ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਪਿੰਡ ਤਲਵੰਡੀ ਚੌਧਰੀਆਂ ਵਿਖੇ ਪੇਂਡੂ ਰੁਜ਼ਗਾਰ ਯੋਜਨਾ ਮਨਰੇਗਾ ਦੀ ਥਾਂ ਲੈਣ ਵਾਲੇ ਨਵੇਂ ਕਾਨੂੰਨ ਵੀ ਬੀ ਜੀ ਰਾਮ ਜੀ, ਲੇਬਰ ਕੋਡ( ਕਿਰਤ ਕਾਨੂੰਨ ), ਬੀਜ ਬਿੱਲ 2025 ਅਤੇ ਬਿਜਲੀ ਬਿੱਲ 2025 ਤੁਰੰਤ ਵਾਪਸ ਕਰਾਉਣ ਸਬੰਧੀ ਇੱਕ ਭਰਵੀਂ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਕੱਤਰ ਰਸ਼ਪਾਲ ਸਿੰਘ ਅਤੇ ਐਸਕੇਐਮ ਦੇ ਸੂਬਾ ਆਗੂ ਦੀ ਅਗਵਾਈ ਵਿੱਚ ਹੋਈ। ਐਸਕੇਐਮ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਸੀ ਕਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਿਹਾ ਲੋਕ ਮਾਰੂ ਕਾਨੂੰਨਾਂ ਨੂੰ ਰੋਕਿਆ ਜਾ ਸਕੇ। ਪਿੰਡ ਤਲਵੰਡੀ ਚੌਧਰੀਆਂ ਵਿਖੇ ਕੀਤੀ ਗਈ ਮੀਟਿੰਗ ਵੀ ਇਸੇ ਹੀ ਘੜੀ ਦਾ ਹਿੱਸਾ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਕੱਤਰ ਰਸ਼ਪਾਲ ਸਿੰਘ ਅਤੇ ਕਿਸਾਨ ਆਗੂ ਰਜਿੰਦਰ ਸਿੰਘ ਮਜੈਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਇਆ ਗਿਆ ਨਵਾਂ ਮਨਰੇਗਾ ਕਾਨੂੰਨ( ਵੀ ਬੀ ਜੀ ਰਾਮ ਜੀ )ਪੇਂਡੂ ਮਜ਼ਦੂਰਾਂ ਹੱਥੋਂ ਰੋਟੀ ਖੋ ਲਵੇਗਾ। ਨਵੇਂ ਬਣੇ ਕਾਨੂੰਨ ਅਨੁਸਾਰ 60/ 40 ਦੀ ਰੇਸ਼ੋ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਮਜ਼ਦੂਰਾਂ ਨੂੰ ਮਿਹਨਤਾਨਾ ਦੇਵੇਗੀ ਜੋ ਸੰਭਵ ਨਹੀਂ ਹੈ। ਪਹਿਲੇ ਮਨਰੇਗਾ ਕਾਨੂੰਨ ਤਹਿਤ 90/10 ਦੀ ਰੇਸ਼ੋ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਪੈਸੇ ਦਿੰਦੀਆਂ ਸਨ ਜਿਸ ਨਾਲ ਇਹਨੂੰ ਪੇਂਡੂ ਲੋਕਾਂ ਦਾ ਰੁਜ਼ਗਾਰ ਤੁਰਦਾ ਸੀ। ਪੰਜਾਬ ਸਰਕਾਰ ਆਰਥਿਕ ਮੰਦਾ ਹਾਲੀ ਵਿੱਚ ਦੀ ਗੁਜਰ ਰਹੀ ਹੈ ਜੋ ਹਿੱਸਾ ਬਣਦਾ ਹੈ ਉਹ ਇਹਨਾ ਮਜ਼ਦੂਰਾਂ ਨੂੰ ਨਹੀਂ ਮਿਲੇਗਾ ਜਿਸ ਕਰਕੇ ਇਹ ਵਿਹਲੇ ਹੋ ਜਾਣਗੇ। ਆਗੂਆਂ ਨੇ ਮੰਗ ਕੀਤੀ ਹੈ ਕਿ ਉਪਰੋਕਤ ਲੋਕ ਮਾਰੂ ਸਾਰੇ ਕਾਨੂੰਨ ਰੱਦ ਕੀਤੇ ਜਾਣ। ਇਸ ਮੌਕੇ ਤੇ ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਦਿਆਂ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਐਸਕੇਐਮ ਦੇ ਹਰ ਸੱਦੇ ਤੇ ਭਰਵੀਂ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਸੁਚਾ ਸਿੰਘ, ਅਵਤਾਰ ਸਿੰਘ, ਵਿਜੇ ਕੁਮਾਰ, ਬਲਕਾਰ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ, ਚਰਨਜੀਤ ਝੰਬੂ, ਭਜਨ ਸਿੰਘ, ਮਲਕੀਤ ਸਿੰਘ, ਨੱਥੂ ਰਾਮ,ਕਸ਼ਮੀਰ ਸਿੰਘ,ਸੁਖਦੇਵ ਸਿੰਘ, ਸੋਨੂ, ਵਿਦਿਆ,ਰਾਜ ਕੁਮਾਰ, ਕੁਲਦੀਪ ਮਾਣਕ, ਸਾਧੂ ਰਾਮ, ਸੁਨੀਲ, ਜੀਤਰਾਮ ਮੇਟ, ਗੁਰਨਾਮ ਕੌਰ, ਗਿਆਨ ਕੌਰ,ਜੋਗਿੰਦਰ ਕੌਰ, ਬਾਦਸ਼ਾਹ, ਸਰਬਜੀਤ ਕੌਰ, ਬਿੰਬੋ, ਰਾਣੋ, ਕੁਲਵੰਤ ਕੌਰ, ਬਲਵੀਰ ਕੌਰ,ਫਿੰਨੋ,ਬਲਵਿੰਦਰ ਕੌਰ,,ਜੋਗਿੰਦਰ ਕੌਰ,ਦੀਸ਼ੋ,ਅਮਨਦੀਪ ਕੌਰ, ਸਿਮਰਨਜੀਤ ਕੌਰ, ਸਿਮਰੋ, ਲੱਭਾ ਰਾਮ, ਬੇਬੀ, ਕੰਤੋ, ਜਸਵਿੰਦਰ ਕੌਰ, ਸੰਦੀਪ ਕੌਰ,,ਬਖਸ਼ੋ,ਸਿੰਦੋ,ਸੰਦੀਪ ਕੌਰ,ਸਰਬਜੀਤ ਕੌਰ, ਗੁਰਮੇਜ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਮਮਤਾ ਰਾਣੀ, ਕਸ਼ਮੀਰੋ,ਦਵਿੰਦਰ ਕੌਰ, ਅਜੇ ਪ੍ਰੀਤ, ਵਿਕਰਮ ਵਿਕੀ , ਦਰਸ਼ਨ ਬੁਰਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



