ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਸੰਗਤ ਵੱਲੋਂ, ਵੇ ਟੂ ਆਸਟ੍ਰੇਲੀਆ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ, ਐਡੀਲੇਡ ਵਿੱਚ ਪਹਿਲੀ ਵਾਰ ਸਿਰਫ਼ ਔਰਤਾਂ ਲਈ ਵੂਮਨਜ਼ ਹੈਲਥ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ ਸ਼ਨੀਵਾਰ, 4 ਅਕਤੂਬਰ 2025 ਨੂੰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪਾਰਕਸ ਲਾਇਬ੍ਰੇਰੀ, ਐਗਲ ਪਾਰਕ, ਸਾਊਥ ਆਸਟ੍ਰੇਲੀਆ ਵਿਖੇ ਹੋਵੇਗੀ।ਇਸ ਵਿਸ਼ੇਸ਼ ਵਰਕਸ਼ਾਪ ਦਾ ਵਿਸ਼ਾ ਹੈ ਵੂਮਨਜ਼ ਹੈਲਥ ਅਤੇ ਹਾਰਮੋਨਲ ਹਾਰਮਨੀ। ਇਸ ਵਿੱਚ ਮਹਿਲਾਵਾਂ ਨੂੰ ਹਾਰਮੋਨਲ ਇੰਬੈਲੈਂਸ, ਪੀ.ਸੀ.ਓ.ਐਸ, ਥਾਇਰਾਇਡ, ਮੈਨੋਪਾਜ਼, ਮੂਡ ਸਵਿੰਗਜ਼ ਅਤੇ ਇਲਾਜ ਦੇ ਕੁਦਰਤੀ ਤੇ ਡਾਕਟਰੀ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ।ਵਰਕਸ਼ਾਪ ਵਿੱਚ ਇੰਟਰਐਕਟਿਵ ਪ੍ਰਸ਼ਨੋੱਤਰੀ ਸੈਸ਼ਨ ਵੀ ਹੋਵੇਗਾ, ਜਿਸ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਬੇਝਿਝਕ ਆਪਣੇ ਪ੍ਰਸ਼ਨ ਪੰਜਾਬੀ, ਅੰਗਰੇਜ਼ੀ ਜਾਂ ਹਿੰਦੀ ਵਿੱਚ ਪੁੱਛ ਸਕਣਗੀਆਂ।ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਹੋਣਗੇ ਡਾ. ਅਮਨ ਭਿੰਡਰ (ਵੂਮਨਜ਼ ਅਤੇ ਸਕਿਨ ਹੈਲਥ ਐਕਸਪਰਟ)। ਜਦਕਿ ਮੁੱਖ ਮਹਿਮਾਨ ਹੋਣਗੀਆਂ ਡਾ.ਪਰਵਿੰਦਰ ਕੌਰ ਜੀ (ਐਮ.ਐਲ.ਸੀ. ਵੈਸਟਰਨ ਆਸਟ੍ਰੇਲੀਆ) — ਜੋ ਕਿ ਪਹਿਲੀ ਪੰਜਾਬੀ ਮੂਲ ਆਸਟ੍ਰੇਲੀਆਈ ਐਮ.ਪੀ.ਹਨ।ਇਸ ਵਰਕਸ਼ਾਪ ਲਈ ਸੀਟਾਂ ਸੀਮਤ ਹਨ। ਦਾਖਲਾ ਮੁਫ਼ਤ ਹੈ, ਪਰ ਰਜਿਸਟ੍ਰੇਸ਼ਨ ਲਾਜ਼ਮੀ ਹੈ।ਆਪਣੀ ਜਗ੍ਹਾ ਹੁਣੇ ਬੁੱਕ ਕਰੋ।ਐਡੀਲੇਡ ਸੰਗਤ SA ਦੀ ਇਸ ਪਹਿਲ ਦਾ ਮਕਸਦ ਮਹਿਲਾਵਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਸਿਹਤ ਬਾਰੇ ਹੋਰ ਸਮਝਦਾਰ ਅਤੇ ਸਸ਼ਕਤ ਬਣਾਉਣਾ ਹੈ।ਇਸ ਵਰਕਸ਼ਾਪ ਦੀ ਅਗਵਾਈ ਸੰਸਥਾ ਦੀਆਂ ਐਕਟਿਵ ਔਰਤ ਮੈਂਬਰਾਂ ਅਮਨਦੀਪ ਕੌਰ ਜੱਸਰ, ਰਾਜਬੀਰ ਕੌਰ, ਰੀਤੂ ਕੌਰ ਅਤੇ ਪੂਜਾ ਗੁਲਾਟੀ ਵੱਲੋਂ ਕੀਤੀ ਜਾ ਰਹੀ ਹੈ।
ਸਿਰਫ਼ ਔਰਤਾਂ ਲਈ ਵੂਮਨਜ਼ ਹੈਲਥ ਵਰਕਸ਼ਾਪ ਦਾ ਆਯੋਜਨ ਐਡੀਲੇਡ ਵਿੱਚ ਪਾਰਕਸ ਲਾਇਬ੍ਰੇਰੀ, ਐਗਲ ਪਾਰਕ ਵਿਖੇ ਹੋਵੇਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


