HOME ਵਿਸ਼ਵ ਪ੍ਰਸਿੱਧ ਰਬਾਬ ਉਸਤਾਦ ਹੋਮਾਯੂੰ ਸਖੀ ਅਤੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਅਕਰਮ...

ਵਿਸ਼ਵ ਪ੍ਰਸਿੱਧ ਰਬਾਬ ਉਸਤਾਦ ਹੋਮਾਯੂੰ ਸਖੀ ਅਤੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਅਕਰਮ ਖਾਨ ਨੇ ਰਬਾਬ ਅਤੇ ਤਬਲਾ ਵਾਦਨ ਦੇ ਸੁਮੇਲ ਗੁਣਾਂ ਦੀ ਪੇਸ਼ਕਾਰੀ ਕਰਦਿਆਂ ਜਵੱਦੀ ਟਕਸਾਲ ਵਿਖੇ ਖੂਬ ਛਹਿਬਰਾਂ ਲਾਈਆਂ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਵਿਸ਼ਵ ਪ੍ਰਸਿੱਧ ਰਬਾਬ ਉਸਤਾਦ ਹੋਮਾਯੂੰ ਸਖੀ ਅਤੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਅਕਰਮ ਖਾਨ ਨੇ ਰਬਾਬ ਅਤੇ ਤਬਲਾ ਵਾਦਨ ਦੇ ਸੁਮੇਲ ਨਾਲ ਆਪਣੇ ਗੁਣਾਂ ਦੀ ਪੇਸ਼ਕਾਰੀ  ਕਰਦਿਆਂ ਜਵੱਦੀ ਟਕਸਾਲ ਵਿਖੇ ਸੰਗੀਤ ਪ੍ਰੇਮੀਆਂ ਸਨਮੁੱਖ ਦੋ ਘੰਟੇ ਖੂਬ ਛਹਿਬਰਾਂ ਲਾਈਆਂ। ਇਸ ਮੌਕੇ ਉਸਤਾਦ ਹੋਮਾਯੂੰ ਸਖੀ ਨੇ ਰਬਾਬ ਉੱਪਰ ਸੰਤੂਰ ਵਾਦਨ ਦੀ ਨਿਵੇਕਲੀ ਪੇਸ਼ਕਾਰੀ ਵੀ ਕੀਤੀ। ਸੰਗੀਤ ਪ੍ਰੇਮੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਖੁਸ਼ੀ ਦੀ ਸਹਿਮਤੀ ਭਰੀ। ਦੋਵੇਂ ਉਸਤਾਦ ਸੰਗੀਤ ਮਾਹਿਰਾਂ ਨੇ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਪੋ-ਆਪਣੇ ਅਮੁੱਲੇ ਭੰਡਾਰਿਆਂ ਵਿੱਚੋਂ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਤਬਲਾ ਅਤੇ ਰਬਾਬ ਦੇ ਸੁਖੈਨ ਤਰੀਕੇ ਨਾਲ ਸੂਖਮ ਪੱਖਾਂ ਤੋਂ ਜਾਗਰੂਕ ਕੀਤਾ।  ਉਚੇਚੇ ਤੌਰ ਤੇ ਪੁੱਜੇ ਦੋਵੇਂ ਉਸਤਾਦਾਂ ਨੇ ਵਿਦਿਆਰਥੀਆਂ ਵਿਚਲੀ ਇਕਾਗਰਤਾ ਅਤੇ ਪੁੱਛੇ ਗਏ ਸੁਆਲਾਂ ਤੋਂ ਖੁਸ਼ ਹੁੰਦਿਆਂ ਸਾਂਝੇ ਰੂਪ ‘ਚ ਕਿਹਾ ਕਿ ਸੱਚਖੰਡ ਵਾਸੀ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਾਂਗ ਉਨ੍ਹਾਂ ਦੇ ਜਾਨਸ਼ੀਨ ਸੰਤ ਗਿਆਨੀ ਅਮੀਰ ਸਿੰਘ ਜੀ ਵੀ ਗੁਰਮਤਿ ਸੰਗੀਤ, ਗੁਰਮਤਿ ਵਿਚਾਰਧਾਰਾ ਨੂੰ ਰੋਮ-ਰੋਮ ਤੋਂ ਸਮਰਪਿਤ ਸਦ-ਜੁਗਤ, ਨਿੰਮਾ-ਨਿੰਮਾ ਮੁਸਕਰਾਉਣ ਵਾਲੀ ਵਿਸ਼ਵ ਵਿਆਪੀ ਸਿੱਖ ਸ਼ਖ਼ਸ਼ੀਅਤਾਂ ਵਿੱਚੋਂ  ਇੱਕ ਹਨ। ਇਨ੍ਹਾਂ ਦਾ ਜੀਵਨ, ਕਾਰਜ਼ ਸ਼ੈਲੀ ਸੰਗੀਤ ਖੇਤਰ ਨਾਲ ਸੰਬੰਧ ਰੱਖਣ ਵਾਲਿਆਂ ਲਈ ਹਮੇਸ਼ਾਂ ਹੀ ਸਦ ਉਪਯੋਗ ਤੇ ਪ੍ਰੇਰਣਾ ਭਰਪੂਰ ਅਸੀਸ ਮਿਲਦੀਆਂ ਹਨ। ਉਨ੍ਹਾਂ ਜਵੱਦੀ ਟਕਸਾਲ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਵੁਕ ਹੁੰਦਿਆਂ ਕਿਹਾ ਕਿ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਭਵਿੱਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਆਪਣੇ ਸਮਾਜ ਦੇ ਫ਼ਰਜ਼ ਨੂੰ ਨਿਭਾਉਂਦਿਆਂ ਜਵੱਦੀ ਟਕਸਾਲ ਦੀ ਸਿਰਜਣਾ ਕਰਕੇ ਇੱਕ ਅਜਿਹਾ ਸ਼ੁਭ ਕਾਰਜ ਆਰੰਭਿਆ ਜਿਸ ਨੇ ਸਿੱਖ ਸਮਾਜ ਦੀ ਝੋਲੀ ਵਿਦਵਾਨ ਕਥਾਵਾਚਕ ਅਤੇ ਮਹਾਨ ਕੀਰਤਨੀਏ ਪਾਏ। ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਸੀਮਤ ਜਿਹੇ ਸਾਧਨਾਂ ਦੇ ਬਾਵਜ਼ੂਦ ਵੱਡੇ ਕਾਰਜ ਨਿਭਾ ਰਹੇ ਹਨ। ਜਵੱਦੀ ਟਕਸਾਲ ਨੇ ਗੁਰਮਤਿ ਸੰਗੀਤ ਦੇ ਖੇਤਰ ‘ਚ ਆਪਣੀਆਂ ਸੇਵਾਵਾਂ ਸਦਕਾ ਦੁਨੀਆਂ ਦਾ ਧਿਆਨ ਖਿੱਚਿਆ ਹੋਇਆ ਹੈ। ਇਸ ਮੌਕੇ ਮਹਾਂਪੁਰਸ਼ਾਂ ਨੇ ਚੋਣਵੇਂ ਸ਼ਬਦਾਂ ਵਿੱਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਅਥਾਹ ਸਮੁੰਦਰ ਵਾਂਗ ਹੈ। ਰਿਆਜ਼-ਸਾਧਨਾਂ-ਬੰਦਗੀ-ਘਾਲਣਾ ਬਦੌਲਤ ਹੀ ਉਸਤਾਦਾਂ ਤੋਂ ਪ੍ਰਾਪਤ ਸੰਗੀਤ ਗਿਆਨ ਨੂੰ ਬੂਰ ਪੈਂਦਾ ਹੈ। ਉਨ੍ਹਾਂ ਦੋਵੇਂ ਉਸਤਾਦਾਂ ਦਾ ਉਚੇਚੇ ਤੌਰ ਤੇ ਜਵੱਦੀ ਟਕਸਾਲ ਪੁੱਜਣ ਅਤੇ ਵਿਦਿਆਰਥੀਆਂ ਨੇ ਨੂੰ ਰਬਾਬ ਅਤੇ ਤਬਲਾ ਦੀਆਂ ਬਾਰੀਕੀਆਂ ਸਮਝਾਉਣ ਬਦਲੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਅਜਿਹੇ ਮਾਹਿਰ ਉਸਤਾਦਾਂ ਤੋਂ ਜਦੋਂ ਇੱਕ ਵਾਰ ਰਾਸਤਾ ਦਿਸ ਗਿਆ ਤਾਂ ਮੰਜ਼ਿਲ ਸਰ ਕਰਨੀ ਵੀ ਸੌਖੀ ਹੋ ਜਾਂਦੀ ਹੈ। ਮਹਾਂਪੁਰਸ਼ਾਂ ਨੇ ਦੋਵੇਂ ਉਸਤਾਦਾਂ ਨੂੰ ਜਵੱਦੀ ਟਕਸਾਲ ਵੱਲੋਂ ਸਨਮਾਨਿਤ ਕੀਤਾ। ਸਨਮਾਨ ਹੋਣ ਉਪਰੰਤ ਦੋਵੇਂ  ਉਸਤਾਦਾਂ ਨੇ ਹਲੀਮੀ ਨਾਲ ਕਿਹਾ ਕਿ ਗੁਰਮਤਿ ਸੰਗੀਤ ਦੀ ਸਿਰਜਣਾ ਪ੍ਰਕ੍ਰਿਆ ‘ਚ ਗੁਰੂ ਸਾਹਿਬ ਜੀ ਨੇ ਸੁਰ, ਤਾਲ, ਭਾਵ, ਅਰਥ ਆਦਿ ਬਹੁਤ ਕੁਝ ਬਖਸ਼ਿਆ ਹੈ। ਅਸੀਂ ਤਾਂ ਤੁੱਛ ਬੁੱਧੀ ਅਨੁਸਾਰ ਇਸ਼ਾਰਾ ਕਰਨ ਦੇ ਸਮਰੱਥ ਹਾਂ। ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਰੱਜ ਕੇ ਲਾਹਾ ਲਿਆ।  ਜਵੱਦੀ ਟਕਸਾਲ ਦੇ ਸਾਬਕਾ ਵਿਦਿਆਰਥੀ ਭਾਈ ਮਹਾਂਵੀਰ ਸਿੰਘ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਪਵਨਪ੍ਰੀਤ ਸਿੰਘ ਹਜ਼ੂਰੀ ਰਬਾਬੀ, ਉਸਤਾਦ ਜਤਿੰਦਰਪਾਲ ਸਿੰਘ, ਉਸਤਾਦ ਰਵਿੰਦਰ ਸਿੰਘ, ਭਾਈ ਭਾਰਤ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਟਕਸਾਲ ਦੇ ਹਜ਼ੂਰੀ ਰਬਾਬੀ ਭਾਈ ਹਰਵਿੰਦਰ ਸਿੰਘ, ਗੁਰਪਿਆਰ ਸਿੰਘ, ਟਕਸਾਲ ਦੇ ਹਜ਼ੂਰੀ ਤਬਲਾ ਵਾਦਕ ਭਾਈ ਅਰਸ਼ਦੀਪ ਸਿੰਘ, ਜਗਜੀਤ ਸਿੰਘ, ਭਾਈ ਫਤਿਹ ਸਿੰਘ ਆਦਿ ਤੋਂ ਇਲਾਵਾ ਟਕਸਾਲ ਦੇ ਵਿਦਿਆਰਥੀ ਹਾਜ਼ਰ ਸਨ। ਸਟੇਜ ਸੰਚਾਲਨ ਗਿਆਨੀ ਪਰਮਿੰਦਰ ਸਿੰਘ ਫਗਵਾੜਾ ਨੇ ਬਾਖੂਬੀ ਨਿਭਾਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਵੀਦਾਸ ਜੀ ਦਾ ਸਮਾਜਿਕ ਬਰਾਬਰਤਾ ਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਅੱਜ ਵੀ ਉਨਾ ਹੀ ਮਹੱਤਵਪੂਰਨ ਜਿੰਨਾ 800 ਸਾਲ ਪਹਿਲਾਂ ਸੀ: ਸੁਖਬੀਰ ਸਿੰਘ ਬਾਦਲ
Next articleLife and Mission of Saint Raidas (Ravidas) and his Transformative Concept of Begumpura