HOME ਪੰਜਾਬ ਦੀਆਂ ਔਰਤਾਂ ਰਹਿਣ ਸਾਵਧਾਨ, ਫੇਰ ਤੋਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਤਿਆਰ...

ਪੰਜਾਬ ਦੀਆਂ ਔਰਤਾਂ ਰਹਿਣ ਸਾਵਧਾਨ, ਫੇਰ ਤੋਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਤਿਆਰ – ਐਡਵੋਕੇਟ ਪਲਵਿੰਦਰ ਮਾਨਾ

4
ਐਡਵੋਕੇਟ ਪਲਵਿੰਦਰ ਮਾਨਾ

ਚੱਬੇਵਾਲ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ ਦੇ ਜਿਲਾ ਇੰਚਾਰਜ ਅਤੇ ਹਲਕਾ ਚੱਬੇਵਾਲ ਤੋਂ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਦੇ ਨਾਲ ਹੋਈ ਖਾਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ 2022 ਵਿੱਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਕੋਲੋਂ ਬਹੁਤ ਉਮੀਦਾਂ ਰੱਖੀਆਂ ਸਨ ਅਤੇ ਪੰਜਾਬ ਦੀ ਜਨਤਾ ਨੇ ਬਦਲਾਅ ਲਿਆਉਣ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਵਾਅਦੇ ਸੁਣਕੇ ਆਪਣੀਆਂ ਵੋਟਾਂ ਅੱਖਾਂ ਮੀਚ ਕੇ ਆਪ ਪਾਰਟੀ ਨੂੰ ਪਾਈਆ I ਪੰਜਾਬੀਆਂ ਨੇ ਇਹ ਵੀ ਨਹੀਂ ਦੇਖਿਆ ਕਿ ਇਨ੍ਹਾਂ ਨੇ ਕਿਸ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਬੱਸ ਬਦਲਾਅ ਲਿਆਉਣ ਦੇ ਚੱਕਰ ਵਿੱਚ ਪੰਜਾਬੀ ਲੁੱਟੇ ਗਏ । ਐਡੋਵੋਕੇਟ ਮਾਨਾ ਜੀ ਨੇ ਪੰਜਾਬ ਦੀਆਂ ਔਰਤਾਂ ਮਾਤਾਮਾ ਭੈਣਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਇਨ੍ਹਾਂ ਝਾੜੂ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਤੋਂ ਸਾਵਧਾਨ ਰਹਿਣਾ ਕਿਉਂਕਿ ਹੁਣ ਫੇਰ ਤੋਂ ਇਹ ਝਾੜੂ ਪਾਰਟੀ ਵਾਲੇ ਅਗਲੇ ਪੰਜ ਸਾਲਾਂ ਲਈ ਫਿਰ ਤੋਂ ਤੁਹਾਡੀਆਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਬਣਾ ਰਹੇ ਹਨ, ਹੋ ਸਕਦਾ ਹੈ ਕਿ ਇਹ ਭਗਵੰਤ ਮਾਨ ਦੀ ਸਰਕਾਰ ਹੁਣ ਤੁਹਾਨੂੰ 3-4 ਮਹੀਨੇ 1000-1000 ਰੁਪਏ ਦੇਣਗੇ, ਪਰ ਤੁਸੀਂ ਇਨ੍ਹਾਂ ਤੋਂ ਪੂਰਾ ਚਾਰ ਸਾਲ ਦਾ ਹਿਸਾਬ ਲੈਣਾ I ਸਾਡੀ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸਰਕਾਰ ਤੋਂ ਪੁਰ ਜ਼ੋਰ ਮੰਗ ਹੈ ਕਿ ਤੁਸੀਂ 2022 ਦੇ ਚੋਣ ਵਾਅਦੇ ਅਨੁਸਾਰ ਪੰਜਾਬ ਦੀ ਹਰ ਔਰਤ ਦੇ ਚਾਰ ਸਾਲ ਦੇ ਬਕਾਏ ਦਾ ਹਿਸਾਬ ਕਰਦੇ ਹੋਏ 48000- 48000 ਰੁਪਏ ਖਾਤਿਆਂ ਵਿੱਚ ਪਾਓ । ਮੈ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਲਿਆ ਹੁਣ ਇੱਕ ਮੌਕਾ ਬਸਪਾ ਨੂੰ ਦਿਓ I ਮੈਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਸ ਬਾਰ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਨਾਲ ਜੁੜਦੇ ਹੋਏ ਪੰਜਾਬ ਅੰਦਰ 2027 ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਈਏ ਅਤੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਂਦੇ ਹੋਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਆਪਣੀ ਸਰਕਾਰ ਬਣਾਓ -ਚੌਧਰੀ ਗੁਰਨਾਮ ਸਿੰਘ
Next articleਪਿੰਡ ਬਾਹੜ ਮਾਜਾਰਾ ਵਿਖੇ ਮੀਟਿੰਗ ਕਰਕੇ ਕਿਹਾ ਗਿਆ ਕਿ 15 ਮਾਰਚ ਨੂੰ ਬਹਿਰਾਮ ਵਿਖੇ ਪਹੁੰਚੋ –ਚਰਨਜੀਤ ਮੰਢਾਲੀ