HOME ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋਂ ਭੰਤੇ ਜੀ ਨੂੰ ਨਾਲ ਲੈ...

ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋਂ ਭੰਤੇ ਜੀ ਨੂੰ ਨਾਲ ਲੈ ਕੇ ਪਿੰਡ ਬਾਠ ਕਲਾਂ ਵਿਖੇ ਧੰਮ ਪ੍ਰਚਾਰ ਕੀਤਾ ਗਿਆ

3

ਸਮਾਜ ਵੀਕਲੀ ਯੂ ਕੇ

ਜੈ ਭੀਮ ਨਮੋ ਬੁਧਾਏ
ਅੱਜ ਮਿਤੀ 19-12-2025 ਨੂੰ ਪਿੰਡ ਬਾਠ ਕਲਾਂ ਵਿਖੇ ਸ਼ਰਾਮਨੇਰ/ਸ਼ਰਾਮਨੇਰੀ ਸਿਵਰ ਲਗਾਉਣ ਦੇ ਲਈ ਪੂਜਨੀਯ ਭੰਤੇ ਜੀ ਵਲੋਂ ਅਤੇ ਉਪਾਸਕਾਂ ਵਲੋੰ ਧੰਮ ਜਾਗ੍ਰਿਤੀ ਯਾਤਰਾ ਕੀਤੀ ਗਈ॥ ਜਿਸ ਵਿੱਚ ਘਰ ਘਰ ਜਾ ਕੇ ਸਿਵਰ ਵਾਰੇ ਜਾਣਕਾਰੀ ਦਿੱਤੀ ਅਤੇ ਬੁੱਧ ਧੰਮ ਅਤੇ ਬਾਬਾ ਸਾਹਿਬ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰਚਾਰ ਕੀਤਾ ਗਿਆ ।

ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋਂ ਭੰਤੇ ਜੀ ਨੂੰ ਨਾਲ ਲੈ ਕੇ ਪਿੰਡ ਬਾਠ ਕਲਾਂ ਵਿਖੇ ਧੰਮ ਪ੍ਰਚਾਰ ਕੀਤਾ ਗਿਆ।
ਪਿੰਡ ਵਾਸੀਆ ਨੇ ਬਹੁਤ ਪਿਆਰ ਨਾਲ ਸੁਵਾਗਤ ਕੀਤਾ ਅਤੇ ਧੰਮ ਦਾ ਪ੍ਰਚਾਰ ਕਰਵਾਉਣ ਲਈ ਵਿਸ਼ਵਾਸ ਦਿਲਾਇਆ।
ਰਾਜ ਕੁਮਾਰ ਬੋਧ ਨਕੋਦਰ ਵਲੋਂ ਸਭ ਪਿੰਡ ਵਾਸੀਆ ਨੂੰ ਸਿਵਰ ਵਿੱਚ ਆਉਣ ਦੀ ਅਪੀਲ ਕੀਤੀ ਗਈ। ਤਾਂ ਜੋ ਸਭ ਸਾਥੀ ਬਾਬਾ ਸਾਹਿਬ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਰਲ ਮਿਲ ਕੇ ਮਿਹਨਤ ਕਰ ਸਕਣ ਅਤੇ ਅੰਧ ਵਿਸ਼ਵਾਸ ਅਤੇ ਕਰਮ ਕਾਂਢਾ ਤੋਂ ਮੁਕਤ ਹੋ ਸਕਣ।

ਪਿੰਡ ਵਿੱਚ ਇੱਕ ਬੱਚੇ ਦੇ ਜਨਮ ਤੇ ਮੰਗਲ ਮੈਤਰੀ ਵੀ ਕੀਤੀ ਗਈ। ਇਸ ਧੰਮ ਪ੍ਰਚਾਰ ਯਾਤਰਾ ਵਿੱਚ ਰਾਜ ਕੁਮਾਰ ਬੋਧ, ਉਪਾਸਕਾ ਸੁਰਜੀਤ ਕੋਰ, ਉਪਾਸਕਾ ਏਂਜਲ , ਉਪਾਸਕ ਸਰਬਜੀਤ ਬੋਧ ਅਤੇ ਜਗਜੀਤ ਬੋਧ ਨਾਲ ਗਏ ਸਨ ਅਤੇ ਪਿੰਡ ਵਾਸੀਆ ਨੇ ਧੰਮ ਪ੍ਰਚਾਰ ਕਰਨ ਲਈ ਖੁਸੀ ਨਾਲ ਹੋਂਸ਼ਲਾ ਦਿੱਤਾ।

ਸਭ ਦਾ ਮੰਗਲ ਹੋ.. ਜੈ ਭੀਮ ਨਮੋ ਬੁਧਾਏ ਜੀ
ਰਾਜ ਕੁਮਾਰ ਬੋਧ

Previous articleਅਸਾਇਲਮ ਅਤੇ ਇਮੀਗ੍ਰੇਸ਼ਨ ਬਦਲਾਵਾਂ ’ਤੇ ਇੰਡਿਅਨ ਵਰਕਰਜ਼ ਐਸੋਸੀਏਸ਼ਨ ਨੇ ਜਤਾਈ ਤਿੱਖੀ ਚਿੰਤਾ
Next articleIndian Workers Association Raises Alarm Over Impact of New Immigration and Asylum Rules