ਔਰਤਾਂ ਨੂੰ ਰੋਸ਼ਨੀ ਦੀ ਲੋੜ

ਦਵਿੰਦਰ ਕੌਰ ਧਾਲੀਵਾਲ

(ਸਮਾਜ ਵੀਕਲੀ)

ਇਕ ਬਹੁਤ ਹੀ ਪਿਆਰਾ ਦੋਸਤ ਤੇ ਖਿਡਾਰੀ ਸਭ ਦਾ ਹਰਮਨ ਪਿਆਰਾ ਸੁਖਜੋਤ ਸਿੰਘ ,ਜੋ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਬਹੁਤ ਹੀ ਵਧੀਆ ਪਰਿਵਾਰ ਨਾਲ ਸਬੰਧ ਰੱਖਦਾ ਸੀ।ਉਸ ਨੂੰ ਬਚਪਨ ਤੋਂ ਹੀ ਵੇਟਲਿਫਟਿੰਗ ਦਾ ਸ਼ੌਕ ਸੀ।ਬਾਰ੍ਹਵੀਂ ਤੋਂ ਬਾਅਦ ਜਦੋਂ ਉਸ ਨੇ ਕਾਲਜ ਵਿਚ ਦਾਖਲਾ ਲਿਆ । ਉਸ ਦੀ ਮਾਂ ਦਾ ਪੈਰ ਧਰਤੀ ਤੇ ਨਹੀਂ ਸੀ ਲੱਗ ਰਿਹਾ ।ਉਸ ਨੇ ਪੂਰੀ ਗਲੀ ਵਿੱਚ ਮਠਿਆਈ ਵੰਡੀ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਸੀ। ਉਸ ਦਾ ਬੇਟਾ ਅੱਜ ਕਾਲਜ ਵਿੱਚ ਦਾਖਲ ਹੋਇਆ, ਤੇ ਇੰਜੀਨੀਅਰ ਬਣ ਕੇ ਬਾਹਰ ਨਿਕਲੇਗਾ।

ਜੋਤ ਵੀ ਬਹੁਤ ਖੁਸ਼ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਕਾਲਜ ਦੇ ਵਿਚ ਵੇਟਲਿਫਟਿੰਗ ਦੀ ਟੀਮ ਵੀ ਬਣੀ ਹੋਈ ਹੈ।ਉਸ ਨੇ ਆਪਣਾ ਨਾਮ ਟੀਮ ਵਿੱਚ ਲਿਖਾ ਦਿੱਤਾ।ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ।ਉਸ ਨੇ ਕਾਲਜ ਵਿੱਚ ਹੀ ਜਿੰਮ ਵਿੱਚ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ।ਉਸ ਦੇ ਕੋਚ ਤੇ ਪ੍ਰੋਫ਼ੈਸਰ ਦੋਸਤ ਉਸ ਦੀ ਹੌਸਲਾ ਅਫ਼ਜਾਈ ਲਈ ਹਮੇਸ਼ਾ ਨਾਲ ਰਹਿੰਦੇ।ਉਸ ਨੇ ਖੇਡਣਾ ਪਹਿਲਾਂ ਕਾਲਜ ਤੋਂ ਹੀ ਸ਼ੁਰੂ ਕੀਤਾ।ਕਾਲਜ ਦੀ ਟੀਮ ਤੋਂ ਖੇਡਦਾ ਹੋਇਆ ਜ਼ਿਲ੍ਹੇ ਭਰ ਖੇਡਦਾ ਹੋਇਆ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਬਣ ਗਿਆ।ਉਸ ਨੂੰ ਖੁਦ ਪਤਾ ਹੀ ਨਹੀਂ ਚੱਲਿਆ ਕਿ ਉਹ ਅੱਜ ਇਕ ਇੰਟਰਨੈਸ਼ਨਲ ਖਿਡਾਰੀ ਬਣ ਚੁੱਕਿਆ ਹੈ।

ਉਸ ਦੇ ਮਾਂ ਬਾਪ ਉਸ ਦੀਆਂ ਅਖ਼ਬਾਰਾਂ ਵਿੱਚ ਲੱਗੀਆਂ ਫੋਟੋ ਤੇ ਗੋਲਡ ਮੈਡਲ ਦੇਖ ਕੇ ਬਹੁਤ ਖੁਸ਼ ਹੁੰਦੇ ਸਨ ।ਹਰ ਗੇਮ ਨੂੰ ਜਿੱਤਣਾ ਉਸ ਤੇ ਇੰਨਾ ਹਾਵੀ ਹੋ ਚੁੱਕਿਆ ਸੀ। ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ।ਉਸ ਦੇ ਦੋਸਤਾਂ ਨੇ ਵੀ ਉਸ ਨੂੰ ਸਟੈਮਿਨਾ ਵਧਾਉਣ ਲਈ ਕੁਝ ਦਵਾਈਆਂ ਦਾ ਜ਼ਿਕਰ ਕੀਤਾ।ਦਵਾਈਆਂ ਦੀ ਨਾਲ ਦਵਾਈਆਂ ਲੈਂਦਾ- ਲੈਂਦਾ ਹਰ ਉਹ ਚੀਜ਼ ਵਰਤਣ ਲੱਗ ਪਿਆ, ਜਿਸ ਨਾਲ ਬਾਡੀ ਦਾ ਸਟੈਮਿਨਾ ਵਾਧਾ ਸੀ। ਉਸ ਨੂੰ ਸਿਰਫ਼ ਆਪਣੀ ਜਿੱਤ ਤੇ ਮੈਡਲ ਹੀ ਦਿਸ ਰਹੇ ਸਨ ।ਉਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਜੋ ਦਵਾਈਆਂ ਲੈ ਰਿਹਾ ਹੈ ਉਹ ਕਿਸ ਚੀਜ਼ ਲਈ ਹਨ।ਉਹ ਕਿਤੇ ਮੈਨੂੰ ਨੁਕਸਾਨ ਤਾਂ ਨਹੀਂ ਕਰ ਰਹੀਆਂ।ਉਸ ਨੂੰ ਗੋਲਡ ਮੈਡਲਾਂ ਦਾ ਬਹੁਤ ਜ਼ਿਆਦਾ ਹੰਕਾਰ ਹੋ ਚੁੱਕਿਆ ਹੈ।

ਉਸ ਨੂੰ ਇੰਟਰ ਨੈਸ਼ਨਲ ਖੇਡਣ ਜਾਣਾ ਪਿਆ,ਕਾਲਜ ਦੀ ਟੀਮ ਵੱਲੋਂ ਹੀ ਗਿਆ ਸੀ ।ਕਿਸੇ ਦੇ ਅਬਜੈਕਸ਼ਨ ਲੱਗਣ ਤੇ ਪ੍ਰਬੰਧਕਾਂ ਨੇ ਸਾਰੇ ਖਿਡਾਰੀਆਂ ਦਾ ਡੋਪ ਟੈਸਟ ਕਰਨ ਦਾ ਫ਼ੈਸਲਾ ਲਿਆ।ਪਰ ਸ਼ਿਵਜੋਤ ਨੂੰ ਇਹ ਨਹੀਂ ਸੀ ਪਤਾ ,ਵੀ ਜੋ ਮੈਡੀਸਨ ਨੂੰ ਖਾ ਰਿਹੈ ਉਹ ਮੈਡੀਸਨ ਨਹੀਂ ਉਹ ਨਸ਼ਾ ਹੈ ।ਇਸ ਲਈ ਉਹ ਵੀ ਡੋਪ ਟੈਸਟ ਲਈ ਤਿਆਰ ਹੋ ਗਿਆ। ਡੋਪ ਟੈਸਟ ਹੋਇਆ ਰਿਪੋਰਟ ਆਈ ਤੇ ਉਸ ਦੀ ਬਾਡੀ ਵਿਚ ਨਸ਼ਾ ਪਾਇਆ ਗਿਆ।ਉਸ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ, ਤੇ ਉਸ ਦੇ ਕੇਸ ਵੀ ਚੱਲ ਪਿਆ।ਸਾਰੇ ਮੈਡਲ ਤੇ ਸਰਟੀਫਿਕੇਟ ਵੀ ਉਸ ਤੋਂ ਵਾਪਸ ਮੰਗ ਲਏ ਗਏ।

ਉਨੀ ਵੀਂ ਆਪਣੀ ਬੇਇਜ਼ਤੀ ਮਹਿਸੂਸ ਹੋਣ ਲੱਗੀ, ਇਹ ਪਛਤਾਵਾ ਵੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਸਭ ਕੁਝ ਖ਼ਤਮ ਹੋ ਚੁੱਕਿਆ ਸੀ।ਉਸ ਨੇ ਆਪਣੇ ਹੱਥੀਂ ਹੀ ਆਪਣੀ ਜੜ੍ਹ ਵੱਢ ਲਈ।ਦੀ ਹੋਈ ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਇਕ ਗੇਮ ਦੇ ਹੱਥੋਂ ਜਾਣ ਕਰਕੇ ਵੀ( ਜੋ ਗੇਮ ਉਸ ਨੂੰ ਸਭ ਤੋਂ ਪਿਆਰੀ ਸੀ) ਉਸ ਨੇ ਇਕ ਦਿਨ ਹੋਸਟਲ ਵਿਚ ਸੁਸਾਇਡ ਕਰ ਲਿਆ।ਸੁਖਜੋਤ ਤਾਂ ਆਪਣੀ ਸਾਰੀ ਬੇਇੱਜ਼ਤੀ ਤੇ ਦੁੱਖ ਆਪਣੇ ਨਾਲ ਲੈ ਕੇ ਹੀ ਚਲਿਆ ਗਿਆ।

ਪਰ ਉਸ ਦੇ ਮਾਂ ਬਾਪ ਜੋ ਬੁੱਢੇ ਸਨ ਉਹ ਕਿਸ ਤਰ੍ਹਾਂ ਜਿਉਂਦੇ,ਉਨ੍ਹਾਂ ਦੇ ਤਾਂ ਜਿਊਣ ਦਾ ਸਹਾਰਾ ਹੀ ਚਲਿਆ ਗਿਆ।ਇਸ ਤੋਂ ਇਕ ਹੀ ਚੀਜ਼ ਸਾਹਮਣੇ ਆਉਂਦੀ ਹੈ ਗੇਮ ਨੂੰ ਖੇਡੋ ਪਰ ਕੋਈ ਵੀ ਨਸ਼ੇ ਵਾਲੀ ਦਵਾਈ ਨਾ ਵਰਤੋ।ਜਿਸ ਨਾਲ ਤੁਹਾਡੇ ਗੁਰਦਿਆਂ ਨੂੰ ਵੀ ਨੁਕਸਾਨ ਹੋਵੇ, ਤੇ ਤੁਹਾਨੂੰ ਖ਼ੁਦ ਵੀ ਬੇਇਜ਼ਤੀ ਤੇ ਪਛਤਾਵਾ ਮਹਿਸੂਸ ਨਾ ਹੋਵੇ।ਅੱਜ ਉਹ ਸਭ ਨੂੰ ਅਲਵਿਦਾ ਕਹਿ ਚੁੱਕਿਆ ਸੀ।ਕਿਸੇ ਵੀ ਚੀਜ਼ ਨੂੰ ਸਿਰ ਤੇ ਹਾਵੀ ਨਾ ਹੋਣ ਦਿਉ।

ਦਵਿੰਦਰ ਕੌਰ ਧਾਲੀਵਾਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿੱਦਿਆ ਪਰਉਪਕਾਰੀ
Next articleਪੁਰਾਣੀ ਪੈਨਸ਼ਨ ਅਤੇ ਤਨਖਾਹ ਕਮਿਸ਼ਨ ਨੂੰ ਲੈ ਕੇ ਈ.ਟੀ.ਟੀ.ਅਧਿਆਪਕਾਂ ਵੱਲੋਂ ਰੋਸ ਮੁਜਾਹਰਾ