(ਸਮਾਜ ਵੀਕਲੀ)
ਭਰੂਣ ਹੱਤਿਆ ਦੀ ਸ਼ਿਕਾਰ ਹੋਈ ਹੈ ਨਾਰੀ,
ਘਰੇਲੂ ਹਿਂਸਾ,ਤਾਨੇ ਮਿਹਣੇ ਸਭ ਸਹਿ ਰਹੀ ਹੈ ਨਾਰੀ।
ਬਹੁਤ ਸਹਿ ਚੁੱਕੀ ਹੈ ਅਪਮਾਨ,
ਬਹੁਤ ਸਹਿਣ ਕੀਤੀਆਂ ਨੇ ਗਾਲਾਂ,
ਵੇਸਵਾ ਤੇ ਦਾਸ ਪ੍ਰਥਾ ਦੀ ਸ਼ਿਕਾਰ ਹੋਈ ਹੈ ਨਾਰੀ।
ਲੱਛਮੀ ਬਾਈ, ਰਾਣੀ ਜਿੰਦਾਂ, ਬੀਬੀ ਭਾਨੀ, ਦੁਰਗਾ ਬਾਈ,
ਮਾਤਾ ਗੁਜਰੀ, ਕਲਪਨਾ ਚਾਵਲਾ,
ਬਣ ਰਹੀ ਹੈ ਅੱਜ ਦੀ ਨਾਰੀ।
ਅਜਿਹਾ ਕੋਈ ਖ਼ੇਤਰ ਨਹੀਂ, ਜਿੱਥੇ ਨਹੀਂ ਪਹੁੰਚੀ ਹੈ ਨਾਰੀ,
ਸਾਰੀਆਂ ਪੁਰਾਣੀਆਂ ਜ਼ੰਜੀਰਾਂ ਨੂੰ ਤੋੜ ਰਹੀ ਹੈ ਅੱਜ ਦੀ ਨਾਰੀ।
ਅਪਣੇ ਹੱਕ ਦੀ ਸਾਰੀ ਲੜਾਈ, ਬਾਖ਼ੂਬੀ ਲੜ ਰਹੀ ਹੈ ਨਾਰੀ,
ਹਰ ਮੰਜ਼ਿਲ ਫ਼ਤਹਿ ਕਰ ਰਹੀ ਹੈ ਨਾਰੀ।
ਦੇਸ਼ ਦੀ ਸੀਮਾ ਹੋਵੇ ਜਾਂ ਪੁਲਾੜ, ਹਰ ਥਾਂ ਪਹੁੰਚ ਚੁੱਕੀ ਹੈ ਨਾਰੀ,
ਸਿਖਿਆ ਪਾਕੇ, ਸਿਖਿਆ ਵੰਡ ਕੇ, ਅੱਗੇ ਵੱਧ ਰਹੀ ਹੈ ਨਾਰੀ।
ਗ਼ਲਤ ਫਹਿਮੀ ਕੱਢ ਦਿਓ ਦਿਲ ਵਿੱਚੋਂ, ਤਾਕਤਵਰ ਹੈ ਨਾਰੀ,
ਪਹਿਲਾਂ ਵਾਂਗ ਅਬਲਾ ਨਹੀਂ ਰਹੀ, ਹੁਣ ਸਬਲਾ ਹੈ ਅੱਜ ਦੀ ਨਾਰੀ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly