ਹਾਏ ਹਾਏ ਮੰਹਿਗਾਈ

ਐਵੇਂ ਦੋਸ਼ ਨਾ ਕਿਸੇ ਨੂੰ ਦੇਵੀਂ ਵੇ ਦੋਸ਼ ਤੇਰੇ ਕਰਮਾਂ ਦਾ

ਹਰਜਿੰਦਰ ਸਿੰਘ ਚੰਦੀ

ਹਰਜਿੰਦਰ ਸਿੰਘ ਚੰਦੀ

(ਸਮਾਜ ਵੀਕਲੀ) ਦੋਸਤੋ ਕੀ ਹਾਲ ਹੈ ਉਮੀਦ ਹੈ ਕੁਸ਼ਲ ਮੰਗਲ ਹੋਵੋਗੇ । ਤੁਹਾਡੀ ਤਰੱਕੀ ਤੇ ਤੰਦਰੁਸਤੀ ਦੀ ਦੁਆ ਮੰਗਦਾ ਹਾਂ। ਕੁਝ ਦੋਸਤਾਂ ਮਿਤਰਾਂ ਦਾ ਸੁਭਾਅ ਵਧਦੀ ਉਮਰ ਨਾਲ ਕੁਝ ਚਿੜ ਚਿੜਾ ਜਿਹਾ ਹੋ ਗਿਆ ਹੈ। ਖੈਰ ਰੱਬ ਖੁਸ਼ ਰੱਖੇ। ਉਨ੍ਹਾਂ ਦਾ ਦਿਲ ਟਟੋਲੀਏ ਤਾਂ ਤਰਕ ਮਿਲਦਾ ਹੈ ਵੀਰ ਜੀ ਅਜੋਕੇ ਸਮੇਂ ਵਿਚ ਘਰਾਂ ਦੇ ਖਰਚ ਨੇ ਕਚੂੰਮਰ ਕੱਢਿਆ ਪਿਆ ਹੈ। ਜੇਕਰ ਪੁਛ ਲਈਏ ਅਜ ਕਲ ਕੀ ਕਰਦੇ ਹੋ? ਤਾਂ ਜਵਾਬ ਇਕ ਹੀ ਹੁੰਦਾ ਹੈ ਵੇਹਲੇ। ਕਦੀ ਸੋਚੀ ਦਾ ਹੈ ਵਿਹਲਾ ਮਨ ਤਾਂ ਸ਼ੈਤਾਨ ਦਾ ਘਰ ਹੁੰਦਾ ਹੈ। ਸ਼ੈਤਾਨ ਤੋਂ ਯਾਦ ਆਇਆ ਅੱਜ ਕਲ ਸਚਮੁੱਚ ਕਈ ਲੋਕਾਂ ਦੇ ਮੋਢਿਆਂ ਤੇ ਸ਼ੈਤਾਨ ਚੜਿਆ ਵੀ ਦੇਖਿਆ ਜਾ ਸਕਦਾ ਹੈ। ਇਕ ਸਮਾਂ ਸੀ ਲੋਕ ਕਿਨੇ ਭੋਲੇ ਭਾਲੇ ਸਿਧੇ ਸਾਧੇ ਸਾਧ ਅਤੇ ਮਿਲਾਪੜੇ ਹੁੰਦੇ ਸਨ। ਪਿੰਡਾਂ ਵਿਚ ਰੱਬ ਵੱਸਦਾ ਸੀ। ਹਰ ਚਿਹਰਾ ਹਸੂ ਹਸੂ ਕਰਦਾ ਅਤੇ ਹਰ ਰਿਸ਼ਤੇ ਵਿਚ ਮਹਿਕ ਹੁੰਦੀ ਸੀ। ਲੋਕ ਇਕ ਦੂਜੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਤੱਕ ਚਲੇ ਜਾਂਦੇ ਸਨ। ਨਾ ਜਾਤ ਨਾ ਪਾਤ ਸਾਰੇ ਪਿੰਡ ਦੇ ਘਰ ਭੂਆ ਦਾ ਘਰ, ਮਾਸੀ ਦਾ ਘਰ, ਮਾਮੇ ਦਾ ਘਰ, ਚਾਚੇ ਦਾ ਘਰ ਹਰ ਰਿਸ਼ਤਾ ਹੁੰਦਾ ਸੀ ਪਿੰਡ ਦੇ ਹਰ ਘਰ ਨਾਲ ਤੇ ਪਿੰਡਾਂ ਦੇ ਇਹ ਮਿਹਨਤਕਸ਼ ਲੋਕ ਮੂੰਹ ਬੋਲੇ ਰਿਸ਼ਤਿਆਂ ਨੂੰ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਕੇ ਨਿਭਾਉਂਦੇ ਹੁੰਦੇ ਸਨ। ਉਦੋਂ ਕੋਈ ਰਾਸ਼ਨ ਫ੍ਰੀ ਨਹੀਂ ਹੁੰਦਾ ਸੀ, ਨਾ ਬਿਜਲੀ ਦੇ ਬਿੱਲ ਫ੍ਰੀ ਹੁੰਦੇ ਸਨ, ਨਾ ਬੱਸਾ ਦੇ ਕਿਰਾਏ, ਨਾ ਸਕੂਲ ਦੀਆਂ ਫੀਸਾਂ, ਨਾ ਮੋਟਰਾਂ ਦੇ ਬਿੱਲ, ਲੋਕਾਂ ਦੇ ਹੋਂਸਲੇ ਬੁਲੰਦ ਅਤੇ ਵੱਡੇ ਦਿਲ ਹੁੰਦੇ ਸਨ। ਹਰ ਕੋਈ ਮਿਹਨਤਕਸ਼ ਸਾਰਾ ਦਿਨ ਕੰਮ ਵਿਚ ਚੂਰ ਥਕਿਆ ਟੁਟਿਆ ਘਰ ਆਉਂਦਾ ਤੇ ਵਧੀਆ ਨੀਂਦ ਸੋਂਦਾ ਸੀ । ਉਦੋਂ ਘਰ ਕੱਚੇ ਸਨ ਇਰਾਦੇ ਅਤੇ ਰਿਸ਼ਤੇ ਪੱਕੇ ਸਨ। ਹੁਣ ਘਰ ਪੱਕੇ ਹਨ ਰਿਸ਼ਤੇ ਕੱਚੀ ਤੰਦ ਨਾਲੋਂ ਵੀ ਕੱਚੇ, ਹਰ ਕੋਈ ਚੀਚੀ ਨਾਲ ਕੱਟੀ ਕਰਨ ਨੂੰ ਫਿਰਦਾ ਹੈ। ਬੱਚਿਆਂ ਵਿਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਭੈਣ ਭਰਾ ਰਿਸ਼ਤੇਦਾਰ ਸਭ ਇਕ ਦੂਜੇ ਨੂੰ ਪੈਸੇ ਨਾਲ ਮਾਪਦੇ ਹਨ ਕਿਸ ਦੀ ਕੋਠੀ ਵੱਡੀ ਹੈ ਇਹ ਦੇਖਿਆ ਜਾਂਦਾ ਹੈ ਗੁਣ ਕੋਈ ਨਹੀਂ ਦੇਖਦਾ। ਮਹਿੰਗਾਈ ਲਈ ਸਰਕਾਰਾਂ ਨੂੰ ਗਾਲ਼ਾਂ ਕੱਢ ਲਉ ਟੈਕਸ ਲਈ ਟਿਟਰਾ ਪੈਂਦੀਆਂ। ਕੰਮ ਪਸੰਦ ਨਹੀਂ ਆ ਰਿਹਾ। ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਨੀਤ ਹੈ ਛੋਟੀ ਵੱਡੀ, ਕੋਈ ਨਹੀਂ ਸਮਝਦਾਂ,  ਪਰ ਸਮਝਣਾ ਪਵੇਗਾ ਮੇਰੇ ਘਰ ਵਿਚ ਸੱਤ ਫੋਨ ਚਲ ਰਹੇ ਹਨ ਹਰੇਕ ਦਾ ਮਹੀਨਾ ਵਾਰ ਖਰਚਾ ਫਿਰ ਸਾਲ ਦਾ ਖਰਚਾ ਜੋੜ ਲੳ। ਸਾਇਕਲ ਦੀ ਜਗ੍ਹਾ ਮੋਟਰ ਸਾਈਕਲ , ਕਾਰਾਂ ਨੇ ਲੈ ਲਈ ਅਤੇ ਤੇਲ ਦਾ ਖਰਚਾ ਅਲੱਗ , ਪੱਖੀਆਂ ਤੋਂ ਪੱਖੇ ਤੇ ਅਤੇ ਹੁਣ ਏ ਸੀ ਦੇ ਖਰਚੇ, ਘਰਾਂ ਦੀ ਬਗੀਚੀ ਦੀ ਸਬਜ਼ੀ ਰਿਹੜੀ ਵਾਲੇ ਤੋਂ ਅਤੇ ਦੁਧ ਡੰਗਰ ਰੱਖਣ ਦੀ ਬਜਾਏ ਦੋਧੀ ਤੋਂ, ਜ਼ਮੀਨਾਂ ਠੇਕਿਆਂ ਤੇ ਰੋਟੀ ਹੱਕ ਦੀ, ਮਿੱਸਾ ਪ੍ਰਸ਼ਾਦਾ , ਨਹੀਂ ਯਾਰ ਬਰਗਰ , ਨਿਊਡਲ, ਪੇਸਟਰੀ, ਟਿਕੀ, ਦਹੀਂ ਭੱਲੇ, ਸਮੋਸੇ, ਭਟੂਰੇ ਕਦੇ ਕਦੇ ਨਹੀਂ ਯਾਰ ਹਰ ਰੋਜ਼ । ਹਾਂ ਕੰਮ ਕਦੇ ਕਦੇ। ਘਰ ਦਾ ਕੰਮ ਖੇਤਾਂ ਦਾ ਕੰਮ ਨੋਕਰਾਂ ਗੋਚਰੇ,ਬਿਜਲੀ ਫ੍ਰੀ, ਸਕੂਲ ਫੀਸਾਂ ਫ੍ਰੀ, ਬੱਸ ਦਾ ਕਿਰਾਇਆ ਫ੍ਰੀ, ਰਾਸ਼ਨ ਫ੍ਰੀ, ਆਖਰ ਕਦੋਂ ਤੱਕ ਯਾਰ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਵੀਰ ਇਹ ਮਹਿੰਗਾਈ ਦਾ ਹੱਲ ਨਹੀਂ ਹੈ,ਇਹ ਡੂੰਘੀ ਖਾਈ ਹੈ ਜਿਸ ਵਿਚ ਅੱਜ ਦੇਸ਼ ਤੇ ਜਨਤਾਂ ਦੋਵੇਂ ਜਾ ਰਹੇ ਹਨ ਮੇਰੇ ਦੇਸ਼ ਦੇ ਲੀਡਰ ਅਤੇ ਜਨਤਾਂ ਨੂੰ ਭਵਿੱਖ ਦੀ ਚਿੰਤਾ ਹੀ ਨਹੀਂ ਚਿੰਤਨ ਵੀ ਕਰਨਾ ਪਵੇਗਾ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਯਾਦ ਰੱਖਿਓ ਭਵਿੱਖ ਉਦੋਂ ਵੀ ਇਹੀ ਆਖੇਗਾ ਐਵੇਂ ਦੋਸ਼ ਨਾ ਕਿਸੇ ਨੂੰ ਦੇਵੀਂ ਦੋਸ਼ ਤੇਰੇ ਕਰਮਾਂ ਦਾ।

ਲੇਖਕ:- ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ, ਮੋਬਾਈਲ।   
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਬੇਡਕਰ ਸਾਹਿਤ ਦੀ ਰਚਨਾ ਵਿੱਚ ਐਲ. ਆਰ. ਬਾਲੀ ਜੀ ਦਾ ਯੋਗਦਾਨ
Next articleਦੂਜੇ ਪੜਾਅ ਦੌਰਾਨ ਫੁੱਟਬਾਲ ਕਲੱਬ ਪਿੰਡ ਬਖੋਪੀਰ ਵੱਲੋਂ ਪਿੰਡ ਦੇ ਸੀ: ਸੈ: ਸਮਾਰਟ ਸਕੂਲ ਦੇ ਖੇਡ ਮੈਦਾਨ ਦੁਆਲੇ ਲਗਾਏ ਗਏ ਫ਼ਲਦਾਰ ਬੂਟੇ।