ਵਿਸ਼ਵ ਜੋਤੀ 

ਰਮੇਸ਼ ਸੇਠੀ ਬਾਦਲ

(ਸਮਾਜ ਵੀਕਲੀ)

” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ”
” ਅੱਛਾ ।”
” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ”
ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ ਪਹਿਲਾਂ ਪਤਾ ਨਹੀ ਕਿੰਨੇ ਹੋਰ ਆਦਮੀ ਲਾਈਨ ਵਿੱਚ ਲੱਗੇ ਹੋਏ ਸਨ । ਮੈਂ ਆਪਣੀ ਵਾਰੀ ਦੀ ਇੰਤਜਾਰ ਵਿੱਚ ਪਾਸੇ ਹੋ ਕੇ ਖਲੋ ਗਿਆ ਤੇ ਬਾਬੇ ਵੱਲ ਵੇਖਣ ਲੱਗ ਪਿਆ। ਸੱਤਰ ਅੱਸੀ ਸਾਲਾਂ ਦਾ ਬਾਬਾ ਗਿਆਨੀ ਦੇ ਪਰਾਂਠੇ ਕਿਵੇ ਹਜਮ ਕਰੂ । ਇਹ ਮੇਰੀ ਸੋਚ ਦਾ ਵਿਸ਼ਾ ਸੀ ।
‘ਬਾਬਾ, ਪਰਾਂਠਾ ਤਾਂ ਕਾਫੀ ਭਾਰਾ ਹੁੰਦਾ ਹੈ। ਤੁਹਾਡੇ ਹਾਜਮ ਆਜੂ ।” ਮੈ ਜਿਗਿਆਸਾ ਵਸ ਬਾਬੇ ਨੂੰ ਪੁੱਛਿਆ ।
”ਬੇਟਾ, ਮਜਬੂਰੀ ਦਾ ਨਾਂ…….. ਹੈ। ਪਰ ਕੀ ਕਰਾਂ, ਮੇਰੀ ਤਾਂ ਉਮਰ ਖਿਚੜੀ ਦਲੀਆ ਖਾਣ ਦੀ ਹੈ। ”
ਬਾਬੇ ਨੇ ਗੱਲ ਲਮਕਾਉਣ ਦੇ ਤਰੀਕੇ ਨਾਲ ਕਿਹਾ। ਮੈ ਬਾਬੇ ਵਿੱਚ ਦਿਲਚਸਪੀ ਲੈਣੀ ਸੁਰੂ ਕਰ ਦਿੱਤੀ।
”ਬਾਬੂ ਜੀ ਤੁਸੀ ਕੀ ਕਰਦੇ ਹੋ?” ਬਾਬੇ ਨੇ ਅਚਾਨਕ ਮੈਨੂੰ ਪੁੱਛਿਆ।
”ਮੈ ਕਹਾਣੀਆਂ ਲਿਖਦਾ ਹਾਂ, ਮੇਰੀਆਂ ਕਹਾਣੀਆਂ ਅਖਬਾਰਾਂ ਵਿੱਚ ਛਪਦੀਆਂ ਹਨ। ਮੈ ਕਿਹਾ।
”ਅੱਛਾ ਕਹਾਣੀਆਂ ਲਿਖਦੇ ਹੋ ।’ਕਹਾਣੀਆਂ ਤਾਂ ਸਾਡੇ ਕੋਟਕਪੂਰੇ ਵਾਲੀ ਵਿਸ਼ਵਜੋਤੀ ਧੀਰ ਵੀ ਲਿਖਦੀ ਹੈ । ਬਹੁਤ ਵਧੀਆ । ਪਤਾ ਨਹੀ ਕਿਥੋ ਲੱਭ ਕੇ ਲਿਆਉਦੀ ਹੈ । ਹਰ ਇੱਕ ਦਾ ਦੁੱਖ ਦਰਦ ਸਮਝਦੀ ਹੈ । ਖਾਸ ਕਰਕੇ ਧੀਆਂ ਦਾ ਤੇ ਔਰਤਾਂ ਦਾ । ਨਵੀ ਸੋਚ ਦਿੰਦੀ ਹੈ । ਉਹ ਤਾਂ ਪੁੱਤਾਂ ਵਰਗੀ ਧੀ ਹੈ। ਕੈਜਾ ਦਿਮਾਗ ਦਿੱਤਾ ਹੈ ਰੱਬ ਨੇ ਉਸ ਨੂੰ। ਬਾਬੇ ਦੀ ਸਾਹਿਤਿਕ ਰੁਚੀ ਵੇਖ ਕੇ ਮੈ ਬਾਬੇ ਦੇ ਹੋਰ ਨੇੜੇ ਹੋ ਗਿਆ ।
”ਬਾਬੂ ਜੀ, ਸੋਡਾ ਤਾਂ ਮੈਨੂੰ ਪਤਾ ਨਹੀ ਕੈਜਾ ਲਿਖਦੇ ਹੋ, ਉਸ ਦੀਆਂ ਕਹਾਣੀਆਂ ਤਾਂ ਕਮਾਲ ਦੀਆਂ ਹੁੰਦੀਆਂ ਹਨ ।
ਮੈ ਉਸਦੀ ਕਹਾਣੀ ”ਛਿੰਦਾ ਪੁੱਤ” ਕਹਾਣੀ ਪੜ੍ਹੀ ਸੀ । ਖਬਾਰ ਚ । ਮੇਰੀ ਤਾਂ ਰੂਹ ਖੁਸ ਹੋਗੀ ਪੜ੍ਹ ਕੇ । ਧੀ ਹੋ ਕੇ ਪੁੱਤਾਂ ਵਰਗੀ ਧੀ ਬਾਰੇ ਲਿਖਿਆ । ਕਮਾਲ ਕਰਤੀ ਬਈ ਓਸ ਨੇ …………।
ਬਾਬਾ ਜੀ ਲਓ ਤੁਹਾਡਾ ਪਰਾਂਠਾ ।” ਗਿਆਨੀ ਨੇ ਬਾਬੇ ਨੂੰ ਬੁਲਾ ਕੇ ਪਰਾਂਠਾ
ਦਿੱਤਾ । ਸਾਡੀ ਗੱਲਬਾਤ ਦਾ ਸਿਲਸਿਲਾ ਟੁੱਟ ਗਿਆ । ਬਾਬੇ ਨੇ ਪਰਾਂਠੇ ਦੀ ਪਲੇਟ ਫੜ੍ ਕੇ ਇੱਕ ਹੋਰ ਪਰਾਂਠਾ ਪੈਕ ਕਰਨ ਦਾ ਆਰਡਰ ਗਿਆਨੀ ਨੂੰ ਦੇ ਦਿੱਤਾ । ਮੈਨੂੰ ਪੁੱਛਣ ਦਾ ਮੌਕਾ ਮਿਲ ਗਿਆ ।
”ਬਾਬਾ ਜੀ ਪਰਾਂਠਾ ਪੈਕ ਕਿਸ ਵਾਸਤੇ ?” ਮੈ ਬਾਬੇ ਨੂੰ ਪੁਂੱਛਿਆ । ਖਬਰੇ ਮੈਨੂੰ ਕੁੱਝ ਨਵਾਂ ਮਿਲ ਜਾਵੇ।
ਬਾਬਾ ਪਰਾਂਠਾ ਖਾਂਦਾ ਖਾਂਦਾ ਮੇਰੇ ਹੋਰ ਨੇੜੇ ਹੋ ਗਿਆ ।”ਬਾਬੂ ਜੀ ਮੇਰੀ ਕਹਾਣੀ ਵੀ ਬਹੁਤ ਲੰਮੀ ਹੈ, ਲਿਖੋਗੇ ?” ਪਰ ਤੁਸੀ ਕੀ ਲਿਖਣੀ ਹੈ, ਸੋਡੇ ਕੋਲ ਤਾਂ ਸੁਨਣ ਦਾ ਵੀ ਟੈਮ ਨਹੀ ਹੋਣਾ ਸੈਦ । ਸੋਡੇ ਕੋਲ ਤਾਂ ਕੀ, ਮੇਰੇ ਜੰਮਿਆਂ ਕੋਲ ਵੀ ਟੈਮ ਨਹੀ ਮੇਰੀ ਗੱਲ ਸੁਨਣ ਦਾ। ਬੁਢਿਆਂ ਨੂੰ ਕੌਣ ਸੁਣਦਾ ਹੈ ? ਸਭ ਨੂੰ ਆਪੋ ਆਪਣੀ ਪਈ ਹੈ।”
