HOME ਔਰਤਾਂ ਦਾ ਔਜਕਾ ਸੰਘਰਸ਼”

ਔਰਤਾਂ ਦਾ ਔਜਕਾ ਸੰਘਰਸ਼”

ਮੰਜੂ ਰਾਇਕਾ
   (ਸਮਾਜ ਵੀਕਲੀ)  ਔਰਤਾਂ ਦਾ ਸਭ ਤੋਂ ਵੱਡਾ ਸੰਘਰਸ਼ ਸਮਾਜਿਕ ਸੋਚ ਨਾਲ ਹੈ। ਬਹੁਤ ਸਾਰੇ ਘਰਾਂ ਵਿੱਚ ਅੱਜ ਵੀ ਔਰਤ ਦੀ ਭੂਮਿਕਾ ਸਿਰਫ਼ ਘਰ ਤੱਕ ਸੀਮਿਤ ਮੰਨੀ ਜਾਂਦੀ ਹੈ। ਬੱਚਿਆਂ ਦੀ ਦੇਖਭਾਲ, ਰਸੋਈ, ਘਰੇਲੂ ਕੰਮ ਇਹ ਸਭ ਔਰਤ ਦੀ “ਜ਼ਿੰਮੇਵਾਰੀ” ਸਮਝਿਆ ਜਾਂਦਾ ਹੈ। ਇਹ ਪੁਰਾਣੀ ਸੋਚ ਅਜੇ ਵੀ ਔਰਤਾਂ ਦੇ ਪਰ ਲੰਘਣਾ ਚਾਹੁੰਦੀ ਹੈ।ਕਈ ਥਾਵਾਂ ‘ਤੇ ਅੱਜ ਵੀ ਕੁੜੀਆਂ ਦੀ ਪੜ੍ਹਾਈ ਨੂੰ ਮਹੱਤਵ ਨਹੀਂ ਮਿਲਦਾ। ਉਹਨਾਂ ਤੋਂ ਘੱਟ ਉਮਰ ‘ਚ ਹੀ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਦਿੱਤੀਆਂ ਜਾਂਦੀਆਂ ਹਨ। ਨਤੀਜਾ ਔਰਤਾਂ ਨੂੰ ਵਧੀਆ ਸਿੱਖਿਆ ਦੇ ਮੌਕੇ ਨਹੀਂ ਮਿਲਦੇ, ਜਿਸ ਕਾਰਨ ਉਹਨਾਂ ਦੀ ਆਜ਼ਾਦੀ ਅਤੇ ਕਰੀਅਰ ਪਿੱਛੇ ਰਹਿ ਜਾਂਦਾ ਹੈ
                        ਕਈ ਔਰਤਾਂ ਦੀ ਕਾਬਲੀਅਤ ਹੁੰਦੀ ਹੈ, ਪਰ ਘਰਾਂ ਵਿੱਚ ਕੰਮ ਕਰਨ ਦੀ ਆਜ਼ਾਦੀ ਨਹੀਂ ਮਿਲਦੀ। ਜਿਹੜੀਆਂ ਔਰਤਾਂ ਕੰਮ ਕਰਦੀਆਂ ਹਨ, ਉਹਨਾਂ ਨੂੰ ਵੀ ਘਰ ਤੇ ਦਫ਼ਤਰ ਦੋਵੇਂ ਪਾਸੇ ਕੰਮ ਦਾ ਦੋਹਰਾ ਬੋਝ ਝੱਲਣਾ ਪੈਂਦਾ ਹੈ। ਆਰਥਿਕ ਆਜ਼ਾਦੀ ਅਜੇ ਵੀ ਹਰ ਔਰਤ ਦੇ ਹੱਥ ਵਿੱਚ ਨਹੀਂ।ਔਰਤਾਂ ਦੇ ਦਿਨ-ਰਾਤ ਦੇ ਸੰਘਰਸ਼ ਵਿੱਚ ਸਭ ਤੋਂ ਵੱਡੀ ਸਮੱਸਿਆ ਸੁਰੱਖਿਆ ਹੈ। ਚਾਹੇ ਘਰ ਤੋਂ ਬਾਹਰ ਰਾਤ ਨੂੰ ਜਾਣਾ ਹੋਵੇ, ਕੰਮ ਦੀ ਥਾਂ ‘ਤੇ ਹੋਵੇ ਜਾਂ ਜਨਤਕ ਥਾਵਾਂ ‘ਤੇ ਔਰਤ ਹਮੇਸ਼ਾ ਡਰ ਨਾਲ ਗ੍ਰਸਤ ਰਹਿੰਦੀ ਹੈ। ਛੇੜਛਾੜ, ਘਰੇਲੂ ਹਿੰਸਾ, ਦਬਾਵਾਂ ਅਤੇ ਧਮਕੀਆਂ ਅਜੇ ਵੀ ਉਸਦੀ ਜ਼ਿੰਦਗੀ ਦਾ ਹਿੱਸਾ ਹਨ।
                 ਬੋਲਣ ਦਾ ਅਧਿਕਾਰ, ਆਪਣੇ ਜੀਵਨ ਬਾਰੇ ਫ਼ੈਸਲੇ ਕਰਨ ਦਾ ਅਧਿਕਾਰ, ਸਿੱਖਿਆ ਦਾ ਹੱਕ, ਕੰਮ ਕਰਨ ਦਾ ਹੱਕ ਇਹ ਸਭ ਹੱਕ ਹਰ ਔਰਤ ਨੂੰ ਮਿਲਣੇ ਚਾਹੀਦੇ ਹਨ। ਪਰ ਅਮਲ ਵਿੱਚ ਅਜੇ ਵੀ ਕਈ ਔਰਤਾਂ ਨੂੰ ਇਹ ਮੂਲ ਅਧਿਕਾਰ ਮਿਲਦੇ ਨਹੀਂ। ਇਨ੍ਹਾਂ ਹੱਕਾਂ ਦੀ ਲੜਾਈ ਉਸਦਾ ਸੱਚਾ ਸੰਘਰਸ਼ ਹੈ ਕਈ ਔਰਤਾਂ ਅੰਦਰੋਂ ਟੁੱਟਦੀਆਂ ਹਨ, ਪਰ ਬਾਹਰੋਂ ਹਮੇਸ਼ਾ ਮਜ਼ਬੂਤ ਬਣ ਕੇ ਦਿਖਾਉਂਦੀਆਂ ਹਨ। ਸਮਾਜ ਉਹਨਾਂ ਤੋਂ “ਚੁੱਪ” ਰਹਿਣ ਦੀ ਉਮੀਦ ਕਰਦਾ ਹੈ। ਇਹ ਅੰਦਰੂਨੀ ਦਬਾਅ ਉਹਨਾਂ ਦੀ ਮਾਨਸਿਕ ਸਿਹਤ ‘ਤੇ ਗਹਿਰਾ ਅਸਰ ਪੈਂਦਾ ਹੈ ਅਤੇ ਇਹ ਵੀ ਇੱਕ ਖ਼ਾਮੋਸ਼ ਸੰਘਰਸ਼ ਹੈ।
                   “ਔਰਤ ਇਹ ਨਹੀਂ ਕਰ ਸਕਦੀ”, “ਇਹ ਕੰਮ ਮਰਦਾਂ ਲਈ ਹੈ”, “ਬਾਹਰ ਜਾਣੀ ਔਰਤਾਂ ਸ਼ਰਮ ਨਹੀਂ ਰੱਖਦੀਆਂ”ਇਹ ਸਭ ਧਾਰਣਾਵਾਂ ਔਰਤ ਦੀ ਤਰੱਕੀ ਅਤੇ ਆਤਮਵਿਸ਼ਵਾਸ ਨੂੰ ਮਾਰਦੀਆਂ ਹਨ। ਅਜਿਹੀਆਂ ਗਲਤ ਸੋਚਾਂ ਦੇ ਵਿਰੁੱਧ ਖੜ੍ਹਨਾ ਵੀ ਔਰਤ ਦਾ ਰੋਜ਼ਾਨਾ ਸੰਘਰਸ਼ ਹੈ ਕੰਮ ਦੀ ਥਾਂ ‘ਤੇ ਔਰਤਾਂ ਨੂੰ ਅਕਸਰ ਮਰਦਾਂ ਤੋਂ ਘੱਟ ਤਨਖ਼ਾਹ ਮਿਲਦੀ ਹੈ, ਭਾਵੇਂ ਕੰਮ ਇੱਕੋ ਜਿਹਾ ਹੋਵੇ। ਪ੍ਰਮੋਸ਼ਨ, ਲੀਡਰਸ਼ਿਪ ਦੇ ਮੌਕੇ, ਉੱਚ ਅਹੁਦੇ ਇਹ ਸਭ ਵਿੱਚ ਔਰਤਾਂ ਨੂੰ ਅਕਸਰ ਪਿੱਛੇ ਰੱਖ ਦਿੱਤਾ ਜਾਂਦਾ ਹੈ ਔਰਤਾਂ ਦਾ ਸਭ ਤੋਂ ਵੱਡਾ ਸੰਘਰਸ਼ ਆਪਣੇ ਆਪ ਨੂੰ ਮੰਨਣ ਦਾ ਹੈ। ਆਪਣੇ ਸੁਪਨੇ, ਆਪਣੀ ਕਾਬਲੀਅਤ, ਆਪਣੀ ਪਹਿਚਾਣ ਨੂੰ ਸਮਝਣਾ ਇਹ ਸਾਰੇ ਕਦਮ ਉਸਦੀ ਤਾਕਤ ਨੂੰ ਜਨਮ ਦਿੰਦੇ ਹਨ। ਆਪਣੇ ਲਈ ਖੜ੍ਹਨਾ, ‘ਨਹੀਂ’ ਕਹਿਣਾ, ਅਤੇ ਹੱਕ ਮੰਗਣਾ ਇਹ ਵੀ ਇੱਕ ਬਹਾਦਰੀ ਹੈ।
                   ਔਰਤਾਂ ਦੇ ਸੰਘਰਸ਼ ਸਿਰਫ਼ ਉਹਨਾਂ ਦੇ ਨਹੀਂ ਇਹ ਸਮਾਜ ਦੀ ਤਬਦੀਲੀ ਦੀ ਜੰਗ ਹੈ। ਜਦੋਂ ਔਰਤ ਜਾਗਦੀ ਹੈ, ਤਦ ਘਰ, ਸਮਾਜ ਤੇ ਰਾਸ਼ਟਰ ਸਾਰੇ ਜਾਗਦੇ ਹਨ। ਉਸਦੀ ਹਰ ਲੜਾਈ ਭਵਿੱਖ ਦੀਆਂ ਪੀੜ੍ਹੀਆਂ ਲਈ ਰਾਹ ਖੋਲ੍ਹਦੀ ਹੈ।ਔਰਤਾਂ ਦਾ ਔਜਕਾ ਸੰਘਰਸ਼ ਇੱਕ ਦਿਨ ਦਾ ਨਹੀਂ ਇਹ ਸਦੀਆਂ ਦਾ ਨਤੀਜਾ ਹੈ, ਜਿਸ ਨੂੰ ਔਰਤ ਨੇ ਹਮਦਰਦੀ, ਸਮਰਥਨ, ਸਮਝ ਅਤੇ ਬਰਾਬਰੀ ਦੀ ਸੋਚ ਦੀ ਲੋੜ ਨਾਲ ਚੁਣਿਆ ਹੈ। ਜਦੋਂ ਔਰਤ ਨੂੰ ਮੌਕਾ, ਆਜ਼ਾਦੀ ਤੇ ਸੁਰੱਖਿਆ ਮਿਲਦੀ ਹੈ ਤਦ ਉਹ ਸਿਰਫ਼ ਆਪਣੇ ਲਈ ਨਹੀਂ, ਪਰ ਪੂਰੇ ਸਮਾਜ ਲਈ ਤਾਕਤ ਬਣ ਜਾਂਦੀ ਹੈ।
ਮੰਜੂ ਰਾਇਕਾ 
ਭਿੰਡਰਾਂ (ਸੰਗਰੂਰ)
ਮੋ:-7626053712
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿੱਕੇ ਕਣਾਂ ਨਾਲ ਵੱਡੇ ਇਲਾਜ : ਨੈਨੋ-ਮੈਡੀਸਿਨ
Next articleਜੀਨ ਸੰਸ਼ੋਧਿਤ ਭੋਜਨ