ਪੰਜਾਬ ਵਿਧਾਨ ਚੋਣਾਂ 2022 ਦਾ ਪਹਿਲਾ ਹਫ਼ਤਾ:- ਸਥਾਨਕ ਲੋਕਤੰਤਰ ਦਾ ਘਾਂਣ

ਪ੍ਰੋਫੈਸਰ ਗੁਰਮੀਤ ਸਿੰਘ

(ਸਮਾਜ ਵੀਕਲੀ)– ਮੌਜੂਦਾ ਪੰਜਾਬ ਵਿਧਾਨਸਭਾ ਚੋਣਾਂ 2022 ਵਿੱਚ ਵੱਖ-ਵੱਖ ਪਾਰਟੀਆਂ ਨੇ ਰਾਜਨੀਤਕ ਵਿਚਾਰਧਾਰਾ ਨੂੰ ਪੇਸ਼ ਕਰਦਿਆਂ ਆਪਣੇ -ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ । ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਮਿੱਟੀ ਨਾਲ ਦਿਲੋਂ ਜੁੜੇ ਹੋਏ ਲੋਕਾਂ ਨੇ ਵੱਖ-ਵੱਖ ਪਾਰਟੀਆਂ ਦੇ ਥੋਪੇ ਹੋਏ ਫ਼ੈਸਲਿਆਂ ਨੂੰ ਹੁਣ ਤੱਕ ਮੰਨਦੇ ਆਏ ਹਨ ਪਰ ਇਸ ਬਾਰ ਵਿਧਾਨਸਭਾ ਚੋਣਾਂ 2022 ਦਾ ਸਮਾਂ ਸਾਡੇ ਪੰਜਾਬ ਦੇ ਲੋਕਾਂ ਲਈ ਤੇ ਰਾਜਨੀਤਕ ਪਾਰਟੀਆਂ ਲਈ ਨਵੇਂ ਨਤੀਜੇ ਸਾਹਮਣੇ ਲੈਕੇ ਆਵੇਗਾ ਜਿਸ ਦੀਆਂ ਕਿਆਸਅਰਾਈਆਂ ਸਾਡੇ ਰਾਜਨੀਤਕ ਮਸਲਿਆਂ ਦੇ ਮਾਹਿਰਾਂ ਦੁਆਰਾ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਰਾਹੀਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਐਤਕੀਂ ਪੰਜਾਬ ਚੋਣਾਂ ਵਿੱਚ ਸਿਆਸੀ ਧਿਰਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੀ ਭੂਮਿਕਾ ਵੀ ਅਹਿਮ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਚ ਨਵੀਆਂ ਪਾਰਟੀਆਂ ਨਾਲ ਮਿਲ ਆਪਣੀ ਕਿਸਮਤ ਅਜ਼ਮਾ ਰਹੀ ਹੈ। ਪੰਜਾਬ ਲੋਕ ਕਾਂਗਰਸ ਰਾਹੀਂ ਕੈਪਟਨ ਵੀ ਆਪਣੀ ਹੁਕਮਤ ਮੁੜ ਪ੍ਰਾਪਤ ਕਰਨਾ ਚਾਹੁੰਦੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਦੀਆਂ ਤਰੀਕਾਂ ਦੀ ਅਨਾਊਂਸਮੈਂਟ ਹੁੰਦਿਆਂ ਹੀ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਆਪਣੇ-ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤਿਆਂ । ਚੋਣਾਂ ਦਾ ਇਸ ਪਹਿਲੇ ਹਫ਼ਤੇ ਵਿੱਚ ਸਿਆਸੀ ਧਿਰਾਂ ਨੂੰ ਲੋਕਾਂ ਦਾ,ਆਪਣੇ ਸਮਰਥਕਾਂ , ਪਾਰਟੀ ਵਰਕਰਾਂ ਅਤੇੇ ਟਿਕਟਾਂ ਦੇ ਹੱਕਦਾਰ ਉਮੀਦਵਾਰਾਂ ਦਾ ਰੋਸ ਝੱਲਣਾ ਪਿਆ। ਅਸਲ ਵਿੱਚ ਬਾਹਰੀ ਉਮੀਦਵਾਰਾਂ ਚਾਹੇ ਉਹ ਪਾਰਟੀ ਚ ਆਏ ਨਵੇਂ ਨਵੇਂ ਚਿਹਰਿਆਂ ਦੀ ਗੱਲ ਹੈ ਜਾਂ ਫਿਰ ਉਹਨਾਂ ਉਮੀਦਵਾਰਾਂ ਦੀ ਗੱਲ ਹੈ ਜਿੰਨਾ ਦੇ ਚੋਣ ਖੇਤਰ ਬਦਲੇ ਗਏ ਹਨ ਅਤੇ ਕੁੱਝ ਜਿੰਨਾ ਦੀ ਰਿਹਾਇਸ਼ ਚੋਣ ਖੇਤਰਾਂ ਤੋਂ ਬਾਹਰ ਹੈ ਰਾਹੀਂ ਸਥਾਨਕ ਉਮੀਦਵਾਰਾਂ ਤੇ ਲੋਕਾਂ ਦੇ ਵਿਸ਼ਵਾਸ ਘਾਣ ਕਰ ਸਥਾਨਕ ਲੋਕਤੰਤਰ ਦਾ ਅੰਤ ਕਰਦੇ ਨਜ਼ਰ ਆਉਂਦੇ ਹਨ। ਪੰਜਾਬ ਦੀਆਂ ਮੁੱਖ ਤਿੰਨ ਸਿਆਸੀ ਧਿਰਾਂ ਵਿੱਚੋਂ ਸ੍ਰੋਰਮਣੀ ਅਕਾਲੀ ਦਲ ਚੋਣ ਖੇਤਰਾਂ ਵਿੱਚ ਉਤਾਰੇ ਹੋਏ ਉਮੀਦਵਾਰਾਂ ਲਗਭਗ 30-35 ਉਮੀਦਵਾਰ ਉਹ ਹਨ ਜਿਨ੍ਹਾਂ ਦੀ ਰਿਹਾਇਸ਼ ਤੇ ਚੋਣ ਖੇਤਰਾਂ ਸਮਾਨ ਨਹੀਂ ਹਨ। ਇਸ ਤਰ੍ਹਾਂ ਹੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਵਿਚ ਵੀ ਬਹੁਤੇ ਉਮੀਦਵਾਰ ਬਾਹਰੀ ਖੇਤਰ ਤੇ ਬਾਹਰੀ ਪਾਰਟੀਆਂ ਵਿੱਚੋਂ ਆਏ ਨਵੇਂ ਚਿਹਰੇ ਹੋਣ ਕਰਕੇ ਉਹਨਾਂ ਨੂੰ ਆਪਣੀ ਪਾਰਟੀ ਵਰਕਰਾਂ ਤੇ ਸਥਾਨਕ ਲੀਡਰਾਂ ਦੇ ਰੋਸ ਦਾ ਸ਼ਿਕਾਰ ਹੋਣਾ ਪਿਆ।

ਜੇ ਅਸੀਂ ਪੰਜਾਬ ਦੀ ਤੀਜੀ ਸਿਆਸੀ ਧਿਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਸ ਪਾਰਟੀ ਨੇ ਬਾਹਰੀ ਉਮੀਦਵਾਰਾਂ ਤਾਂ ਘੱਟ ਹੀ ਉਤਰੇ ਪਰ ਇਸ ਪਾਰਟੀ ਤੇ ਟਿਕਟਾਂ ਦੀ ਵੇਚ ਦੇ ਦੋਸ਼ਾਂ ਨੇ ਇਸ ਨੂੰ ਜ਼ਰੂਰ ਘੇਰਾ ਪਾਈ ਰੱਖਿਆ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਦੇ ਐਲਾਨ ਕਰਨ ਲਈ ਲੋਕਾਂ ਤੋਂ ਇਕ ਮੋਬਾਇਲ ਨੰਬਰ ਤੇ ਸੰਦੇਸ਼ ਰਾਹੀਂ ਲੋਕ ਰਾਇ ਮੰਗੀ ਗਈ। ਜਿਸ ਕਰਕੇ ਆਮ ਆਦਮੀ ਪਾਰਟੀ ਪਹਿਲੇ ਹਫ਼ਤੇ ਦੇ ਚੋਣ ਪ੍ਰਚਾਰ ਵਿੱਚ ਵੀ ਦੁਸਰੀਆਂ ਸਿਆਸੀ ਧਿਰਾਂ ਨਾਲੋਂ ਅੱਗੇ ਰਹੀ ।ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਵੱਲੋਂ ਪਾਰਟੀ ਦੇ ਦੋਸ਼ਾਂ ਨੂੰ ਦੂਰ ਕਰਨ ਦੇ ਲਈ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਉਮੀਦਵਾਰ ਆਮ ਆਦਮੀ ਪਾਰਟੀ ਵਿੱਚੋਂ ਕੋਈ ਸੀਟ ਖਾਲੀ ਛੱਡ ਕੇ ਜਾਂਦਾ ਹੈ ਕਿਸੇ ਦੂਸਰੀ ਪਾਰਟੀ ਵਿੱਚ ਤਾਂ ਉਸ ਦੀ ਆਮ ਆਦਮੀ ਪਾਰਟੀ ਦੀ ਸੀਟ ਖਾਲੀ ਕਰ ਦਿੱਤੀ ਜਾਵੇਗੀ ਨਾ ਕਿ ਉਸ ਨੂੰ ਵਾਪਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਧਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਘਰ ਘਰ ਪਹੁੰਚ ਕਰ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਲੁਭਾਵਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਭਾਰਤੀ ਚੋਣ ਕਮਿਸ਼ਨਰ ਵੱਲੋਂ ਚੋਣਾਂ ਦੀ ਤਰੀਕ ਵਿੱਚ ਬਦਲਾਅ ਕਰਨ ਤੇ ਨਵੀਆਂ ਉੱਭਰੀਆਂ ਪਾਰਟੀਆਂ ਨੂੰ ਲੋਕਾਂ ਤਕ ਆਪਣੇ ਵਿਚਾਰ ਪਹੁੰਚਾਉਣ ਦੇ ਲਈ ਕੁਝ ਹੋਰ ਸਮਾਂ ਤਕ ਮਿਲ ਗਿਆ ਹੈ ।ਸਮਾਜ ਮੋਰਚਾ ਪਾਰਟੀ ਕਿਸਾਨੀ ਅੰਦੋਲਨ ਦੀ ਕੁੱਖੋਂ ਉੱਭਰੀ ਇੱਕ ਨਵੀਂ ਪਾਰਟੀ ਹੈ । ਬੇਸ਼ੱਕ ਇਸ ਪਾਰਟੀ ਨੇ ਕਿਸੇ ਦੂਸਰੀ ਪਾਰਟੀ ਦੇ ਨਾਲ ਆਪਣਾ ਹੱਥ ਨਾ ਮਿਲਾਇਆ ਹੋਵੇ ਲੇਕਿਨ ਇਸ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿ ਇਹ ਪਾਰਟੀ ਆਉਣ ਵਾਲੀਆਂ ਵਿਧਾਨ ਸਭਾਵਾਂ ਚੋਣਾਂ ਵਿੱਚ ਕੀ ਕਾਰਗੁਜ਼ਾਰੀ ਕਰੇਗੀ ।ਭਾਜਪਾ ਦੀ ਵੀ ਪਿਛਲੀਆਂ ਵਿਧਾਨ ਸਭਾਵਾਂ ਚੋਣਾਂ ਵਿੱਚ ਕਰਾਰੀ ਹਾਰ ਤੋਂ ਮਗਰੋਂ ਇਸ ਵਾਰ ਆਪਣੀ ਕਮਰ ਕਸੀ ਨਜ਼ਰ ਆ ਰਹੀ ਹੈ ।ਜਿੱਥੇ ਕਾਂਗਰਸ ਪਾਰਟੀ ਵਿਚ ਕੁਝ ਨਵੇਂ ਚਿਹਰੇ ਉਮੀਦਵਾਰਾਂ ਅਤੇ ਭਾਜਪਾ ਤਜਰਬੇਕਾਰ ਸੂਝਵਾਨ ਉਮੀਦਵਾਰ ਟਿਕਟ ਦੇ ਦਾਅਵੇਦਾਰੀਆਂ ਰਾਹੀਂ ਵਿਧਾਨ ਸਭਾ ਦਾ ਪਹਿਲਾ ਹਫ਼ਤਾ ਲੋਕ ਸੱਥਾਂ ਦੇ ਮੁੱਖ ਵਿਸੇ ਬਣੇ ਹਨ।ਆਉਣ ਵਾਲਾ ਸਮਾਂ ਇਸ ਖੁੰਢ ਚਰਚਾ ਨੂੰ ਹੋਰ ਤੇਜ ਕਰੇਗਾ।

