(ਸਮਾਜ ਵੀਕਲੀ)
ਜੇ ਤੁਸੀਂ ਹੋ ਛੜੇ-ਛੜਾਂਗ,
ਔਰਤ ਤੋਂ ਬਿਨਾਂ ਰਹਿੰਦੀ ਮੱਤ ਮਾਰੀ।
ਜੇ ਤੁਸੀਂ ਹੋ ਵਿਆਹੇ-ਵਰੇ,
ਤੁਸੀਂ ਬਣ ਨਹੀਂ ਸਕਦੇ ਲਿਖਾਰੀ।
ਜੇ ਤੁਸੀਂ ਕਿਧਰੇ ਹੋਰ ਨਿਗਾਹ ਮਾਰੋ,
ਫੇਰ ਉਲਾਂਭੇ ਦੇਵੇ, ਮੈਂ ਰਹਿ ਗਈ ਸ਼ਿੰਗਾਰੀ।
ਜੇ ਤੁਸੀਂ ਅੰਤਰ ਧਿਆਨ ਹੋ ਜਾਓ,
ਫਿਰ ਕਹੇ ਆਏ ਵੱਡੇ ਬ੍ਰਹਮਚਾਰੀ।
ਜੇ ਮੈਂ ਸੋਚਾਂ ਕਿਵੇਂ ਇਹਨੂੰ ਖੁਸ਼ ਕਰਾਂ,
ਵੱਧਦੀ ਵੱਧਦੀ ਸੂਟਾਂ ਦੀ ਪੰਡ ਹੁੰਦੀ ਭਾਰੀ।
ਜੇ ਮੈਂ ਦੁਨੀਆਂ ਦੀਆਂ ਔਰਤਾਂ ਨਾਲ ਤੋਲਾਂ,ਤ
ਮੈਨੂੰ ਜਾਪੇ ਸਭ ਤੋਂ ਨਿਆਰੀ।
ਜੇ ਮੈਂ ਧਿਆਨ ਦੇਣ ਤੋਂ ਹਟ ਜਾਵਾਂ,
ਫਿਰ ਕਹਿੰਦੀ ਕਿੱਥੋਂ ਚੜ੍ਹੀ ਬਾਬੇ ਵਾਲੀ ਖੁਮਾਰੀ।
ਜੇ ਮੈਂ ਖਹਿੜਾ ਛਡਾਉਣ ਲਈ ਲਵਾਂ ਸਲਾਹ,
ਫਿਰ ਮੱਤ ਦੇਵੇ ਪਾਠ ਕਰੋ ਗੁਰਬਾਣੀ।
ਜੇ ਮੇਰੇ ਤੇ ਕਾਮਰੇਡੀ ਹੋ ਜਾਵੇ ਹਾਵੀ,
ਫਿਰ ਕਹੇ ਤੁਸੀਂ ਸਮੇਂ ਦੀ ਨਬਜ਼ ਨ੍ਹੀਂ ਪਛਾਣੀ।
ਜੇ ਮੈਂ ਆਪਣੇ ਗਰੁੱਪ ਵਿੱਚ ਗੱਲ ਕਰਦਾਂ,
ਤਾਂ ਸਾਰੇ ਕਹਿਣ ਤੁਹਾਡੀ ਘਰਵਾਲੀ ਬਹੁਤ ਸਿਆਣੀ।
ਹੁਣ ਤੁਸੀਂ ਸਾਰੇ ਇਸ ਮਾਮਲੇ ਤੇ ਵੋਟ ਦਿਓ,
ਕਿਵੇਂ ਤੋਰਾਂ ਅੱਗੇ ਜ਼ਿੰਦਗੀ ਦੀ ਕਹਾਣੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ #639ਸੈਕਟਰ40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly