ਜਗਤ ਤਮਾਸ਼ਾ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ)

ਮੁਫ਼ਤ-ਮੁਫ਼ਤ ਨੇ ਕਰਜ਼ੇ ਚਾੜੇ, ਆਲਸ ਹਰ ਘਰ ਅੰਦਰ
ਮੁਫ਼ਤ ਨਸ਼ੇ ਦੇ, ਮੁਫ਼ਤ ਪਿਲਾ ਕੇ, ਅਣਖੀ ਕਰਤੇ ਕੰਜ਼ਰ

ਹੱਟੇ -ਕੱਟੇ ਵਿਹਲੜ ਹੋਏ, ਸੁਲਫ਼ਾ ਪੀਵਣ ਬਹਿ ਬਹਿ
ਟੈਟੂ ਖੁਣਵਾਏ ਡੌਲ਼ਿਆਂ ਤੇ, ਬਣਕੇ ਫਿਰਨ ਪਤੰਦਰ

ਕੂਲਰ ਏ ਸੀ, ਚੱਲਣ ਹਰ ਦਮ, ਬਿੱਲ ਜਵਾਂ ਨਾ ਆਉਣਾ
ਯੂ ਟਿਊਂਬ , ਚਲਾ ਕੇ ਗੇਮਾਂ, ਧਰਤ ਕਰਨਗੇ ਬੰਜ਼ਰ

ਟੱਬਰ ਭੁੱਖਾ ਆਖਿਰ ਵਿਲਕੂ, ਵਿਹਲ ਨਿਕੰਮੇ ਕਰਜੂ
“ਬਾਲੀ” ਮਿਲਣੀ ਭੀਖ਼ ਨਹੀਂ ਫਿਰ, ਬਣਿਓ ਫੇਰ ਕਲੰਦਰ

ਬਾਲੀ ਰੇਤਗੜੵ
+919465129168

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਦਾਖਲ ਹੋ ਜਾਓ ਵਿੱਚ ਸਕੂਲ ਸਰਕਾਰੀ*
Next articleਸਰਕਾਰੀ ਐਲੀਮੈਂਟਰੀ ਸਕੂਲ ਪੱਮਣ ਚ ਸਲਾਨਾਇਨਾਮ ਵੰਡ ਸਮਾਗਮ ਕਰਵਾਇਆ