HOME ਭੁਮੱਦੀ ਵਾਸੀਆਂ ਨੇ ਆਪਣੇ ਪਿੰਡ ਦੇ ਅਰਜਨ ਐਵਾਰਡੀ ਸੁੱਚਾ ਸਿੰਘ ਭੁਮੱਦੀ ਦਾ...

ਭੁਮੱਦੀ ਵਾਸੀਆਂ ਨੇ ਆਪਣੇ ਪਿੰਡ ਦੇ ਅਰਜਨ ਐਵਾਰਡੀ ਸੁੱਚਾ ਸਿੰਘ ਭੁਮੱਦੀ ਦਾ ਕੀਤਾ ਸਨਮਾਨ

2
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਤਿਹਾਸ ਪਿੰਡ ਭੁਮੱਦੀ ਵਿੱਚ ਸੋਨੀ ਬਾਈ ਦੀ ਯਾਦ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਭੁਮੱਦੀ ਵੱਲੋਂ ਇੱਕ ਦਿਨਾਂ ਅੰਡਰ 19 ਸਾਲਾਂ ਫੁੱਟਬਾਲ ਅਤੇ ਐਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਭੁਮੱਦੀ ਪਿੰਡ ਦੇ ਜੰਮਪਲ ਅੰਤਰਰਾਸ਼ਟਰੀ ਅਥਲੀਟ ਅਤੇ ਅਰਜਨ ਅਵਾਰਡ ਜੇਤੂ ਸੁੱਚਾ ਸਿੰਘ ਭਮੱਦੀ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਪਿੰਡ ਤੇ ਗੁਰਦੁਆਰਾ ਨਾਨਕ ਸਾਹਿਬ ਵਿੱਚ ਸਵੇਰੇ ਅਰਦਾਸ ਕਰਨ ਉਪਰੰਤ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਮੁਕਾਬਲਿਆਂ ਵਿੱਚ ਫੁੱਟਬਾਲ ਅੰਡਰ 19 ਸਾਲ ਵਿੱਚ ਜੱਲਾ ਪਿੰਡ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਦੂਜਾ ਸਥਾਨ ਪਿੰਡ ਭਮੱਦੀ ਨੇ ਹਾਸਿਲ ਕੀਤਾ  ਲੜਕੀਆਂ ਦੇ ਹੋਏ ਸ਼ੋ ਮੈਚ ਵਿੱਚੋਂ ਪਹਿਲਾ ਸਥਾਨ ਈਸੜੂ ਦੂਜਾ ਸਥਾਨ ਦਾਉਮਾਜਰਾ ਹਾਸਿਲ ਕੀਤਾ 100 ਮੀਟਰ ਰੇਸ ਲੜਕਿਆਂ ਵਿੱਚ ਪਹਿਲਾ ਸਥਾਨ ਹਰਮਨਜੀਤ ਸਿੰਘ ਦੂਜਾ ਸਥਾਨ ਸ਼ਿਵਰਾਜ ਸਿੰਘ ਅਤੇ ਤੀਜਾ ਸਥਾਨ ਗੁਰਮਨ ਸਿੰਘ ਨੇ ਹਾਸਿਲ ਕੀਤਾ ਇਸੇ ਤਰ੍ਹਾਂ 100 ਮੀਟਰ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਉੱਪਰ  ਅਕਾਲ ਰੂਪ ਕੌਰ ਦੂਜੇ ਰਮਨਦੀਪ ਕੌਰ ਅਤੇ ਤੀਜੇ ਸਥਾਨ ਸਿਮਰਨ ਕੌਰ ਰਹੀ 400 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਹਰਮਨਜੀਤ ਸਿੰਘ ਦੂਜਾ ਸਥਾਨ ਸ਼ਿਵਰਾਜ ਸਿੰਘ ਤੀਜਾ ਸਥਾਨ ਗੁਰਮਨ ਸਿੰਘ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਲੜਕੀਆਂ ਦੇ 400 ਮੀਟਰ ਮੁਕਾਬਲੇ ਵਿੱਚੋਂ ਅਕਾਲ ਰੂਪ ਕੌਰ ਨੇ ਪਹਿਲਾ ਅਦੀਬ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇੱਥੇ ਜ਼ਿਕਰ ਯੋਗ ਇਹ ਵੀ ਹੈ ਕਿ ਸਰਦਾਰ ਸੁੱਚਾ ਸਿੰਘ ਭਮੱਦੀ ਦਾ ਸਨਮਾਨ ਕਰਨ ਤੋਂ ਪਹਿਲਾਂ ਉਹਨਾਂ ਦਾ ਪਿੰਡ ਉੱਪਰ ਦੀ ਖੁੱਲੀ ਕਾਰ ਵਿੱਚ ਬਿਠਾ ਕੇ ਇੱਕ ਗੇੜਾ ਕਢਵਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਥਾਂ-ਥਾਂ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਸਮੇਂ ਬੋਲਦਿਆਂ ਸੁੱਚਾ ਸਿੰਘ ਭੁਮੱਦੀ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਦਿਲੋਂ ਸਖਤ ਮਿਹਨਤ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਨਸ਼ਿਆਂ ਤੋਂ ਬਚਣਾ ਵੀ ਚਾਹੀਦਾ ਹੈ। ਇਹ ਜਾਣਕਾਰੀ ਪਿੰਡ ਭੁਮੱਦੀ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਸਹਿਤ ਸਭਾ ਦੇ ਸਰਪ੍ਰਸਤ ਪ੍ਰਗਟ ਸਿੰਘ ਭੁਮੱਦੀ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਚਿੜੀ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Next articleਪੰਜਾਬ ਸੰਭਾਲੋ ਰੈਲੀ ਦੀ ਕਾਮਯਾਬੀ ਲਈ ਵਰਕਰਾਂ ਸਮਰਥਕਾਂ ਦਾ ਬਸਪਾ ਪੰਜਾਬ ਵਲੋਂ ਕੀਤਾ ਧੰਨਵਾਦ