* ਔਰਤ ਦਾ ਦਰਦ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

(ਸਮਾਜ ਵੀਕਲੀ)

ਕਦੇ ਗਰਭ ਵਿੱਚ ਮਰਾਇਆ,
   ਅਗਲੀ ਵਾਰ ਪੁੱਤ ਜਮਾਉਣ ਦੇ ਲਈ l
ਕਦੇ ਮਾਪਿਆਂ ਨੇ ਮਰਾਇਆ,
      ਦਾਜ ਦਾ ਖਰਚ ਬਚਾਉਣ ਦੇ ਲਈ l
ਕਦੇ ਸੌਹਰਿਆਂ ਸੀ ਮਾਰਿਆ,
          ਦਾਜ ਘੱਟ ਲਿਆਉਣ ਦੇ ਲਈ l
ਕਦੇ ਸਟੋਵ ਨੇ ਕੱਢੀ ਦੁਸ਼ਮਣੀ,
          ਫਟ ਗਿਆ ਜਲਾਉਣ ਦੇ ਲਈ l
ਕਦੇ ਪੈਰ ਦੀ ਜੁੱਤੀ ਦੱਸਿਆ,
   ਇੱਜ਼ਤ ਮਿੱਟੀ’ਚ ਮਿਲਾਉਣ ਦੇ ਲਈ l
ਕਦੇ ਗੁੱਤ ਪਿੱਛੇ ਮੱਤ ਦੱਸੀ,
    ਮਾਨਸਿਕ ਪੱਧਰ ਗਿਰਾਉਣ ਦੇ ਲਈ l
ਕਦੇ ਪਤੀ ਦੇਵ ਨੇ ਮਾਰਿਆ,
            ਪੁੱਤਰ ਨਾ ਜਮਾਉਣ ਦੇ ਲਈ l
ਕਦੇ ਚੇਲਿਆਂ ਅੱਗੇ ਪੇਸ਼ ਕੀਤਾ,
            ਚਿਮਟੇ  ਖਵਾਉਣ  ਦੇ  ਲਈ l
ਕਦੇ ਰੱਬ ਦੇ ਪੁਜਾਰੀਆਂ ਅੱਗੇ,
     ਚਾੜ੍ਹਿਆ ਦਾਸੀ ਬਣਾਉਣ ਦੇ ਲਈ l
ਕਦੇ  ਅੱਗ  ਵਿੱਚ  ਸੁੱਟਿਆ,
     ਪਤੀ ਨਾਲ ਸਤੀ ਕਰਾਉਣ ਦੇ ਲਈ l
ਕਦੇ ਤਲਾਕ ਤਲਾਕ ਤਲਾਕ ਕਿਹਾ,
        ਟੱਬਰ ਵਿੱਚੋਂ ਕਢਵਾਉਣ ਦੇ ਲਈ l
ਕਦੇ ਨੰਗਾ ਕਰਕੇ ਘੁਮਾਇਆ,
       ਗੁੰਡਾਗਰਦੀ ਦਿਖਾਉਣ ਦੇ ਲਈ l
ਖੁਰਦਪੁਰੀਆ ਕਦੇ ਕੁਰਬਾਨ ਕੀਤਾ,
    ਅਵਤਾਰ ਅਣਖ਼ ਬਚਾਉਣ ਦੇ ਲਈ l
ਤਰਕਸ਼ੀਲਾ ਸਿਰਫ ਜਿਉਂਦਾ ਰੱਖਿਆ,
    ਬਲੀ ਦਾ ਬੱਕਰਾ ਬਣਾਉਣ ਦੇ ਲਈ l
ਹਰ ਧਰਮ ਦੇ ਮਰਦਾਂ ਗਾਲ੍ਹਾਂ ਕੱਢੀਆਂ,
         ਮਰਦਾਨਗੀ ਦਿਖਾਉਣ ਦੇ ਲਈ l
ਔਰਤ ਹਿੱਸੇ ਹੀ ਕਿਉਂ ਆਇਆ?
   ਜ਼ਮਾਨੇ ਦਾ ਦਰਦ ਛਿਪਾਉਣ ਦੇ ਲਈ l
ਮੈਨੂੰ ਕਿਉਂ ਲੱਗਾ ਜਿਉਂਦੀ ਰਹੀ?
     ਮਰਦਾਂ ਦਾ ਡੰਗ ਟਪਾਉਣ ਦੇ ਲਈ l
ਗੁਲਾਮ ਹੋ ਕੇ ਮੈਂ ਸਹਿਕਦੀ ਰਹੀ,
    ਅਖੌਤੀ ਆਜ਼ਾਦੀ ਮਨਾਉਣ ਦੇ ਲਈ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  06421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਹਾਣੀ:-  ਚੱਲ ਤੂੰ ਆਪਣੇ ਕਮਰੇ ਵਿਚ ਜਾਹ!  ਉਹ ਤਾਂ ਮੁੰਡਾ ਖੁੰਡਾ ਹੈ।
Next articleਲਹਿੰਦਾ ਪੰਜਾਬ