HOME ਕਾਰ ਸਟ੍ਰੀਟ ਐਸੋਸੀਏਸ਼ਨ ਵੱਲੋਂ ਆਰ.ਟੀ.ਓ. ਲੁਧਿਆਣਾ ਨੂੰ ਸੌਂਪਿਆ ਮੰਗ ਪੱਤਰ

ਕਾਰ ਸਟ੍ਰੀਟ ਐਸੋਸੀਏਸ਼ਨ ਵੱਲੋਂ ਆਰ.ਟੀ.ਓ. ਲੁਧਿਆਣਾ ਨੂੰ ਸੌਂਪਿਆ ਮੰਗ ਪੱਤਰ

1

 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.) ਕਾਰ ਸਟ੍ਰੀਟ ਐਸੋਸੀਏਸ਼ਨ ਲੁਧਿਆਣਾ ਵੱਲੋਂ ਜੋ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਨਾਲ ਜੁੜੇ ਹਨ ਉਹਨਾਂ ਵਪਾਰੀਆਂ ਨੇ ਵਾਹਨ/ਪਰਿਵਾਹਨ ਪੋਰਟਲ ‘ਤੇ ਮਾਲਕੀਅਤ ਤਬਾਦਲੇ (ਆਰ.ਸੀ.ਟ੍ਰਾਂਸਫਰ) ਦੀ ਮੌਜੂਦਾ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਆਰ.ਟੀ.ਓ. ਮਨਕੰਵਲ ਸਿੰਘ ਚਾਹਲ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਆਧਾਰ ਓਟੀਪੀ ਦੇ ਨਾਲ-ਨਾਲ ਰਜਿਸਟਰਡ ਮੋਬਾਈਲ ਨੰਬਰ ‘ਤੇ ਓਟੀਪੀ ਰਾਹੀਂ ਵੀ ਪ੍ਰਮਾਣਿਕਤਾ ਦੀ ਸਹੂਲਤ ਦਿੱਤੀ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਵਿਵਹਾਰਿਕ ਮੁਸ਼ਕਲਾਂ ਦਾ ਹੱਲ ਹੋ ਸਕੇ। ਕਾਰ ਡੀਲਰਾਂ ਦਾ ਕਹਿਣਾ ਹੈ ਕਿ ਕਈ ਵਾਰ ਵਾਹਨ ਮਾਲਕ ਦੇ ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਬੰਦ ਹੋ ਜਾਂਦਾ ਹੈ ਜਾਂ ਉਪਲਬਧ ਨਹੀਂ ਹੁੰਦਾ, ਜਿਸ ਕਾਰਨ ਆਧਾਰ ਓਟੀਪੀ ਪ੍ਰਾਪਤ ਨਹੀਂ ਹੋ ਸਕਦਾ ਅਤੇ ਆਰ.ਸੀ. ਟ੍ਰਾਂਸਫਰ ਦੀ ਪ੍ਰਕਿਰਿਆ ਬੇਵਜ੍ਹਾ ਲੰਬੀ ਖਿੱਚ ਜਾਂਦੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਜਿਹੇ ਮਾਮਲਿਆਂ ਵਿੱਚ ਰਜਿਸਟਰਡ ਮੋਬਾਈਲ ਨੰਬਰ ‘ਤੇ ਓਟੀਪੀ ਰਾਹੀਂ ਵਿਕਲਪਕ ਤਸਦੀਕ ਦੀ ਆਗਿਆ ਦਿੱਤੀ ਜਾਵੇ । ਡੀਲਰਾਂ ਨੇ ਇਹ ਵੀ ਮੰਗ ਕੀਤੀ ਕਿ ਖਰੀਦਦਾਰ ਦੀ ਇਲੈਕਟ੍ਰਾਨਿਕ ਸਹਿਮਤੀ (ਈ-ਕਨਸੈਂਟ) ਦੀ ਵਿਵਸਥਾ ਲਾਗੂ ਕੀਤੀ ਜਾਵੇ, ਜਿਸ ਨਾਲ ਦੂਰ-ਦਰਾਜ਼ ਰਹਿੰਦੇ ਖਰੀਦਦਾਰਾਂ ਨੂੰ ਵੀ ਸਹੂਲਤ ਮਿਲ ਸਕੇ। ਬੈਂਕ ਨਿਲਾਮੀ, ਰੀਪੋਜ਼ੈੱਸਡ ਵਾਹਨਾਂ ਅਤੇ ਅਦਾਲਤੀ ਨਿਲਾਮੀਆਂ ਵਰਗੇ ਮਾਮਲਿਆਂ ਵਿੱਚ ਵੀ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐਨ.ਸੀ.ਆਰ.ਬੀ. ਵੈਰੀਫਿਕੇਸ਼ਨ, ਚੈਸੀ ਅਤੇ ਇੰਜਣ ਨੰਬਰ ਦੀ ਜਾਂਚ ਸਮੇਤ ਹੋਰ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਮੌਜੂਦ ਹਨ, ਇਸ ਲਈ ਮੋਬਾਈਲ ਓਟੀਪੀ ਦਾ ਵਿਕਲਪ ਦੇਣ ਨਾਲ ਸੁਰੱਖਿਆ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਮਾਲਕੀ ਤਬਾਦਲੇ ਦੀ ਪ੍ਰਕਿਰਿਆ 7 ਤੋਂ 10 ਦਿਨਾਂ ਅੰਦਰ ਪੂਰੀ ਕਰਨ ਅਤੇ ਸਾਰੀਆਂ ਆਨਲਾਈਨ ਸੇਵਾਵਾਂ ਲਈ ਸਮਾਂਬੱਧ ਪ੍ਰਣਾਲੀ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਆਰ.ਟੀ.ਓ. ਲੁਧਿਆਣਾ ਮਨਕੰਵਲ ਸਿੰਘ ਚਾਹਲ ਨੇ ਕਾਰ ਡੀਲਰਾਂ ਦੀ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਦਿਆਂ ਹੋਇਆ ਅਸ਼ਵਾਸਨ ਦਿੱਤਾ ਕਿ ਉਹ ਉਹਨਾਂ ਦੀ ਇਸ ਸਮੱਸਿਆ ਨੂੰ ਉੱਚ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਣਗੇ। ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੀਟਰ ਬੇਦੀ, ਸਰਬਜੀਤ ਸਿੰਘ (ਰਾਜੂ) ਖ਼ਜ਼ਾਨਚੀ, ਅਮਿਤ ਸ਼ਰਮਾ, ਰੋਹਿਤ ਸ਼ਰਮਾ, ਰਾਜੇਸ਼ ਖੁੱਲਰ, ਮਨੋਜ ਮੱਕੜ, ਭੁਪਿੰਦਰਜੀਤ ਸਿੰਘ, ਰਾਜੀਵ ਸ਼ਰਮਾ, ਰੂਬਲ, ਬੌਬੀ ਆਰਤੀ ਸਮੇਤ ਹੋਰ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਪਾਰਦਰਸ਼ਤਾ, ਸੁਰੱਖਿਆ ਅਤੇ ਕਾਰੋਬਾਰ ਕਰਨ ਦੀ ਸੌਖ ਵਿੱਚ ਵਾਧਾ ਹੋਵੇਗਾ ਅਤੇ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਗ੍ਰਹਿ ਵਿਖੇ ਕੀਤੀ ਵਿਸ਼ੇਸ਼ ਹਾਜ਼ਰੀ
Next articleThousands March in London to Celebrate India’s Student Victory and Demand Democratic Reforms