HOME ਵਰਲਡ ਹਿਊਮਨ ਰਾਈਟਸ ਦਿਵਸ ਮੌਕੇ ਜਥੇਦਾਰ ਨਿਮਾਣਾ ਮਨੁੱਖੀ ਸੇਵਾ ਅਵਾਰਡ ਨਾਲ ਸਨਮਾਨਿਤ

ਵਰਲਡ ਹਿਊਮਨ ਰਾਈਟਸ ਦਿਵਸ ਮੌਕੇ ਜਥੇਦਾਰ ਨਿਮਾਣਾ ਮਨੁੱਖੀ ਸੇਵਾ ਅਵਾਰਡ ਨਾਲ ਸਨਮਾਨਿਤ

ਤਸਵੀਰ ਵਿਚ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਮਨੁੱਖੀ ਸੇਵਾ ਐਵਾਰਡ ਨਾਲ ਸਨਮਾਨਿਤ ਕਰਦੇ ਹਰਮਨਪ੍ਰੀਤ ਸਿੰਘ ਅਨੇਜਾ ਆਰ ਪੀ ਸਿੰਘ, ਖੂਸ਼ਜੀਤ ਸਿੰਘ ਅਤੇ ਹੋਰ।
ਜਥੇਦਾਰ ਤਰਨਜੀਤ ਸਿੰਘ ਨਿਮਾਣਾ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ-ਹਰਮਨਪ੍ਰੀਤ ਸਿੰਘ ਅਨੇਜਾ 
ਕੇਂਦਰ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰੇ-ਜਥੇਦਾਰ ਨਿਮਾਣਾ
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਿਊਮਨ ਰਾਈਟਸ ਪ੍ਰੋਟੈਕਸ਼ਨ ਕਮੇਟੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਅਨੇਜਾ ਜੀ ਦੀ ਅਗਵਾਈ ਹੇਠ ਜਨਤਾ ਨਗਰ ਦਫ਼ਤਰ ਵਿਖੇ ਵਰਲਡ ਮਨੁੱਖੀ ਅਧਿਕਾਰ ਦਿਵਸ ਮੌਕੇ ਵਿਸ਼ੇਸ਼ ਇੱਕਤਰਤਾ ਹੋਈ। ਇਸ ਮੌਕੇ ਤੇ ਮੁੱਖ ਮਹਿਮਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਮੁੱਖ ਸੇਵਾਦਾਰ, ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵਿਸ਼ੇਸ਼ ਤੌਰ ਤੇ ਪੁੱਜੇ । ਇਸ ਮੌਕੇ ਤੇ ਮਨੁੱਖੀ ਹੱਕਾਂ ਤੇ ਮਨੁੱਖੀ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਹਿਊਮਨ ਰਾਈਟਸ ਪ੍ਰੋਟੈਕਸ਼ਨ ਕਮੇਟੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਅਨੇਜਾ ਨੇ ਕਿਹਾ ਕਿ ਜਥੇਦਾਰ ਤਰਨਜੀਤ ਸਿੰਘ ਸਿੰਘ ਨਿਮਾਣਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਮਨੁੱਖੀ ਸੇਵਾਵਾਂ ਅਤੇ ਮਨੁੱਖੀ ਹੱਕਾਂ ਲਈ ਆਪਣੀਆਂ ਸੇਵਾਵਾਂ ਸਮੁੱਚੇ ਸਮਾਜ ਨੂੰ ਦੇ ਰਹੇ ਹਨ। ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸੋਸਾਇਟੀ ਵੱਲੋਂ ਲਗਾਤਾਰ ਖੂਨਦਾਨ ਕੈਂਪ ਲਾ ਕੇ ਲੋੜਵੰਦ ਮਰੀਜ਼ਾਂ ਨੂੰ ਪੰਜਾਬ ਵਿੱਚ ਖੂਨ ਨਿਸ਼ਕਾਮ ਭਾਵਨਾ ਨਾਲ ਲੈ ਕੇ ਦਿੱਤਾ ਜਾ ਰਿਹਾ ਹੈ, ਅੱਖਾਂ ਦੇ ਕੈਂਪ, ਚਿੱਟੇ ਮੋਤੀਏ ਦੇ ਫਰੀ ਉਪਰੇਸ਼ਨ ਕਰਵਾਏ ਜਾ ਰਹੇ ਹਨ। ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਫਰੀ ਡਾਇਲਸਿਸ ਵੀ ਕਰਵਾਏ ਜਾ ਰਹੇ ਹਨ। ਜਥੇਦਾਰ ਨਿਮਾਣਾ ਤੇ ਸਾਥੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ। ਕਰੋਨਾ ਸਮੇਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਤੇ ਹੋਰ ਬਹੁਤ ਸਾਰੀਆਂ ਮਨੁੱਖੀ ਸੇਵਾਵਾਂ ਇਹਨਾਂ ਦੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਅੱਜ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਜੀ ਨੂੰ ਨਿਭਾਈਆਂ ਗਈਆਂ ਮਨੁੱਖੀ ਨਿਸ਼ਕਾਮ ਸੇਵਾਵਾਂ ਦੇ ਬਦਲੇ ਵਰਲਡ ਹਿਊਮਨ ਰਾਈਟਸ ਦਿਵਸ ਮੌਕੇ ਸਾਡੀ ਸਮੁੱਚੀ ਟੀਮ “ਮਨੁੱਖੀ ਸੇਵਾ ਐਵਾਰਡ” ਨਾਲ ਸਨਮਾਨਿਤ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦੀ ਹੈ। ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸਾਥੀ ਸਮੁੱਚੇ ਸਮਾਜ ਦੇ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਮਨੁੱਖੀ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ, ਫਿਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰ ਕੇ, ਸ੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਬਰ ਜ਼ੁਲਮ ਦੇ ਖਿਲਾਫ਼ ਮਨੁੱਖੀ ਹੱਕਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ। ਚਾਰ ਸਾਹਿਬਜ਼ਾਦਿਆਂ ਨੇ ਮਨੁੱਖੀ ਹੱਕਾਂ ਦੀ ਖਾਤਰ ਜਬਰ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਤੇ ਲੱਖਾਂ ਹੀ ਸ਼ਹਾਦਤਾਂ ਹੁਣ ਤੱਕ ਸਿੱਖਾਂ ਨੇ ਜਬਰ ਜ਼ੁਲਮ ਦੇ ਖਿਲਾਫ਼ ਮਨੁੱਖੀ ਹੱਕਾਂ ਦੀ ਖਾਤਰ ਦਿੱਤੀਆਂ। ਜੂਨ 84 ਕਾਲੇ ਦੌਰ ਸਮੇਂ ਹਜ਼ਾਰਾਂ ਹੀ ਸਿੱਖਾਂ ਨੇ ਮਨੁੱਖੀ ਜਬਰ ਜ਼ੁਲਮ ਤੇ ਮਨੁੱਖੀ ਹੱਕਾਂ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਸਾਡੇ ਬਹੁਤ ਸਾਰੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਹਨ,ਜਿਹੜੇ ਸਜਾ ਪੂਰੀ ਕਰ ਚੁੱਕੇ ਹਨ। ਇਸ ਮੌਕੇ ਜਥੇਦਾਰ ਨਿਮਾਣਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਸਰਕਾਰ ਤੁਰੰਤ ਰਿਹਾਅ ਕਰੇ। ਇਸ ਮੌਕੇ ਤੇ ਆਰ ਪੀ ਸਿੰਘ, ਰਜਨੀਸ਼ ਬਖਸ਼ੀ, ਖੁਸ਼ਜੀਤ ਸਿੰਘ, ਨਰਿੰਦਰ ਸਿੰਘ ਜੱਸਲ, ਜਸਵਿੰਦਰ ਸਿੰਘ, ਜੁਝਾਰ ਸਿੰਘ, ਜਗਜੋਤ ਸਿੰਘ, ਦੀਪਕ ਕੁਮਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article**ਅੱਧੇ ‘ਚੋਂ ਅੱਧਾ **
Next articleਐਮ.ਪੀ.ਐਚ ਡਬਲਿਊ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਓ.ਐਸ.ਡੀ ਸੁੱਖੀ ਘੁੰਮਣ ਨਾਲ ਵਿਸ਼ੇਸ ਮੀਟਿੰਗ