ਬਾਬੇ ਦੇ ਦੁੱਖਾਂ ਦੇ ਸਬਰ ਦਾ ਪਿਆਲਾ ਛੱਲਕਣ ਲਈ ਤਿਆਰ ਸੀ।”ਬਾਬੂ ਜੀ ਤੁਹਾਡਾ ਪਰਾਂਠਾ”, ਗਿਆਨੀ ਨੇ ਫੇਰ ਵਾਜ ਮਾਰ ਦਿੱਤੀ ।ਮੈ ਪਲੇਟ ਫੜ੍ ਕੇ ਗਰਮ ਗਰਮ ਪਰਾਂਠਾ ਲੈ ਕੇ ਬਾਬੇ ਦੇ ਨੇੜੇ ਹੋ ਗਿਆ । ਬਾਬੂ ਜੀ, ਮੇਰੀ ਕੋਟਕਪੂਰੇ ਦੁਕਾਨ ਚਲਦੀ ਸੀ ਬਹੁਤ ਵੱਧੀਆ । ਮੇਰੀ ਦੁਕਾਨ ਨੂੰ ਵੇਖ ਕੇਹੀ ਮੇਰਾ ਵਿਆਹ, ਰਾਜੇ ਆਲੇ ਫਰੀਦਕੋਟ ਹੋ ਗਿਆ । ਮੈ ਵੀ ਖੁਸa ਤੇ ਮੇਰੇ ਸਹੁਰੇ ਵੀ ਖੁਸa । ਮੇਰੇ ਮਾਂ ਪਿਓ ਤਾਂ ਖੁਸ ਹੋਣੇ ਹੀ ਸਨ। ਪਰ ਮੇਰੀ ਖੁਸ਼ੀ ਥੋੜੇ ਦਿਨ ਹੀ ਚੱਲੀ । ਜਦੋ ਆਉਣ ਵਾਲੇ ਪੋਤੇ ਦੀ ਲਾਲਸਾ ਕਾਰਨ ਮੇਰੀ ਮਾਂ ਨੇ ਪੋਤੀ ਨੂੰ ਜੰਮਣ ਤੋ ਪਹਿਲਾਂ ਹੀ ਉਪਰ ਦਾ ਰਸਤਾ ਦਿਖਾ ਦਿੱਤਾ । ਚਾਰ ਪੋਤਿਆਂ ਦੀ ਲਾਈਨ ਲਗਾਉਣ ਲਈ ਮੈਨੁੰ ਤਿੰਨ ਕਤਲਾਂ ਦਾ ਦੋਸ਼ੀ ਬਣਾ ਦਿੱਤਾ । ਪਰ ਏਸ ਕਾਰੇ ਨੇ ਮੈਨੂੰ ਮੇਰੀ ਆਤਮਾ ਤੋ ਨੀਵਾਂ ਦਿਖਾ ਦਿੱਤਾ । ਮੈ ਅਤੇ ਮੇਰੇ ਘਰਵਾਲੀ ਅਕਸਰ ਏਸੇ ਬੋਝ ਨਾਲ ਦਬੇ ਰਹਿੰਦੇ ।ਸਾਨੂੰ ਇਸ ਦੀ ਸਜਾ ਜਰੂਰ ਮਿਲੇਗੀ, ਸਾਡੀ ਆਤਮਾ ਕਹਿੰਦੀ। ਪਰ ਸਾਡਾ ਕੰਮ ਕਾਜ ਵਧੀਆ ਸੀ। ਚਾਰੇ ਮੁੰਡੇ ਪੜ੍ ਕੇ ਕੋਰਸ ਕਰਨ ਲੱਗ ਗਏ । ਸਾਨੂੰ ਰੱਬ ਯਾਦ ਨਾਂ ਰਿਹਾ । ਵੱਡਾ ਮੁੰਡਾ ਸਰਕਾਰੀ ਮਾਸਟਰ ਬਣ ਗਿਆ ਤੇ ਮਾਸਟਰਣੀ ਨਾਲ ਹੀ ਵਿਆਹਿਆ ਗਿਆ । ਉਸਨੇ ਆਪਣੇ ਤੋ ਛੋਟੇ ਦੋਹਾਂ ਨੂੰ ਵੀ ਪੜ੍ਹਾ ਕੇ ਮਾਸਟਰ ਲਗਵਾ ਦਿੱਤਾ ਤੇ ਨੌਕਰੀ ਲੱਗਦਿਆਂ ਨਾਲ ਹੀ ਉਹਨਾਂ ਦੇ ਰਿਸ਼ਤੇ ਹੋ ਗਏ । ਮੁੰਡੇ ਨੌਕਰੀ ਲੱਗ ਕੇ, ਵਿਆਹ ਕਰਾ ਕੇ, ਅੱਡ ਹੁੰਦੇ ਗਏ । ਸਾਡੀ ਨਜਰ ਹੁਣ ਸੱਭ ਤੋ ਛੋਟੇ ਤੇ ਸੀ । ਉਹ ਪੜ੍ਹਾਈ ਵਿੱਚ ਕਾਫੀ ਹੁਸ਼ਿਸਆਰ ਸੀ । ਪੜ੍ਹ ਕੇ ਉਹ ਬੈਕ ਵਿੱਚ ਲੱਗ ਗਿਆ ਤੇ ਬੈਕ ਵਾਲੀ ਨਾਲ ਹੀ ਉਸਨੇ ਵਿਆਹ ਕਰਵਾ ਲਿਆ ।ਗੱਲ ਕੀ, ਆਨੇ-ਬਹਾਨੇ ਸਾਨੂੰ ਚਾਰੇ ਹੀ ਛੱਡ ਗਏ। ਪਹਿਲਾਂ ਕਦੇ ਕਦੇ ਮਿਲਣ ਆਉਦੇ, ਫਿਰ ਕਦੇ ਕਦੇ ਚਿੱਠੀ ਪਾਉਦੇ ਤੇ ਅੰਤ ਨੂੰ ਟੈਲੀਫੋਨ, ਉਹ ਵੀ ਮਹੀਨੇ ਛਿਮਾਹੀ ਕਰਕੇ ਸਾਰ ਦਿੰਦੇ । ਹੌਲੀ- ਹੌਲੀ ਉਹ ਸਾਨੂੰ ਭੁੱਲ ਹੀ ਗਏ। ਮੈ ਇੱਕ ਕਮਰੇ ਵਿੱਚ ਚਾਰ ਬੱਚਿਆਂ ਨੂ ਪਾਲਿਆ, ਪੜ੍ਹਾਇਆ, ਵਿਆਹਿਆ ਪਰ ਹੁਣ ਚਾਰਾਂ ਕੋਲ ਚਾਰ ਘਰ ਹਨ ਪਰ ਮੇਰਾ ਘਰ ਕੋਈ ਨਹੀ । ਕੰਮ ਬੰਦ ਹੋ ਗਿਆ । ਕੱਚੀ ਖੋਲੀ ਵਿਕ ਗਈ। ਮੈ ਕੋਟਕਪੂਰਾ ਛੱਡ ਕੇ ਬਠਿੰਡੇ ਆ ਗਿਆ, ਕਿਰਾਏ ਤੇ ਕਮਰਾ ਲੈ ਲਿਆ ।
ਕੰਮਕਾਰ ਛੁੱਟ ਗਿਆ ਤੇ ਰੋਟੀ ਟੁੱਕ ਦੀ ਵੀ ਨੌਬਤ ਆ ਗਈ । ਬੁਢਾਪਾ ਪੈਨਸਨ ਅਤੇ ਲੋਕਾਂ ਕੋਲੋ ਮੰਗ ਕੇ ਪੇਟ ਭਰਨ ਲਈ ਮਜਬੂਰ ਹਾਂ ਅਸੀ ।ਨਾ ਮੈਨੂੰ ਦਿਸਦਾ ਭਾਲਦਾ ਹੈ ਨਾ ਉਸਨੂੰ। ਰੋਟੀ ਪਕਾਉਣੀ ਤਾਂ ਇੱਕ ਪਾਸੇ ਰਹੀ ਉਹ ਤਾਂ ਕੱਲੀ ਜੰਗਲ ਪਾਣੀ ਵੀ ਨਹੀ ਜਾ ਸਕਦੀ।ਚਾਰ ਮੁੰਡਿਆਂ ਦੇ ਮਾਂ ਪਿਉ ਦੀ ਇਹ ਹਾਲਤ । ਕੋਈ ਯਕੀਨ ਨਹੀਓ ਕਰਦਾ । ਕਾਸ਼ ਇੱਕ ਧੀ ਜਰੂਰ ਹੁੰਦੀ ਜੋ ਸਾਡਾ ਦੁੱਖ ਸਮਝਦੀ । ਸਾਨੂੰ ਬੇਸ਼ਕ ਰੋਟੀ ਨਾਂ ਦਿੰਦੀ ਪਰ ਸਾਡਾ ਦੁੱਖ ਤਾਂ ਸੁਣਦੀ ।ਸਾਡਾ ਮਨ ਹਲਕਾ ਹੋ ਜਾਂਦਾ ।’
”ਬਾਬਾ ਜੀ ਲਉੁ ਜੀ ਆਪਣਾ ਪਰਾਂਠਾ ।” ਗਿਆਨੀ ਨੇ ਪੈਕ ਕੀਤਾ ਪਰਾਂਠਾ ਬਾਬੇ ਨੂੰ ਫੜਾ ਦਿੱਤਾ” । ਚੰਗਾ ਬਾਬੂ ਜੀ, ਤੁਸੀ ਤਾਂ ਮੇਰੀਆਂ ਅਣਹੋਈਆਂ ਧੀਆਂ ਵਰਗੇ ਜਿਸ ਨੇ ਮੇਰੀ ਦੁੱਖ ਭਰੀ ਕਹਾਣੀ ਸੁਣ ਲਈ । ਮੇਰੇ ਮਨ ਦਾ ਬੋਝ ਹਲਕਾ ਹੋ ਗਿਆ। ਬਾਬੂ ਜੀ ਤੁਸੀ ਮੇਰੀ ਕਹਾਣੀ ਜਰੂਰ ਲਿਖਿਓ ਤਾਂ ਕਿ ਆਹ ਜਿਹੜੇ ਮੁੰਡਾ ਮੁੰਡਾ ਕੁਰਲਾਉਦੇ ਐ ਉਹਨਾਂ ਨੂੰ ਧੀਆਂ ਦੀ ਅਹਿਮੀਅਤ ਅਤੇ ਮੁੰਡਿਆਂ ਦੀਆਂ ਕਰਤੂਤਾਂ ਬਾਰੇ ਪਤਾ ਚੱਲ ਸਕੇ । ਵੈਸੇ ਸਾਰੇ ਮੁੰਡੇ ਇਕੋ ਜਿਹੇ ਨਹੀ ਹੁੰਦੇ ਪਰ ਫਿਰ ਵੀ ਅੱਖਾਂ ਤੇ ਪਈ ਮੋਹ ਦੀ ਪੱਟੀ ਤਾਂ ਉੱਤਰਨੀ ਹੀ ਚਾਹੀਦੀ ਹੈ ।’ ਬਾਬੇ ਨੇ ਅੱਖਾਂ ਚੋ ਆਇਆ ਪਾਣੀ ਪੂੰਝਿਆ । ਮੇਰੇ ਵੱਲ ਨੀਝ ਲਾਕੇ ਵੇਖਿਆ ਤੇ ਠੰਡਾ ਜਿਹਾ ਹਾਉਕਾ ਲਿਆ । ਮੈਨੂੰ ਲੱਗਿਆ ਬਾਬੇ ਨੂੰ ਪਰਾਂਠੇ ਦੇ ਸੁਆਦ ਨਾਲੋ ਵੱਧ ਤਸੱਲੀ ਹੋ ਗਈ ਤੇ ਪੈਕ ਕੀਤਾ ਪਰਾਂਠਾ ਲੈ ਕੇ ਬਾਬਾ ਉਥੋ ਚਲਾ ਗਿਆ ।
ਰਮੇਸ ਸੇਠੀ ਬਾਦਲ
98 766 27 233 —
eating ਗਿਆਨੀ ਦਾ ਪਰਾਂਠਾ ਨਜਦੀਕ ਗੋਲ ਮਾਰਕੀਟ ਬਠਿੰਡਾ.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ/ਪਹਿਚਾਣ-ਪੱਤਰ (ਆਈਡੀ-ਪ੍ਰੂਫ)
Next article ” ਸਾਹਿਲਪ੍ਰੀਤ ਦੀ ਯਾਦ ਵਿੱਚ ਜਾਂਸਲਾ ਸਕੂਲ ਦੀ ਲਾਇਬ੍ਰੇਰੀ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਗਈ”