ਰੱਖੜੀ ਬੰਨ੍ਹਣ ਦੀ ਬਜਾਏ ਔਰਤਾਂ ਨੂੰ ਹਿੰਦੂ ਕੋਡ ਬਿੱਲ ਪੜਨਾ ਚਾਹੀਦਾ

 

ਇੰਜ: ਵਿਸ਼ਾਲ ਖਹਿਰਾ

(ਸਮਾਜ ਵੀਕਲੀ) ਜੇਕਰ ਕਿਸੇ ਤਿਉਹਾਰ ਜਾਂ ਵਿਚਾਰਧਾਰਾ ਵਿੱਚ ਕੋਈ ਵਿਗਿਆਨਕ ਦ੍ਰਿਸ਼ਟੀਕੋਣ ਜਾਂ ਨੈਤਿਕਤਾ ਦੀ ਕੋਈ ਸਿੱਖਿਆ ਮਿਲਦੀ ਹੈ, ਉਸ ਨੂੰ ਗ੍ਰਹਿਣ ਕਰਨ ਵਿੱਚ ਕੋਈ ਹਰਜ਼ ਨਹੀਂ ਹੈ ਪਰ ਜੇਕਰ ਕਿਸੇ ਤਿਉਹਾਰ ਜਾਂ ਵਿਚਾਰਧਾਰਾ ਦਾ ਕੋਈ ਖਾਸ ਮਤਲਬ ਨਹੀਂ, ਜਾਂ ਪੁਰਖਿਆ ਦੇ ਕਹਿਣ ਜਾਂ ਮਨਾਉਣ ਕਰਕੇ ਪਿੱਛਲੱਗੂ ਬਣ ਕੇ ਹੀ ਮੰਨੀ ਜਾ ਰਹੇ ਹਾਂ ਉਸ ਨੂੰ ਮੰਨਣ ਵਿੱਚ ਸਮਾਂ ਵੀ ਨਸ਼ਟ ਨਹੀਂ ਕਰਨਾ ਚਾਹੀਦਾ। ਹਾਂ ਮੰਨਣ ਤੋਂ ਪਹਿਲਾਂ ਉਸ ਤੇ ਸੋਚ ਵਿਾਰ ਕਰਨਾ ਜਰੂਰੀ ਹੁੰਦਾ  ਹੈ ਕਿ ਇਸ ਮੰਨਣ ਨਾਲ ਕੋਈ ਸਮਾਜਿਕ/ਨੈਤਿਕ ਫਾਇਦਾ ਹੈ ਜਾਂ ਨਹੀ ? ਹਰ ਧਰਮ ਵਿੱਚ ਸ਼ੁਰੂ ਵਿੱਚ ਕੁਝ ਅਜਿਹੀਆ ਮਾਨਤਾਵਾਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਚੱਲ ਕੇ ਇਕ ਮਾਨਤਾ/ਵਿਸ਼ਵਾਸ਼/ਵਿਵਸਥਾ ਬਣ ਗਈਆਂ ਹਨ ਪਰ ਇਹ ਸ਼ੁਰੂ ਮੌਕੇ ਦੀ ਨਜਾਕਤ ਨਾਲ ਕੀਤੀਆ ਗਾਇਆ ਸੀ ਜੋ ਮੌਕੇ ਮੁਤਾਬਕ ਠੀਕ ਵੀ ਸੀ ਜਾਂ ਕੁੱਝ ਵਰਗ ਵੱਲੋਂ ਖੁੱਦ ਦੇ ਸਵਾਰਥ ਲਈ। ਇਨ੍ਹਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ ਜੋ ਅੱਜ ਸਿਰਫ ਗੁੱਟ ਤੇ ਧਾਗਾ ਬੰਨਣ ਤੱਕ ਹੀ ਸੀਮੀਤ ਹੋ ਕੇ ਰਹਿ ਗਿਆ ਹੈ ਜਦਕਿ ਇੱਕ ਔਰਤ ਦੀ ਮੁਸਕਿਲ ਘੜੀ ਦੌਰਾਨ ਇੱਕ ਔਰਤ ਦੀ ਰੱਖਿਆ ਕਰਨ ਲਈ ਇੱਕ ਇਨਸਾਨ ਅੰਦਰ ਨੈਤਿਕਤਾ ਹੋਣੀ ਜਰੂਰੀ ਹੈ। ਨੈਤਿਕ ਇਨਸਾਨ ਦਾ ਭਾਵੇਂ ਕਿਸੇ ਨਾਲ ਰਿਸਤਾ ਹੋਵੇ ਜਾ ਨਾ ਉਹ ਔਰਤ ਦੀ ਮੁਸਕਲ ਸਮੇਂ ਰੱਖਿਆ ਜਰੂਰ ਕਰਦਾ ਹੈ ਭਾਵੇਂ ਉਸ ਔਰਤ ਵੱਲੋਂ ਉਸ ਇਨਸਾਨ ਨੂੰ ਰੱਖੜੀ, ਰਕਸ਼ਾ ਬੰਧਨ੍ ਜਾਂ ਰਾਖੀ ਬੰਨੀ ਗਈ ਹੋਵੇ ਜਾਂ ਨਾ। ਨੈਤਿਕਤਾ ਦਾ ਧਰਮ ਨਾਲ ਕੋਈ ਸਬੰਧ ਨਹੀ ਹੈ ਇਹ ਸਿਰਫ ਇੱਕ ਸਮਯੱਕ ਸਮਾਜਿਕ ਵਿਵਹਾਰ/ਆਚਰਨ ਹੈ। ਰੱਖੜੀ ਬਣਵਾਉਣੀ ਜਾ ਨਹੀਂ ਬੰਨਵਾਉਣੀ ਇਹ ਪਾਠਕਾਂ ਦਾ ਨਿੱਜੀ ਫੈਸਲਾ ਹੈ ਪਰ ਬਣਵਾਉਣ ਤੋਂ ਪਹਿਲਾਂ ਲੇਖ ਵਿੱਚ ਦਿੱਤੇ ਹਵਾਲੇ ਗੁਰੂਆਂ ਅਤੇ ਰਹਿਬਰਾਂ ਦੇ ਸੋਚ ਵਿਚਾਰਣ ਮਗਰੋਂ  ਹੀ ਫੈਂਸਲਾ ਲੈਣਾ ਉਚਿਤ ਹੋਵੇਗਾ ਮੈਂਨੂੰ ਯਕੀਨ ਹੈ ਫੈਂਸਲਾ ਨਹ ਵਾਲਾ ਹੋਵੇਗਾ ਜੇਕਰ ਅਸੀਂ ਆਪਣੇ ਰਹਿਬਰਾਂ/ਗੁਰੂਆਂ ਨੂੰ ਮੰਨਦੇ ਹਾਂ!

ਰੱਖੜੀ ਦੀ ਮਾਨਤਾ ਅਤੇ ਧਾਰਨਾ :-     ਰੱਖੜੀ, ਰਕਸ਼ਾ ਬੰਧਨ੍ ਜਾਂ ਰਾਖੀ ਤੋਂ ਭਾਵ ਹੈ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਰਕਸ਼ਾ ਬੰਧਨ੍ ਭਾਰਤ ਵਿੱਚ ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ ‘ਤੇ  ਸਲਾਨਾ ਰੀਤੀ ਮੰਨੀ ਗਈ ਜਾਂਦੀ ਹੈ ਅਤੇ ਇਹ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਰਕਸ਼ਾ ਬੰਧਨ੍ਹ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਨਾਇਆ ਜਾਂਦਾ ਹੈ, ਜੋ ਆਮ ਤੌਰ ‘ਤੇ ਅਗਸਤ ਵਿੱਚ ਆਉਂਦਾ ਹੈ। ਇਸ ਦਿਨ, ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਦੁਆਲੇ ਰੱਖੜੀ ਨਾਮਕ ਇੱਕ ਤਵੀਤ ਜਾਂ ਧਾਗਾ ਬੰਨ੍ਹਦੀਆਂ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।

2)        ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਤਿਉਹਾਰਾਂ ਸਬੰਧੀ ਵਿਚਾਰ:-     ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਇਹ ਗੱਲ ਸਾਫ਼ ਸਾਫ਼ ਕਹੀ ਹੈ  ਕਿ “ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ,  ਉਹ ਸਾਸ਼ਕ ਵਰਗ ਦੁਆਰਾ ਥੋਪੇ ਗਏ  ਤਿਉਹਾਰਾਂ ਨੂੰ ਹੀ ਬਿਨਾਂ ਸੋਚੇ ਸਮਝੇ ਮੂਰਖਾਂ ਦੀ ਤਰ੍ਹਾਂ ਮਨਾਉਂਦੇ ਰਹਿੰਦੇ ਹਨ ” ਬਾਕੀਆਂ ਦੀ ਤਾਂ ਗੱਲ ਛੱਡੋ ਰੱਖੜੀ ਵਾਲੇ ਦਿਨ ਕੁੱਝ ਬੁੱਧਿਸ਼ਟ ਅੰਬੇਡਕਰੀ ਧੰਮ ਪਰਚਾਰਕ ਨੀਲੇ ਰੰਗ ਦੇ ਧਾਗੇ ਬੰਨ੍ਹਦੇ ਹਨ ਜਿੰਨਾ ਵਿੱਚ ਤਥਾਗਤ ਬੁੱਧ ਦੀਆਂ ਜਾਂ ਬਾਬਾ ਸਾਹਿਬ ਜੀ ਦੀਆ ਫੋਟੋਆਂ ਲਗਾ ਕੇ ਰੱਖੜੀ ਬੰਨ੍ਹੀ ਫਿਰਦੇ ਹਨ ਤੇ ਉਹ ਲੋਕ ਹੀ ਗੱਲ ਕਰਨਗੇ ਕੇਡਰ/ਮੀਟਿੰਗਾਂ ਵਿੱਚ 22 ਪ੍ਰਤਿੱਗਿਆਵਾਂ ਦੀ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ  ? ਉਹ ਇਹ ਨਹੀਂ ਜਾਣਦੇ ਕਿ ਉਹ ਵਿਚਾਰਧਾਰਾ ਦਾ ਕਿੰਨਾ ਨੁਕਸਾਨ ਕਰ ਰਹੇ ਹਨ।

ਜਰੂਰੀ ਹੈ ਕੀ  :-    ਇੱਕ ਭਾਰਤੀ ਔੋਰਤ ਨੂੰ ਅੱਜ ਇਹ ਤਾ ਪਤਾ ਹੈ ਕਿ ਕਿਹੜੇ ਮਹੀਨੇ ਵਿੱਚ ਕਿਹੜਾ ਵਰਤ ਜਾ ਤਿਓਹਾਰ ਆਉਂਦਾ ਹੈ, ਇਹ ਵੀ  ਪਤਾ ਹੈ ਕਿ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਲਾਲ-ਹਰੀਆਂ ਬੰਗਾ ਪਾਉਣੀਆਂ ਆ ਪਰ ਉਸ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਸੰਵਿਧਾਨ ਵਿੱਚ ਉਸ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ਕਿਹੜੀ ਧਾਰਾ ਹੈ ? ਤੇ ਅਫਸੋਸ “ਹਿੰਦੂ ਕੋਡ ਬਿੱਲ” ਬਾਰੇ ਕੋਈ ਜਾਣਕਾਰੀ ਨਹੀਂ ਜਿਸ ਬਿੱਲ ਰਾਹੀਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਔਰਤ ਨੂੰ ਸਾਰੇ ਹੱਕ ਅਧਿਕਾਰ ਦਿਵਾਏ।ਇਕ ਸੰਵਿਧਾਨ ਹੀ ਹੈ ਜਿਸ ਨੇ ਇੱਕ ਔਰਤ ਨੂੰ ਸਮਾਜ ਵਿੱਚ ਔਰਤ ਦਾ ਸਨਮਾਨਿਤ ਦਰਜਾ ਹੀ ਨਹੀਂ ਦਿੱਤਾ ਬਲਕਿ ਕੁਦਰਤੀ ਅਧਿਕਾਰ ਵੀ ਦਿੱਤੇ ! ਜੇ ਜਿਆਦਾ ਨਹੀਂ ਇੱਕ ਔਰਤ ਨੂੰ ਹਿੰਦੂ ਕੋਡ ਬਿਲ਼ ਜਰੂਰ ਪੜ੍ਨਾ ਚਾਹੀਦਾ ਹੈ !ਔਰਤਾਂ ਨੂੰ ਪੜਨ ਲਿਖਣ ਦਾ ਅਧਿਕਾਰ  ਬਾਬਾ ਸਾਹਿਬ ਜੀ ਨੇ ਲੈ ਕੇ ਦਿੱਤੇ,ਲਿੰਗ ਦੇ ਅਧਾਰ ਤੇ ਔਰਤ ਨਾਲ ਕੋਈ ਭੇਦਭਾਵ ਨਾ ਕੀਤਾ ਜਾਵੇ, ਵਧੀਆ ਕੱਪੜੇ  ਪਹਿਨਣ ਦਾ ਅਧਿਕਾਰ,ਸਤੀ ਪ੍ਰਥਾ ਦਾ ਖਾਤਮਾ,ਮਰਦ ਦੇ ਬਰਾਬਰ ਜੀਣ ਦਾ ਅਧਿਕਾਰ,ਆਪਣੇ ਹੱਕਾ ਲਈ ਆਵਾਜ਼ ਉਠਾਉਣ ਦਾ ਅਧਿਕਾਰ,ਲੜਕੇ ਦੇ ਮੁਕਾਬਲੇ ਲੜਕੀ ਨੂੰ ਪੂਰੀ ਸੰਪਤੀ ਵਿਚ ਬਰਾਬਰ ਦੇ ਹਿੱਸੇ ਦਾ ਅਧਿਕਾਰ,ਮਹਿਲਾ ਨੂੰ ਦੂਸਰੀ ਸ਼ਾਦੀ ਕਰਨ ਦਾ ਅਧਿਕਾਰ,ਜੇਕਰ ਵਿਆਹ ਤੋਂ ਬਾਅਦ ਔਰਤ ਦਾ ਪਤੀ  ਓਸ ਨਾਲ ਚੰਗਾ ਵਿਵਹਾਰ ਨਹੀ ਕਰਦਾ ਤਾਂ ਉਹ ਤਲਾਕ ਲੇ ਸਕਦੀ ਹੈ,ਅੱਜ ਇਕ ਔਰਤ ਕਿਸੇ ਵੀ ਅਹੁਦੇ ਤੇ ਕੰਮ ਕਰ ਰਹੀ ਹੈ ਇਹ ਸੰਵੀਧਾਨ ਬਦੌਲਤ ਹੈ।

ਰੱਖੜੀ ਨੂੰ ਅੰਬੇਡਕਰਵਾਦੀ ਜਾ ਬੁਧਿਸ਼ਟ ਰੰਗ ਦੇਣਾ -:  ਰੱਖੜੀ ਤੁਸੀਂ ਭਾਵੇਂ ਆਮ ਧਾਗੇ ਦੀ ਜਾ ਸੋਨੇ ਚਾਂਦੀ ਦੀ ਬੰਨ ਦਿਓ ਪਰ ਸਾਡੀ ਰੱਖਿਆ ਖਾਸ ਕਰਕੇ ਔਰਤ ਵਰਗ ਦੀ ਭਾਰਤੀ ਸੰਵਿਧਾਨ (ਹਿੰਦੂ ਕੋਡ ਬਿੱਲ) ਹੀ ਕਰੇਗਾ !  ਹੁਣ ਇਸ ਗੱਲ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਰੱਖੜੀ ਸੰਵਿਧਾਨ ਨੂੰ ਹੀ ਬੰਨ੍ਹਣ ਲੱਗ ਜਾਈਏ ! ਕੁੱਝ ਲੋਕ ਸੋਚਦੇ ਹਨ ਕਿ ਦੀਵਾਲੀ ਨੂੰ ਦੀਪ ਦਾਨ ਦਿਵਸ ਮਨਾਈਏ , ਹੋਲੀ ਵਾਲੇ ਦਿਨ ਨੀਲੇ ਰੰਗ ਦੇ ਕੱਪੜੇ ਜਾਂ ਮੱਥੇ ਤੇ ਨੀਲੇ ਰੰਗ ਦੇ ਟਿੱਕੇ ਲਗਾਈਏ, ਲੋਹੜੀ ਤੇ ਮਿਸ਼ਨਰੀ ਗੀਤ ਗਾਈਏ  , ਵਿਜੈ ਦਸ਼ਮੀ ਮਨਾਈਏ ਪਟਾਕੇ ਚਲਾ ਕੇ ! ਵਰਤ ਤੋੜੀਏ ਬਾਵਾ ਸਾਹਿਬ ਦੀ ਫੋਟੋ ਰੱਖ ਕੇ! ਇਨ੍ਹਾਂ ਤੋ ਇਲਾਵਾ ਹੋਰ ਪਤਾ ਨਹੀਂ ਕਿੰਨੇ ਅੰਧ ਵਿਸ਼ਵਾਸ ਜੋ ਬਹਾਨੇ ਨਾਲ ਅਸੀਂ ਕਰਨੇ ਪਸੰਦ ਕਰਦੇ ਹਾਂ !

ਮੈ ਇਸ ਲੇਖ ਨੂੰ ਲਿਖਣ ਵੇਲੇ ਭਾਈ ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਦੇ ਰੱਖੜੀ ਬਾਰੇ ਵਿਚਾਰ ਸੁਣੇ ਜੋ ਇਸ ਵਿਸ਼ੇ ਤੇ ਤਰਕ ਦਲੀਲ ਤੇ ਬਿਲਕੁਲ ਸਹੀ ਢੁਕਦੇ ਹਨ । ਇਸ ਵਿਸ਼ੇ ਤੇ ਉਹਨਾਂ ਬਿਲਕੁਲ ਸਪਸ਼ਟ ਕਿਹਾ ਕਿ ” ਆਪਣਾ ਇਤਿਹਾਸ ਪੜ ਕੇ ਵੇਖੋ ਇਥੇ ਹੈ ਇੱਕ ਸਿੱਖ ਹਰ ਇੱਕ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਭੈਣ ਤੇ ਛੋਟੀ ਨੂੰ ਧੀ ਸਮਝਦਾ ਸੀ। ਇਹ ਤਿਉਹਾਰ ਜਿੰਨਾ ਦੇ ਹਨ ਉਹਨਾਂ ਨੂੰ ਮਨਾਉਣ ਦਿਓ, ਇਹ ਤਿਓਹਾਰ ਸਾਡੇ ਨਹੀਂ ਹਨ। ਇਸਦਾ ਨੁਕਸਾਨ ਇਹ ਹੈ ਮੰਨ ਲਓ ਇੱਕ ਬਾਪ ਦਿਆਂ ਦੋ ਧੀਆਂ ਹਨ।  ਬਾਪ ਨੇ ਦੋਨਾਂ ਧੀਆਂ ਦਾ ਵਿਆਹ ਕਰ ਦਿੱਤਾ ਹੁਣ ਇੱਕ ਧੀ ਦੀ ਇੱਕ ਬੇਟੀ ਤੇ ਇੱਕ ਬੇਟਾ ਹੈ ਤੇ ਦੂਜੀ ਧੀ ਦੇ ਘਰ ਦੋ ਬੇਟੀਆਂ ਹੀ ਹਨ। ਹੁਣ ਇੱਕ ਧੀ ਦੱਸ ਰਹਿ ਹੈ ਆਪਣੀ ਬੇਟੀ ਨੂੰ ਕਿ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਬੰਨ ਅੱਜ ਰਕਸ਼ਾ ਬੰਧਨ ਹੈ ਪਰ ਦੁੱਜੀ ਧੀ ਜਿਸ ਦੇ ਘਰ ਦੋ ਬੇਟੀਆਂ ਹੀ ਹਨ। ਹੁਣ ਦਸੋ ? ਕੀ ਉਹਨਾਂ ਦੇ ਮਨ ਵਿੱਚ ਖਿਆਲ ਨਹੀਂ ਆ ਰਿਹਾ ਕਿ ਰੱਬ ਸਾਨੂੰ ਵੀ ਇੱਕ ਭਰਾ ਦਿੰਦਾ ਅਸੀ ਵੀ ਆਪਣੇ ਭਰਾ ਦੇ ਰੱਖੜੀ ਬੰਨਦੇ । ਇਹ ਉਹ ਤਿਉਹਾਰ ਹਨ ਜੋ ਇੱਕ ਦੇ ਘਰ ਖੁਸ਼ੀ ਤੇ ਦੂਜੇ ਦੇ ਘਰ ਗਮੀ ਲੈ ਕੇ ਆਉਂਦੇ ਹਨ । ਜਿੰਨਾ ਦੇ ਘਰ ਔਲਾਦ ਹੁੰਦੀ ਨਹੀਂ ਉਹਨਾਂ ਨੂੰ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਅੱਜ ਤੁਹਾਨੂੰ ਰੱਬ ਨੇ ਇਸ ਖੁਸ਼ੀ ਤੋ ਵਾਂਝਾ ਰੱਖਿਆ ਹੈ। ਜੇ ਤੁਹਾਡੇ ਘਰ ਵੀ ਭਰਾ ਹੁੰਦਾ ਤੁਸੀ ਵੀ ਇਹ ਖੁਸ਼ੀ ਮਨਾਉਂਦੇ । ਗੁਰੂਆ ਨੇ ਕੋਈ ਅਜਿਹਾ ਤਿਉਹਾਰ ਨਹੀਂ ਦਿੱਤਾ ਜਿਸ ਨਾਲ ਇੱਕ ਖ਼ੁਸ਼ ਤੇ ਦੂਜਾ ਉਦਾਸ ਹੋਵੇ। ਗੁਰੂ ਸਾਹਿਬ ਨੇ ਜਿੰਨਾ ਦੀਆ ਇਜਤਾ ਬਚਾਈਆ ਸੀ ਉਹਨਾਂ ਕੋਲੋ ਰਖੜੀਆ ਨਹੀਂ ਬਣਵਾਈਆਂ ਸੀ । ਸਾਨੂੰ ਦੱਸਿਆ ਜਾ ਰਿਹਾ ਹੈ ਇਹ ਹੈ ਰਕਸ਼ਾ ਬੰਦਨ ਪਰ ਕਈ ਭੈਣਾਂ ਦਾ ਆਪਣੇ ਭਰਾ ਨਾਲੋ ਉਮਰ ਵਿੱਚ ਦਸ ਤੋਂ ਬਾਰਾਂ ਸਾਲ ਵੱਡੀਆਂ ਹੁੰਦੀਆਂ ਹਨ ਉਹ ਘਰ ਦੇ ਕੰਮਾਂ ਦੇ ਨਾਲ ਨਾਲ ਆਪਣੇ ਭਰਾ ਨੂੰ ਸਕੂਲ ਦਾ ਕੰਮ ਕਰਵਾਉਂਦੀਆਂ , ਨਹਾਉਂਦੀਆਂ , ਕਪੜੇ ਪਾਉਂਦਿਆ ਨੱਕ ਸਾਫ ਕਰਦੀਆ ਆਦਿ ਭਰਾ ਦੇ ਸਾਰੇ ਕੰਮ ਕਰਦੀਆਂ ਹਨ ਤੇ ਜਦੋ ਰੱਖੜੀ ਦਾ ਤਿਉਹਾਰ ਆਉਂਦਾ ਤਾਂ ਮਾਂ ਕਹਿੰਦੀ ਧੀਏ ਅਪਣੇ ਭਰਾ ਦੇ ਧਾਗਾ ਬੰਨ ਅੱਜ ਰਕਸ਼ਾ ਬੰਦਨ ਹੈ ਫਿਰ ਹੈ ਅੱਗਿਓਂ ਜੇਕਰ ਭੈਣ ਕਹੇ ਕਿ ਰੱਖਿਆ ਤਾਂ ਇਸਦੀ ਮੈ ਕਰਦੀ ਹਰ ਰੋਜ   ਇਹ ਮੇਰੀ ਰੱਖਿਆ ਕਿਵੇ ਕਰ ਲਓ ? ਹੁਣ ਜੇਕਰ ਕੋਈ ਧੀ SSP ਜਾਂ DSP ਲੱਗੀ ਹੋਵੇ ਫਿਰ ਉਸਨੂੰ ਕਿਸੇ ਤੋ ਰੱਖਿਆ ਲੈਣ ਦੀ ਜ਼ਰੂਰਤ ਹੈ ? ਉਹ ਤੇ ਰੱਖਿਆ ਦੂਜਿਆ ਦੀ ਕਰ ਰਹੀ ਹੈ   ” ਇਹ ਸਾਰੀਆਂ ਤਰਕਾਂ ਇਸ ਲੇਖ ਵਿੱਚ ਦੱਸਣ ਦਾ   ਮਤਲਬ ਇਹ ਹੈ ਇਸ ਲਈ ਰਿਸ਼ਤੇ ਧਾਗਿਆ ਨਾਲ ਨਹੀਂ ਬਣਦੇ ਇਹ ਤਾਂ ਪਿਆਰ, ਤਿਆਗ, ਵਿਸ਼ਵਾਸ਼,ਸ਼ੀਲ, ਮੈਤਰੀ ਭਾਵਨਾ ਜਾ ਜਰੂਰਤ ਵੇਲੇ ਕੰਮ ਆਉਣ ਨਾਲ ਬਣਦੇ ਹਨ। ਪਰ ਅਸੀ ਇੱਕ ਨਾਲ ਵਿਸ਼ਵਾਸ ਦਵਾਉਂਦੇ ਹਾਂ ਕਿ ਮੈ ਤੇਰਾ ਭਰਾ ਤੂੰ ਮੇਰੀ ਭੈਣ ਇਸ ਲਈ ਅੱਜ ਤੋ ਬਾਅਦ ਤੇਰੀ ਰੱਖਿਆ ਦੀ ਜਿੰਮੇਵਾਰੀ ਮੇਰੀ। ਕੀ ਇਹ ਹਰ ਸਾਲ ਯਾਦ ਕਰਵਾਉਣਾ ਜਰੂਰੀ ਹੈ ? ਜੈ ਨਹੀਂ ਤਾਂ ਫਿਰ ਕਿਉ ਹਰ ਸਾਲ ਧਾਗੇ ਬੰਨਦੇ ਹਾਂ?

ਹੁਣ ਤੁਸੀਂ ਆਪ ਹੀ ਸਮਝਦਾਰ ਹੋ  ਕੀ ਬਾਬਾ  ਸਾਹਿਬ ਦਾ ਜੋ ਸੁਪਨਾ ਸੀ  ” ਮੈਂ ਇਸ ਦੇਸ਼ ਨੂੰ ਸ਼ਾਸ਼ਕ ਵਰਗ ਜਮਾਤ  ਦੇਖਣਾ ਚਾਹੁੰਦਾ ਹਾਂ  ਅਤੇ ਭਾਰਤ ਨੂੰ ਬੁੱਧਮਈ ਦੇਸ਼ ਦੇਖਣਾ ਚਾਹੁੰਦਾ ਹਾਂ “ਹੁਣ ਉਹ ਸੁਪਨਾ ਇਹ ਨੀਲੇ ਧਾਗੇ ਵਾਲੇ ਪੂਰਾ ਕਰਨਗੇ? ਜਿਨ੍ਹਾਂ ਦੇ ਤਿਉਹਾਰ ਹਨ ਉਨ੍ਹਾਂ ਨੂੰ ਮਨਾਉਣ ਦਿਓ !ਮੇਰੀ ਇਹ ਸਭ ਨੂੰ ਗੁਜ਼ਾਰਿਸ਼ ਹੈ,  ਕਿਉਂਕਿ ਤੁਸੀਂ ਆਪਣੇ ਨਾਲ -ਨਾਲ ਆਪਣੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਦਾ ਵੀ ਨੁਕਸਾਨ ਕਰ ਰਹੇ ਹੋ ! ਤੁਹਾਡਾ ਪੰਜ ਰੁਪਏ ਦਾ ਧਾਗਾ ਤੁਹਾਡੇ ਬੱਚਿਆਂ ਲਈ ਹੱਥਕੜੀ ਨਾ ਬਣ ਜਾਵੇ! ਸਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ  ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ  ਬਿਨਾਂ ਰੱਖੜੀ ਬਨਾਏ  ,ਬਿਨਾਂ ਦੀਵਾਲੀ ਦੁਸਹਿਰਾ ਮਨਾਏ , ਸਾਰੇ ਵਰਗ ਦੀਆਂ ਔਰਤਾਂ ਲਈ ਸੰਵਿਧਾਨ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ !

ਸੋ ਗੱਲ ਸਿਰਫ਼ ਇੰਨੀ ਕੁ ਹੈ  ਜੇਕਰ ਸਾਡੇ ਰਹਿਬਰਾਂ ਮਹਾਂਪੁਰਸ਼ਾਂ ਦਾ ਰੱਖੜੀ  ਬਿਨਾਂ ਬਣਵਾਏ ਸਰ ਸਕਦਾ ਹੈ  ਤਾਂ ਸਾਡਾ ਕਿਉਂ ਨਹੀਂ ਸਰ ਸਕਦਾ ਹੈ ? ਦੂਜੀ ਗੱਲ,  ਜਿਹੜੇ ਰਹਿਬਰਾਂ ਨੇ ਇਹ ਵਿਗਿਆਨਕ ਦ੍ਰਿਸ਼ਟੀਕੋਣ ਦਾ ਕਾਰਵਾਂ ਖੜ੍ਹਾ ਕੀਤਾ ਹੈ ਇਸ ਦੇ ਲਈ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦਾਅ ਤੇ ਲਗਾਈ ਹੈ ਪਰ ਕੁੱਝ ਅਗਿਆਨੀ ਲੋਕ ਨੀਲੇ ਧਾਗੇ ਬੰਨ ਕੇ ਬਣੀ ਬਣਾਈ ਵਿਚਾਰਧਾਰਾ ਵਿੱਚ ਛੇਕ ਕਰਨ ਲਈ ਤੁਲੇ ਹੋਏ ਹਨ! ਜੇ ਸਾਡਾ ਮਿਸ਼ਨ ਵਿੱਚ ਕੋਈ ਯੋਗਦਾਨ ਨਹੀਂ ਹੈ  ਹਾਂ ਉਸ ਵਿੱਚ ਬਦਲਾਅ ਕਰਨ ਵਾਲੇ ਵੀ ਅਸੀਂ ਕੌਣ ਹੁੰਦੇ ਹਾਂ ! ਇਹ ਕਾਰਵਾਂ ਤਥਾਗਤ ਬੁੱਧ , ਜੋਤਿਬਾ ਫੂਲੇ, ਸ਼ਾਹੂ ਪੇਰਿਆਰ ਸਾਹਿਬ  ਬਾਬਾ ਸਾਹਿਬ ਤੇ ਹੋਰ ਅਨੇਕ ਮਹਾਂਪੁਰਸ਼ਾਂ  ਨੇ ਖੜ੍ਹਾ ਕੀਤਾ ਹੈ ਨਾ ਕਿ ਅਸੀਂ  !

ਧਰਮ ਵਿੱਚ ਵਰਣ ਤੇ ਵਰਣ ਵਿੱਚ ਜਾਤ , ਜਾਤ ਵਿੱਚ ਸ਼ੂਦਰ, ਸ਼ੂਦਰ ਵਿੱਚ ਅਛੂਤ ਫਿਰ ਊਚ-ਨੀਚ ਤੇ ਪਹਿਲੇ ਵਰਣ ਅੱਗੇ ਸਭ ਨੀਚ ,ਹੁਣ ਲੋਕ ਕਿਵੇਂ ਮਾਣ ਨਾਲ ਕਹਿ ਸਕਦੇ ਹਨ ਕਿ ਅਸੀਂ ਇਸ ਧਰਮ ਦਾ ਹਿੱਸਾ ਹਾਂ ਜਦੋਂ ਕਿ ਸਾਨੂੰ ਰੱਖਿਆ ਹੀ ਸੱਭ ਤੋਂ ਹੇਠਾਂ ਅਤੇ ਵਰਣ ਵਿੱਚ ਉਪਰ ਜਾਣ ਦਾ ਕੋਈ ਰਸਤਾ ਵੀ ਨਹੀਂ ਹੈ, ਜਿੱਥੇ ਜਨਮੇ, ਉਥੇ ਹੀ ਮਰ ਜਾਣਾ ਹੈ ..? ਤੇ ਇਹ ਸਾਡੇ ਤਿਉਹਾਰ ਹਨ ?  ਹੁਣ ਸਮਾਂ ਬਦਲ ਚੁੱਕਾ ਹੈ ਹਰ ਔਰਤ ਖੁੱਦ ਦੀ ਰੱਖਿਆ ਲਈ ਖੁੱਦ ਤਿਆਰ ਹੈ, ਕਿਉਕਿ ਉਹ ਪੜ ਲਿੱਖ ਚੁੱਕੀ ਹੈ ਤੇ ਆਪਣੇ ਪੈਰਾਂ ਤੇ ਖਲੋ ਗਈ ਹੈ ਉਸ ਨੂੰ ਸਹਾਰੇ ਦੀ ਲੋੜ ਨਹੀਂ ਹੈ, ਕਿਉਕਿ ਦੇਸ਼ ਭਾਰਤ ਦਾ ਸੰਵਿਧਾਨ ਉਸ ਦੇ ਨਾਲ ਹੈ ਤੇ ਉਸ ਦੇ ਹੱਕ ਵਿੱਚ ਹੈ।

ਅੰਤ :- ਸੱਭ ਨੂੰ ਆਪਣੇ ਆਪਣੇ ਧਰਮ ਦੀ ਗੱਲ ਕਰਨ ਹੱਕ ਹੈ । ਇਸ ਲਈ ਜਿਹਨਾਂ ਨੂੰ ਇਹ ਤਿਉਹਾਰ ਠੀਕ ਲੱਗਦੇ ਹਨ ਅਤੇ ਜਿਨਾ ਦੇ ਇਤਿਹਾਸ ਦੇ ਹਨ , ਓਹਨਾ ਨੂੰ ਚਾਅ ਨਾਲ ਮਨਾਉਣ ਦਿਓ, ਅਸ਼ੂਤਾਂ ਦਾ ਇਨਾ ਤਿਉਹਾਰਾਂ ਨਾਲ ਕੋਈ ਸੰਬੰਧ ਨਹੀ ਹੈ ਅਤੇ ਸਾਨੂੰ ਇਨ੍ਹਾਂ ਤਿਉਹਾਰਾ ਤੇ ਹੋਣ ਵਾਲੇ ਖਰਚੇ ਅਤੇ ਸਮੇਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲਗਾਉਣਾ ਚਾਹੀਦਾ ਹੈ ਤਾ ਜੋ ਸਾਡੇ ਬੱਚੇ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਤੇ ਲੜਕੀਆਂ ਆਪਣੀ ਰੱਖਿਆ ਖੁੱਦ ਕਰਨ ਵਿੱਚ ਮਾਣ ਮਹਿਸੂਸ ਕਰਨ ਤੇ ਉਨ੍ਹਾਂ ਨੂੰ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀ ਰੱਖਿਆ ਖੁੱਦ ਕਰ ਸਕਣ,  ਨਾ ਕਿ ਇਸ ਪੰਜ ਰੁਪਏ ਦੇ ਧਾਗੇ ਸਹਾਰੇ ਆਪਣੀ ਰੱਖਿਆ ਦੀ ਉਮੀਦ ਕਿਸੇ ਤੋ ਕਰਨ !

(ਇੰਜ: ਵਿਸ਼ਾਲ ਖਹਿਰਾ , ਵਾਸਤਵਿਕ ਕਲਮ ਤੋਂ 9988913417)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleबोधिसत्व अंबेडकर पब्लिक सीनियर सेकेंडरी स्कूल को पंखों का दान।
Next articleਹਾਈ ਬਲੱਡ ਪ੍ਰੈਸ਼ਰ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ?