ਸਜ਼ਾਵਾਂ

ਐੱਸ ਪੀ ਸਿੰਘ

(ਸਮਾਜ ਵੀਕਲੀ)

ਆਖਿਰ ਕਿੰਨੀਆਂ ਕੁ ਸਜ਼ਾਵਾਂ ਅਜੇ ਹੋਰ ਮਿਲਣੀਆਂ ਨੇ,
ਨਰਮ ਪਿੰਡੇ ਤੇ ਚਸ਼ੰਮਕਾ ਹਰ ਰੋਜ਼ ਮਿਲਦੀਆਂ ਨੇ।
ਰੋ ਰਿਹਾ ਕੇ ਮੁੱਕ ਚੱਲੇ ਅੱਥਰੂ ਵੀ ਹੁਣ ਤਾਂ,
ਦੱਸ ਬੇਵਜਾ ਸਜ਼ਾਵਾਂ ਕਦੋਂ ਮਿਲਦੀਆਂ ਨੇ।
ਤੈਨੂ ਪੁਕਾਰ ਪੁਕਾਰ ਥੱਕ ਚੁੱਕੀ ਜ਼ੁਬਾਨ ਵੀ ਮੇਰੀ,
ਗੱਲ ਤੇਰੇ ਤੱਕ ਨਾ ਪੁੱਜੇ ਰਾਹਾਂ ਕਿਹੜੀਆਂ ਮੱਲੀਆਂ ਨੇ।
ਹਰ ਵਕਤ ਅਹਿਸਾਸ ਤੇਰਾ ਕਦੋਂ ਛੱਡੂ ਮੈਨੂੰ,
ਇਹਨਾਂ ਹਵਾਵਾਂ ਚ ਯਾਦਾਂ ਤੇਰੀਆਂ ਕਿਓਂ ਘੁਲ ਮਿਲਦੀਆਂ ਨੇ।
ਬੜੀ ਡੂੰਘੀ ਚੀਸ ਦਿਲ ਵਿੱਚ ਘਰ ਕਰ ਗਈ,
ਰੱਬਾ ਭੁਲਾ ਦੇ ਸਭ ਦੁਆਵਾਂ ਇਹੋ ਮੰਗੀਆਂ ਨੇ।
ਲੱਖਾਂ ਹੀ ਲੋਕਾਂ ਨੇ ਰੋਲੇ ਅਰਮਾਨ ਮੇਰੇ,
ਹਰਕਤਾਂ ਸਭ ਤੇਰੇ ਨਾਲ ਮਿਲਦੀਆਂ ਨੇ।
ਹਰ ਵਕਤ ਨੈਣਾ ਵਿੱਚ ਤਾਂਘ ਯਾਰ ਦੀ,
ਤਾਹੀਉਂ ਅੱਖੀਆਂ ਦਰਵਾਜੇ ਵੱਲ ਮੱਲੀਆਂ ਨੇ।
ਬੜੇ ਸਿਤਮ ਢਾਹੇ ਵਕਤ ਨੇ SP ਤੇ,
ਪਤਾ ਨਹੀਂ ਕਦੋਂ ਓਹਦੀਆਂ ਨਜ਼ਰਾਂ ਹੋਣੀਆਂ ਸਵਾਲੀਆਂ ਨੇ।

ਐੱਸ ਪੀ ਸਿੰਘ
ਲੈਕਚਰਾਰ ਫਿਜਿਕਸ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਦਿਨ..
Next articleਜਗਤ ਤਮਾਸ਼ਾ