(ਸਮਾਜ ਵੀਕਲੀ)
ਕੁਝ ਪਲ ਜ਼ਿੰਦਗੀ ਦੇ ਐਸੇ ਹੁੰਦੇ ਨੇ,
ਜੋ ਕਦੇ ਭੁਲਾਏ ਨਹੀਂ ਜਾਂਦੇ,
ਰੁਲ ਜਾਵੇ ਜ਼ਿੰਦਗੀ ਬੇਸ਼ੱਕ,
ਪਰ ਉਹ ਪਲ ਰੁਲਾਏ ਨਹੀਂ ਜਾਂਦੇ,
ਭਰਦੇ ਭਰਦੇ ਜ਼ਖ਼ਮ ਤਾਂ ਸਮੇਂ ਨਾਲ ਭਰ ਜਾਂਦੇ,
ਪਰ ਨਿਸ਼ਾਨ ਉਨ੍ਹਾਂ ਜ਼ਖ਼ਮਾਂ ਦੇ ਮਿਟਾਏ ਨਹੀਂ ਜਾਂਦੇ,
ਦੁਖ ਹੀ ਬਣ ਗਏ ਨੇ ਆਪਣੇ ਲਈ ਤਾਂ ਸੁੱਖ,
ਪਰ ਖ਼ੁਸ਼ੀ ਦੇ ਪਲ ਵੀ ਤਾਂ ਬਿਨ ਤੇਰੇ ਮਨਾਏ ਨਹੀਂ ਜਾਂਦੇ,
ਦਿਲ ਦੇ ਜ਼ਖ਼ਮੀ ਜਜ਼ਬਾਤਾਂ ਤੇ ਸਬਰਾਂ ਦੇ ਬੰਨ੍ਹ,
ਹੁਣ ਮੈਥੋਂ ਲਗਾਏ ਨਹੀਂ ਜਾਂਦੇ,
ਮੁੱਕ ਚੱਲੀ ਜਿੰਦ ਵੇ ਆਜਾ ਕਿਸ ਪਾਸਿਓਂ,
ਜ਼ਿੰਦਗੀ ਦੇ ਦਿਨ ‘ਨੀਲਮ’ ਤੇਰੇ ਬਿਨ ਬਤਾਏ ਨਹੀਂ ਜਾਂਦੇ।
ਨੀਲਮ ਕੁਮਾਰੀ
ਪੰਜਾਬੀ ਮਿਸਟ੍ਰੈਸ
ਸਰਕਾਰੀ ਹਾਈ ਸਕੂਲ ਸਮਾਓ (9779788365 )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly