(ਸਮਾਜ ਵੀਕਲੀ)
ਲੋਕ ਸਿਤਾਰੇ ਦੇਖ ਰਹੇ ਨੇ, ਕਰਕੇ ਧਰਤੀ ਰੁੰਡ ਮਰੁੰਡ
ਇੱਜੜ ਬਣਕੇ ਤੁਰ ਪੈਂਦੇਂ ਨੇ, ਜਿੱਧਰ ਨੇਤਾ ਮੰਗਣ ਝੁੰਡ
ਬੰਦ ਦਿਮਾਗ਼ ਨਸ਼ੇ ਨੇ ਕੀਤੇ, ਜ਼ਰਾ ਨਾ ਜਾਨਣ ਵੈਰੀ ਮੀਤ
ਸੱਥ ਕਚਿਹਰੀ ਪਿੰਡਾਂ ਦੀ ਸੀ, ਚਰਚਾ ਕਰਦੇ ਸੱਥਾਂ ਦੇ ਖੁੰਡ
ਹੱਥ ਵਢਾ ਕੇ ਰੁਲ਼ਦੇ ਲੋਕੀਂ , ਨਾ ਸਾਰ ਲਈ ਸਰਕਾਰਾਂ
ਪੈਰ ਗੁਲਾਮੀ ਅੰਦਰ ਜਕੜੇ, ਭੁੱਖ਼ੇ ਢਿੱਡ ਭਰਨ ਨਾ ਟੁੰਡ
ਯਾਰ ਮਦਾਰੀ ਬਣਗੇ ਮੰਤਰੀ, ਜੁੜੀਆਂ ਭੀੜਾਂ ਚੌਂਕ ਚੁਰਾਹੇ
ਅੱਖ ਸਿਆਸਤ ਦੀ ਮਾਰ ਮੁਕਾਉਂਦੀ, ਉਡਦੇ ਮਿੱਤਰ ਦਿੰਦੀ ਫੁੰਡ
ਰੇਤਗੜੵ ਵਿਅੰਗ ਮਸਖ਼ਰੀਆਂ, ਹੁੰਦੇ ਨੇ ਬਸ ਸਿੱਕੇ ਖੋਟੇ
ਕੀੜੀ ਹਾਥੀ ਨੂੰ ਮਾਰ ਗਿਰਾਏ,” ਬਾਲੀ” ਮੌਤ ਬਣੇ ਖੁਦ ਸੁੰਡ
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly