ਔਰਤ ਤੇ ਮਰਦ

ਹਰਦੀਪ ਕੌਰ

(ਸਮਾਜ ਵੀਕਲੀ)

ਰੱਬ ਨੇ ਵੀ ਔਰਤ ਤੇ ਮਰਦ
ਵਿੱਚ ਹੀ ਵਿਤਕਰਾ ਕੀਤਾ,
ਦਰਦਾਂ ਵਾਲਾ ਸਾਰਾ ,
ਜੀਵਨ ਹੀ ਔਰਤ ਨੂੰ ਦਿੱਤਾ।
ਔਰਤ ਜੋ ਸਭ ਦੁੱਖ ਜਰਦੀ ਹੈ,
ਕਦੇ ਡਿੱਗਦੀ, ਕਦੇ ਖੜ੍ਹਦੀ ਹੈ।
ਫਿਰ ਅੰਦਰ ਹਿੰਮਤ ਧਰਦੀ ਹੈ,
ਹਰ ਮੁਸ਼ਕਲ ਨਾਲ ਲੜ੍ਹਦੀ ਹੈ ।
ਭਾਵੇਂ ਲੋਕੀ ਕਹਿੰਦੇ ਉਸਨੂੰ ਹੀ,
ਪਰਾਈ ਨੇ ਪਰ ਇਹ ਤਾਂ ਫਿਰ,
ਬਿਗਾਨੇ ਘਰ ਨੂੰ ਆ ਭਰਦੀ ਹੈ।
ਪੁੱਤ ਭਾਵੇਂ ਭੁੱਲ ਜਾਵਣ ਲੱਖ ਵਾਰੀ,
ਇਹ ਤਾਂ ਸਹੁਰੇ ਰਹਿ ਕੇ ਵੀ,
ਮਾਪਿਆਂ ਨੂੰ ਚੇਤੇ ਕਰਦੀ ਹੈ।
ਮਰਦ ਸਾਰੀ ਉਮਰ ਰਹਿ ਆਪਣਿਆਂ,
ਵਿੱਚ ਫਿਰ ਵੀ ਸ਼ਿਕਾਇਤਾਂ ਕਰਦਾ ਹੈ।
ਔਰਤ ਸਮਾਜ ਦੇ ਬੰਧਨਾਂ ਵਿਚ ਬੱਝੀ,
ਬਿਗਾਨਿਆਂ ਵਿਚ ਆ ਕੇ ਖੜ੍ਹਦੀ ਹੈ।
ਅਪਣਾ ਕੇ ਨਵੇਂ ਘਰ ਪਰਿਵਾਰ ਨੂੰ ਵੀ,
ਭੋਰਾ ਵੀ ਉਹ ਸ਼ਿਕਵਾ ਨਾ ਕਰਦੀ ਹੈ।
ਅੱਜ ਦੇਖ ਜ਼ਮਾਨੇ ਵਿੱਚ ਫੈਲੀਆਂ,
ਬੁਰਾਈਆਂ ਨੂੰ ਹਰ ਵਕਤ ਆਪਣੀ,
ਉਹ ਧੀ ਲਈ ਵੀ ਡਰਦੀ ਹੈ।
ਜਦੋਂ ਸੁਣਦੀ ਕੁਝ ਅਣਹੋਣੀ ਹੈ,
ਫਿਰ ਓਸ ਰੱਬ ਨੂੰ ਚੇਤੇ ਕਰਦੀ ਹੈ,
ਉਹ ਰੱਬ ਜਿਸ ਨੇ ਔਰਤ ਮਰਦ
ਵਿਚ ਹੀ ਵਿਤਕਰਾ ਕੀਤਾ,
ਦਰਦਨਾਕ ਜੀਵਨ ਔਰਤ ਨੂੰ ਦਿੱਤਾ।

ਹਰਦੀਪ ਕੌਰ ਛਾਜਲੀ ਜ਼ਿਲ੍ਹਾ ਸੰਗਰੂਰ
8427360033

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿਧਾਨ ਚੋਣਾਂ 2022 ਦਾ ਪਹਿਲਾ ਹਫ਼ਤਾ:- ਸਥਾਨਕ ਲੋਕਤੰਤਰ ਦਾ ਘਾਂਣ
Next articleनेताजी की ऐतिहासिक विरासत को सांप्रदायिक रंग मे ढालने की कोशिश