ਔਰਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਔਰਤ ਹੁੰਦੀ ਹੈ ਇੱਕ ਕਿਤਾਬ ,
ਮਮਤਾ, ਮੁਹੱਬਤ ਤੇ ਤਹਿਜ਼ੀਬ ਦੀ ।
ਜਿਹੜਾ ਇਹਨੂੰ ਪੜ੍ਹਨ ਦਾ ਵੱਲ ਸਿੱਖ ਲਵੇ ,
ਅਦਬ ਸਿਖਾਵੇ , ਬਣਾਵੇ ਅਦੀਬ ਵੀ ।
ਭੁੱਖੇ ਬੱਚਿਆਂ ਨੂੰ , ਆਪ ਭਾਵੇਂ ਭੁੱਖੀ ਰਹੇ ,
ਆਪਣੇ ਹੱਥੀਂ ਖਵਾਏ ਬਿਨ ਆਵੇ ਨਾ ਚੈਨ ।
ਆਪਣੀ ਰਵਾਇਤ ਤੋਂ ਇੱਧਰ ਉੱਧਰ ਨਾ ਹੋਵੇ ,
ਭਾਵੇਂ ਸਬੰਧੀ ਜਿੰਨਾ ਮਰਜ਼ੀ ਕੈਹਣ ।
ਪਿਤਾ ਪ੍ਰਧਾਨ ਪ੍ਰਣਾਲੀ ਤੋਂ ਛੁਟਕਾਰੇ ਲਈ ਸਹਿਕਦੀ ,
ਜੋੜੀਦਾਰ ਨੂੰ ਅਖ਼ਤਿਅਾਰ ਦੇਵੇ ਸਾਰੇ ।
ਫਿਰ ਵੀ ਜੇ ਕੋਈ ਉੱਨੀ ਇੱਕੀ ਕਰੇ ,
ਆਪਣੀ ਆਈ ਤੇ ਚੰਡੀ ਦਾ ਰੂਪ ਧਾਰੇ ।
ਝੂਠ ਮੂਠ ਦੀ ਨੋਕ ਝੋਂਕ ਕਰਨ ਤੇ ਹੱਸ ਕੇ ਵੱਟੋ ਟਾਲਾ ,
ਕਿਤੇ ਜਵਾਲਾ ਹੀ ਨਾ ਭੜਕ ਜਾਵੇ ।
ਅੰਤ ਵਿੱਚ ਪਿਆਰ ਸਤਿਕਾਰ ਦੀ ਜ਼ਿੰਦਗੀ ਹੀ
ਗ੍ਰਹਿਸਥੀ ਦੀ ਗੱਡੀ ਦਾ ਸੰਤੁਲਨ ਬਣਾਵੇ ।
ਆਧੁਨਿਕ ਔਰਤ ਆਜ਼ਾਦ ਫ਼ਿਜ਼ਾ ਵਿੱਚ ,
ਲੰਬੀਆਂ ਪੁਲਾਂਘਾਂ ਪੁੱਟਦੀ ਜਾਵੇ ।
ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੀ ,
ਅਸਮਾਨੀ ਉੱਚੀਆਂ ਉਡਾਰੀਆਂ ਲਾਵੇ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਲਾਅ
Next articleਲੋਕ – ਦਿਲਾਂ ਦੀ ਧੜਕਣ : ਲੋਕ – ਗਾਇਕ ਭੁਪਿੰਦਰ ਮਾਹੀ