ਇੱਕ ਉਮੀਦਵਾਰ ਵੱਲੋਂ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਾ ਤੇ ਫਿਰ ਦੁਬਾਰਾ ਉਹ ਪਾਰਟੀ ਛੱਡ ਕੇ ਸੀਟ ਦੇ ਲਾਲਚ ਵਜੋਂ ਵਾਪਸ ਆਪਣੀ ਪਾਰਟੀ ਵਿੱਚ ਸ਼ਾਮਲ ਹੋਣਾ ਅਜਿਹੀਆਂ ਘਟਨਾਵਾਂ ਭਾਰਤੀ ਲੋਕਤੰਤਰ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾ ਰਹੀਆਂ ਹਨ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਬਵੰਜਵੀਂ ਸੰਵਿਧਾਨਕ ਸੋਧ ਉਨੀ ਸੌ ਪਚਾਸੀ ਵਿਚ ਕੀਤੀ ਗਈ ਜਿਸ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਨੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਹਨ ਜੋ ਵਰਤਮਾਨ ਸਮੇਂ ਵਿੱਚ ਇਨ੍ਹਾਂ ਵਿਧਾਨ ਸਭਾਵਾਂ ਚੋਣਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ ।ਆਉਣ ਵਾਲਾ ਭਵਿੱਖ ਪੰਜਾਬ ਦਾ ਭਾਵੇਂ ਕਿਸੇ ਵੀ ਪਾਰਟੀ ਦੇ ਹੱਥ ਵਿੱਚ ਹੋਵੇ ਪਰ ਉਸ ਪਾਰਟੀ ਨੂੰ ਪੰਜਾਬ ਵਿੱਚ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ।ਲੋਕ ਇੰਨੇ ਜਾਗਰੂਕ ਹੋ ਗਏ ਹਨ ਕਿ ਲੋਕਾਂ ਦਾ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਵਿੱਚੋਂ ਕਿਸੇ ਵੀ ਇੱਕ ਪਾਰਟੀ ਉੱਤੇ ਵਿਸ਼ਵਾਸ ਨਹੀਂ ਬਣ ਰਿਹਾ ।ਕੀ ਇਸ ਵਿੱਚ ਇਸ ਵਿਧਾਨ ਸਭਾਵਾਂ ਚੋਣਾਂ ਵਿਚ ਨੋਟਾ ਆਪਣੀ ਭੂਮਿਕਾ ਨਿਭਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿਸ ਪਾਰਟੀ ਦੀ ਜਿੱਤ ਹੋਵੇਗੀ ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗ ਆਸਣ
Next articleਔਰਤ ਤੇ ਮਰਦ