋਟੀ ਦੇ ਟਰੈਕ ‘ਮਾਪੇ’ ਦੀ ਹੋਈ ਸ਼ੂਟਿੰਗ