ਲਹਿੰਦਾ ਪੰਜਾਬ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਰਲ਼ ਦੋਨਾਂ ਸਰਕਾਰਾਂ ਨੇ ਹੈ ਲਾਂਘਾਂ
ਖੋਲ੍ਹ ਦਿੱਤਾ
ਕਰਲੋ ਦਰਸ਼ਨ ਸਭ ਸੰਗਤਾ ਨੂੰ
ਮੁੱਖੋਂ ਬੋਲ ਦਿੱਤਾ
ਛਮ ਛਮ ਵਗਦੀਆਂ ਧਾਰਾਂ ਨੈਣਾਂ
ਚੋਂ ਸਹਿਲਾਬ ਦੀਆਂ
ਬੜੀਆਂ ਸਿਫ਼ਤਾਂ ਸੁਣੀਆਂ ਮੈਂ
ਲਹਿੰਦੇ ਪੰਜਾਬ ਦੀਆਂ
ਜੀ ਬੜੀਆਂ ਸਿਫ਼ਤਾਂ ਸੁਣੀਆਂ ਮੈਂ ਲਹਿੰਦੇ ਪੰਜਾਬ ਦੀਆਂ
ਹੱਸਣ ਖੇਡਣ ਬਾਪੂ ਬੱਚੇ
ਖੁਸ਼ੀ ਮਨਾਉਂਦੇ ਨੇ
ਏਧਰੋਂ ਗਏ ਸਿੱਖਾਂ ਨੂੰ ਪਏ ਗੱਲ ਨਾਲ
ਲਾਉਂਦੇ ਨੇ
ਕਦੋਂ ਹੋਣੀਆਂ ਰੀਝਾਂ ਪੂਰੀਆਂ
ਮੇਰੇ ਖ਼ਾਬ ਦੀਆਂ
ਬੜੀਆਂ ਸਿਫ਼ਤਾਂ ਸੁਣੀਆਂ ਮੈਂ
ਲਹਿੰਦੇ ਪੰਜਾਬ ਦੀਆਂ
ਬੜੀਆਂ ਸਿਫ਼ਤਾਂ ਸੁਣੀਆਂ ਮੈਂ ਲਹਿੰਦੇ ਪੰਜਾਬ ਦੀਆਂ
ਪਾਕਿਸਤਾਨ ਦੇ ਲੋਕ ਪੰਜਾਬ ਚ
ਆਉਣਾ ਚਾਹੁੰਦੇ ਜੀ
ਦਰਬਾਰ ਸਾਹਿਬ ਵਿੱਚ ਆਕੇ
ਸ਼ੀਸ਼ ਝੁਕਾਉਣਾ ਚਾਹੁੰਦੇ ਜੀ
ਕਰਨੀਆਂ ਦਿਲ ਤੋਂ ਚਾਉਂਦੇ ਗੱਲਾਂ
ਫੇਰ ਚਨਾਬ ਦੀਆਂ
ਬੜੀਆਂ ਸਿਫ਼ਤਾਂ ਸੁਣੀਆਂ ਮੈਂ
ਲਹਿੰਦੇ ਪੰਜਾਬ ਦੀਆਂ
ਸਿਫ਼ਤਾਂ ਕਰਨੀਆਂ ਬਣਦੀਆਂ ਨੇ ਲਹਿੰਦੇ ਪੰਜਾਬ ਦੀਆਂ
ਗੁਰਮੀਤ ਡੁਮਾਣੇ ਵਾਲਾ ਸੋਚੇ
ਮੈ ਵੀ ਜਾ ਆਵਾਂ
ਬਾਬੇ ਨਾਨਕ ਦੀ ਧਰਤੀ ਨੂੰ
ਸ਼ੀਸ਼ ਝੁਕਾ ਆਵਾਂ
ਦੇਖ ਆਵਾਂ ਕੁਝ ਥਾਵਾਂ ਉਥੇ
ਮੁਹੰਮਦ ਸਾਹਿਬ ਦੀਆਂ
ਬੜੀਆਂ ਸਿਫ਼ਤਾਂ ਸੁਣੀਆਂ ਮੈਂ
ਲਹਿੰਦੇ ਪੰਜਾਬ ਦੀਆਂ
ਸਿਫ਼ਤਾਂ ਕਰਨੀਆਂ ਬਣਦੀਆਂ ਨੇ ਲਹਿੰਦੇ ਪੰਜਾਬ ਦੀਆਂ
        ਗੁਰਮੀਤ ਡੁਮਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article* ਔਰਤ ਦਾ ਦਰਦ *
Next articleਮਾਂ ਨਹੀਂ ਮਿਲਦੀ