HOME ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਸਮਾਗਮ

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਸਮਾਗਮ

1
ਕੈਪਸ਼ਨ-ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਇੰਜੀਨੀਅਰ ਨਿਮਰਤਾ ਕੌਰ ਪ੍ਰਿੰਸੀਪਲ ਡਿੰਪਲ ਸ਼ਰਮਾ ਅਤੇ ਸਮੂਹ ਸਟਾਫ ਮੈਂਬਰ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )– ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਡਾਇਰੈਕਟਰ ਹਰਨਿਆਮਤ ਕੌਰ ਦੀ ਅਗਵਾਈ ਹੇਠ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਪੈਸ਼ਲ ਅਸੈਂਬਲੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਧਾਰਮਿਕ ਸਮਾਗਮ ਦਾ ਆਗਾਜ਼ ਕੀਤਾ|ਸੱਤਵੀਂ ਕਲਾਸ ਦੀ ਵਿਦਿਆਰਥਣ ਸਮਰੀਤ ਕੌਰ ਨੇ ਕਵਿਤਾ ਰਾਹੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ|ਉੱਥੇ ਹੀ ਮਹਿਕਪ੍ਰੀਤ ਕੌਰ ਨੇ ਆਪਣੀ ਸਪੀਚ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਵਿਦਿਆਰਥੀਆਂ ਨੂੰ ਸੰਖੇਪ ਜਾਣਕਾਰੀ ਦਿੱਤੀ|ਸੀਨੀਅਰ ਵਿੰਗ ਦੇ ਲੜਕਿਆਂ ਦਰਮਿਆਨ ਕਲਾਸ ਵਾਈਜ਼ ਦਸਤਾਰ ਸਜਾਉਣ ਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਛੇਵੀਂ ਕਲਾਸ ਵਿੱਚੋ ਅਰਮਾਨ ਸਿੰਘ ਜੰਡੂ ਪਹਿਲੇ ਅਤੇ ਦਮਨਪ੍ਰੀਤ ਸਿੰਘ ਦੂਸਰੇ ਨੰਬਰ ਤੇ ਰਹੇ|ਇਸੇ ਤਰ੍ਹਾਂ ਹੀ ਸੱਤਵੀਂ ਜਮਾਤ ਵਿੱਚੋਂ ਅਭੀਰੂਪ ਸਿੰਘ ਪਹਿਲੇ ਨੰਬਰ ਤੇ ਅਤੇ ਹਰਸਹਿਜਪ੍ਰੀਤ ਸਿੰਘ ਦੂਸਰੇ ਨੰਬਰ ਤੇ ਰਹੇ|ਅੱਠਵੀਂ ਜਮਾਤ ਵਿੱਚੋਂ ਅਭੈਜੀਤ ਸਿੰਘ ਪਹਿਲੇ ਅਤੇ ਗੁਰਸ਼ਾਨ ਸਿੰਘ ਦੂਸਰੇ ਨੰਬਰ ਤੇ ਰਹੇ|ਇਸ ਦੌਰਾਨ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਵੀ ਦਿਖਾਈ ਗਈ|ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ,ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸ਼ਾਸਨਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਡਿੰਪਲ ਸ਼ਰਮਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕੋਟਿਨ ਕੋਟ ਪ੍ਰਣਾਮ ਕੀਤਾ|

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਰਾਮਪੁਰ ਜਗੀਰ ਵਿੱਚ ਦਿਨ ਦਿਹਾੜੇ 4 ਘਰਾਂ ਵਿੱਚ ਚੋਰੀ, ਚਿੱਟੇ ਦਿਨ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ ਚੋਰ, ਪਿੰਡ ਪੁਲਿਸ ਚੌਕੀ ਤੋਂ ਮਹਿਜ਼ ਇਕ ਕਿਲੋਮੀਟਰ ਦੂਰ
Next articleਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਹੋਈ